ਖੇਤੀ ਕਰਦੇ ਕਿਸਾਨ ਦੀ ਚਮਕੀ ਕਿਸਮਤ, ਮਿਲਿਆ 30 ਲੱਖ ਦਾ ਹੀਰਾ
Published : Aug 28, 2021, 4:14 pm IST
Updated : Aug 28, 2021, 4:14 pm IST
SHARE ARTICLE
Farmer's shining fortune, found 30 million diamonds
Farmer's shining fortune, found 30 million diamonds

ਪਹਿਲਾਂ ਵੀ ਖੁਦਾਈ ਦੌਰਾਨ ਮਿਲ ਚੁੱਕੇ ਹਨ ਹੀਰੇ

 

ਪੰਨਾ: ਕਦੋਂ ਕਿਸ ਦੀ ਕਿਸਮਤ ਬਦਲ ਜਾਵੇ ਕੁੱਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਕਿਸਾਨ ਨਾਲ ਹੋਇਆ (Farmer's shining fortune, found 30 million diamonds) ਜਿਸਦੀ ਕਿਸਮਤ ਰਾਤੋ ਰਾਤ ਬਦਲ ਗਈ। ਕਿਸਾਨ ਨੂੰ ਖੁਦਾਈ ਦੌਰਾਨ 6.47 ਕੈਰਟ ਗੁਣਵੱਤਾ ਦਾ ਹੀਰਾ ਮਿਲਿਆ ਹੈ।

 ਹੋਰ ਵੀ ਪੜ੍ਹੋਰਾਸ਼ਟਰਪਤੀ ਕੋਵਿੰਦ ਨੇ Ayush University ਦੀ ਰੱਖੀ ਨੀਂਹ, 300 ਕਰੋੜ ਨਾਲ ਬਣੇਗੀ ਇਮਾਰਤ

diamonddiamond

 

ਕਿਸਾਨ ਨੇ ਇਹ ਜ਼ਮੀਨ ਸਰਕਾਰ ਤੋਂ ਠੇਕੇ 'ਤੇ ਲਈ ਸੀ। ਇਸ ਤੋਂ ਪਹਿਲਾਂ ਵੀ ਕਿਸਾਨ ਨੂੰ ਦੋ ਸਾਲਾਂ ਦੇ ਅੰਦਰ ਪੰਜ ਵਾਰ ਹੀਰਾ ਮਿਲ ਚੁੱਕਾ ਹੈ। ਇਸ ਦੀ ਪੁਸ਼ਟੀ ਕਰਦਿਆਂ ਹੀਰਾ ਅਧਿਕਾਰੀ (Farmer's shining fortune, found 30 million diamonds) ਇੰਚਾਰਜ ਨੂਤਨ ਜੈਨ ਨੇ ਦੱਸਿਆ ਕਿ ਪ੍ਰਕਾਸ਼ ਮਜੂਮਦਾਰ ਨੂੰ ਸ਼ੁੱਕਰਵਾਰ ਨੂੰ  ਖੇਤ ਵਿਚੋ ਹੀਰਾ ਮਿਲਿਆ ਹੈ।

 

DiamondDiamond

 

ਅਧਿਕਾਰੀ ਇੰਚਾਰਜ ਨੂਤਨ ਜੈਨ ਨੇ ਦੱਸਿਆ ਕਿ ਹੀਰੇ ਦੀ ਜਲਦੀ ਹੀ ਨਿਲਾਮੀ ਕੀਤੀ ਜਾਵੇਗੀ ਅਤੇ ਇਸ ਦੀ ਕੀਮਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੈਅ ਕੀਤੀ ਜਾਵੇਗੀ। ਮਾਹਿਰਾਂ ਅਨੁਸਾਰ (Farmer's shining fortune, found 30 million diamonds) 6.47 ਗੁਣਾਂ ਦੇ ਹੀਰੇ ਦੀ ਕੀਮਤ ਲਗਭਗ 30 ਲੱਖ ਹੋਵੇਗੀ। ਹੀਰਾ ਮਿਲਣ ਵਾਲੇ ਕਿਸਾਨ ਪ੍ਰਕਾਸ਼ ਮਜੂਮਦਾਰ ਨੇ ਦੱਸਿਆ ਕਿ ਨਿਲਾਮੀ ਤੋਂ ਬਾਅਦ ਉਹ ਇਸ ਦੀ ਰਕਮ ਆਪਣੇ ਚਾਰ ਸਾਥੀਆਂ ਨਾਲ ਸਾਂਝੇ ਕਰੇਗਾ।

diamonddiamond


 

ਮਜੂਮਦਾਰ ਨੇ ਦੱਸਿਆ ਕਿ ਖੁਦਾਈ ਦੌਰਾਨ ਸਾਡੇ ਸਾਰਿਆਂ ਨੂੰ 6.47 ਕੈਰੇਟ ਦਾ ਹੀਰਾ ਮਿਲਿਆ ਸੀ, ਜੋ ਅਸੀਂ ਸਰਕਾਰੀ ਹੀਰਾ ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਉਸਨੂੰ ਖੁਦਾਈ ਵਿੱਚ ਸਿਰਫ 7.44 ਕੈਰੇਟ ਦਾ ਹੀਰਾ (Farmer's shining fortune, found 30 million diamonds) ਮਿਲਿਆ ਸੀ। ਇਸ ਤੋਂ ਪਹਿਲਾਂ ਵੀ ਉਸਨੂੰ ਦੋ ਤੋਂ 2.5 ਕੈਰੇਟ ਗੁਣਵੱਤਾ ਦੇ ਚਾਰ ਹੀਰੇ ਮਿਲ ਚੁੱਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਲਾਮੀ ਤੋਂ ਬਾਅਦ ਜੋ ਵੀ ਰਕਮ ਪ੍ਰਾਪਤ ਹੋਵੇਗੀ, ਟੈਕਸ ਕੱਟਣ ਤੋਂ ਬਾਅਦ, ਬਾਕੀ ਰਕਮ ਕਿਸਾਨ ਨੂੰ ਦਿੱਤੀ ਜਾਵੇਗੀ।

 

  ਹੋਰ ਵੀ ਪੜ੍ਹੋ: ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਨੂੰ ਈਡੀ ਦਾ ਸੰਮਨ, ਪੁੱਛਗਿੱਛ ਲਈ ਪਤਨੀ ਨੂੰ ਵੀ ਬੁਲਾਇਆ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement