ਰਾਖੀ ਸਾਵੰਤ ਦੇ ਬਿਆਨਾਂ ਦਾ ਤਨੁਸ਼ਰੀ ਨੇ ਦਿਤਾ ਕਰਾਰਾ ਜਵਾਬ 
Published : Oct 28, 2018, 6:23 pm IST
Updated : Oct 28, 2018, 6:23 pm IST
SHARE ARTICLE
Tanushree Dutta
Tanushree Dutta

ਨਾਨਾ ਪਾਟੇਕਰ ਅਤੇ ਤਨੁਸ਼ਰੀ ਦੱਤਾ ਦਾ ਵਿਵਾਦ ਹੁਣ ਇਕ ਨਵੇਂ ਮੋੜ ਤੇ ਪਹੁੰਚ ਗਿਆ ਹੈ।ਨਾਨਾ ਪਾਟੇਕਰ ਦੇ ਸਮਰਥਨ ਵਿਚ ਆਈ ਰਾਖੀ ਸਾਵੰਤ ਨੇ ਤਨੁਸ਼ਰੀ ...

ਨਾਨਾ ਪਾਟੇਕਰ ਅਤੇ ਤਨੁਸ਼ਰੀ ਦੱਤਾ ਦਾ ਵਿਵਾਦ ਹੁਣ ਇਕ ਨਵੇਂ ਮੋੜ ਤੇ ਪਹੁੰਚ ਗਿਆ ਹੈ।ਨਾਨਾ ਪਾਟੇਕਰ ਦੇ ਸਮਰਥਨ ਵਿਚ ਆਈ ਰਾਖੀ ਸਾਵੰਤ ਨੇ ਤਨੁਸ਼ਰੀ ਦੱਤਾ 'ਤੇ ਗੰਭੀਰ ਇਲਜ਼ਾਮਾਂ ਦੀ ਵਰਖਾ ਕੀਤੀ ਸੀ। ਉਨ੍ਹਾਂ ਨੇ ਤਨੁਸ਼ਰੀ ਨੂੰ ਲੇਸਬੀਅਨ ਦੱਸਿਆ ਸੀ  ਪਰ ਹੁਣ ਤਨੁਸ਼ਰੀ ਉਨ੍ਹਾਂ ਦੇ ਇਕ ਇਕ ਇਲਜ਼ਾਮ ਦਾ ਜਵਾਬ  ਦੇ ਰਹੀ ਹੈ। ਤਨੁਸ਼ਰੀ ਪਹਿਲਾਂ ਹੀ ਇਸ ਗੱਲ ਨੂੰ ਨਕਾਰ ਚੁੱਕੀ ਹਨ ਕਿ ਉਹ ਲੇਸਬੀਅਨ ਅਤੇ ਡਰਗਸ ਐਡਿਕਟ ਹੈ।ਹੁਣ ਤਨੁਸ਼ਰੀ ਨੇ ਗੱਲਬਾਤ ਦੋਰਾਨ ਕਿਹਾ ਹੈ ਕਿ ਉਹ ਰਾਖੀ ਸਾਵੰਤ ਦੀ ਫਰੈਂਡ ਨਹੀਂ ਰਹੀ । ਉਨ੍ਹਾਂ ਨੇ ਕਿਹਾ ਕਿ ਮੇਰੇ ਮਾਂ –ਪਿਤਾ ਨੇ ਮੈਨੂੰ ਹਮੇਸ਼ਾ ਇਹ ਸਿਖਾਇਆ ਹੈ ਕਿ ਦੋਸਤ ਸੋਚ-ਸੱਮਝਕੇ ਬਨਾਉਣੇ

Tanushree Dutta And Rakhi Sawant Tanushree Dutta And Rakhi Sawant

ਚਾਹੀਦੇ ਹਨ । ਇਸ ਲਈ ਉਨ੍ਹਾਂ ਲਈ ਬਗੁਤ ਹੀ ਮਾੜੀ ਗੱਲ ਹੈਕਿ ਉਹ ਰਾਖੀ ਸਾਵੰਤ ਵਰਗੀ , ਅਣਪੜ੍ਹ , ਡਾਉਨ ਮਾਰਕੇਟ ,  ਚਰਿੱਤਰਹੀਣ ਅਤੇ ਕਲਾਸਲੇਸ ਲੋਕ ਮੇਰੇ ਨਾਲ ਕਦੇ ਦੋਸਤੀ ਹੋਣ ਦਾ ਦਾਅਵਾ ਕਰ ਰਹੀ ਹੈ। ਮੈਂ ਸਿਰਫ ਉਨ੍ਹਾਂ ਨੂੰ ਇਕ ਵਾਰ ਏਅਰਪੋਰਟ ਤੇ ਉਦੋਂ ਮਿਲੀ ਸੀ , ਜਦੋਂ ਇਕ ਸਟੇਜ ਸ਼ੋ ਲਈ ਵਿਦੇਸ਼ ਜਾ ਰਹੀ ਸੀ । ਇਸਦੇ ਬਾਅਦ ਕਈ ਵਾਰ ਨਜ਼ਰ ਅੰਦਾਜ਼ ਕਰਨ ਦੇ ਬਾਵਜੂਦ ਕਿਸੇ ਤਰ੍ਹਾਂ ਉਨ੍ਹਾਂ ਨੇ ਮੈਨੂੰ ਫੜਿਆ ਅਤੇ ਇਸਾਈ ਧਰਮ ਅਪਨਾਉਣ ਨੂੰ ਕਹਿਣ ਲੱਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਤੂੰ ਯਿਸ਼ੂ ਵਿਚ ਭਰੋਸਾ ਨਹੀਂ ਕਰਦੀ ਤਾਂ ਨਰਕ ਵਿਚ ਜਾਏਂਗੀ।ਉਨ੍ਹਾਂ ਦੇ ਕੋਲ ਮੇਰੇ ਇਸ ਸਵਾਲ ਦਾ ਜਵਾਬ ਨਹੀਂ ਸੀ

Tanushree Dutta And Rakhi Sawant Tanushree Dutta And Rakhi Sawant

ਕਿ ਸਵਰਗ ਅਤੇ ਨਰਕ ਦਾ ਠੀਕ ਪਤਾ ਕੀ ਹੈ। ਤਨੁਸ਼ਰੀ ਨੇ ਰਾਖੀ ਸਾਵੰਤ ਦੁਆਰਾ ਲਗਾਏ ਲੇਸਬਿਅਨ ਹੋਣ ਅਤੇ ਬਾਲ ਕਟਾਣ ਦੇ ਇਲਜ਼ਾਮਾ ਬਾਰੇ ਕਿਹਾ ਕਿ ਉਨ੍ਹਾਂ ਨੇ ਉਪਦੇਸ਼ ਲੈਣ ਦੇ ਦੌਰਾਨ ਇਹ ਸਭ ਕੀਤਾ ਸੀ ।ਉਨ੍ਹਾਂ ਕਿਹਾ ਕਿ ਬਾਲ ਕਟਾਨਾ ਹਿੰਦੂ ਅਤੇ ਬੁੱਧਜ਼ਿਮ ਦੋਨਾਂ ਧਰਮਾਂ ਦੀ ਪ੍ਰਥਾ ਹੈ। ਜ਼ਿਕਰਯੋਗ ਹੈ ਕਿ ਰਾਖੀ ਸਾਵੰਤ ਨੇ ਬੁੱਧਵਾਰ ਦੇਰ ਸ਼ਾਮ ਇਕ ਪ੍ਰੈਸ ਕਾਂਫਰੇਂਸ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਤਨੁਸ਼ਰੀ ਦੱਤਾ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਕੀਤੀਆਂ।ਇਸ ਪ੍ਰੈਸ ਮੀਟ ਵਿਚ ਰਾਖੀ ਨੇ ਤਨੁਸ਼ਰੀ ਤੇ ਬੇਜ਼ਤੀ ਕਰਨ, ਕੇਸ ਕਟਣ ਅਤੇ ਹੁਣ ਉਨ੍ਹਾਂ ਤੇ ਰੇਪ ਵਰਗੇ ਗੰਭੀਰ  ਇਲਜ਼ਾਮ ਲਗਾਏ ਹਨ।ਦੱਸ ਦਈਏ ਕਿ ਰਾਖੀ ਨੇ ਇਹ ਵੀ

ਖੁਲਾਸਾ ਕੀਤਾ ਕਿ ਆਖਰ ਤਨੁਸ਼ਰੀ ਨੇ ਅਪਣਾ ਸਿਰ ਕਿਉਂ ਮੁੰਡਵਾਇਆ ਸੀ। ਰਾਖੀ ਸਾਵੰਤ ਦੀ ਇਸ ਮੀਡੀਆ ਕਾਨਫਰੰਸ ਦਾ ਵੀਡੀਓ ਬਾਲੀਵੁਡ ਹੰਗਾਮਾ ਨੇ ਜਾਰੀ ਕੀਤਾ ਹੈ। ਜਿਸ 'ਚ ਰਾਖੀ ਪ੍ਰੈਸ ਮੀਟ ਵਿਚ ਸਾੜ੍ਹੀ ਪਾ ਕੇ,  ਸਿਰ ਤੇ ਪੱਲਾ ਰੱਖਕੇ ਪਹੁੰਚੀ।ਅਤੇ ਸੱਭ ਤੋਂ ਪਹਿਲਾਂ  ਉਨ੍ਹਾਂ ਨੇ ਕਿਹਾ  ਕਿ ਮੈਨੂੰ ਬਹੁਤ ਦੁੱਖੀ ਅਤੇ ਉਦਾਸ ਹਾਂ ।ਰਾਖੀ ਨੇ ਕਿਹਾ ਕਿ ਬਹੁਤ ਹੋ ਗਿਆ #MeToo ਹੁਣ ਮੈਂ #SheToo ਦੀ ਸ਼ੁਰੁਆਤ ਕਰਨਾ ਚਾਹੁੰਦੀ ਹਾਂ। ਅੱਜ ਮੈਂ ਦੁਨੀਆਂ ਨੂੰ ਉਹ ਸੱਚ ਦੱਸਣਾ ਚਾਹੁੰਦੀ ਹਾਂ, ਜੋ 12 ਸਾਲ ਤੱਕ ਛੁੱਪਾ ਕੇ ਰਖਿਆ ਹੈ। ਜਿਸ ਤੋਂ ਬਾਅਦ ਰਾਖੀ ਨੇ ਅਪਣੇ ਚਿਹਰੇ ਨੂੰ ਛੁਪਾਉਂਦੇ ਹੋਏ ਰਾਖੀ  ਨੇ ਕੰਬਦੀ ਅਵਾਜ ਵਿਚ ਕਿਹਾ ਕਿ ਤਨੁਸ਼ਰੀ ਨੇ ਮੇਰਾ ਵਾਰ-ਵਾਰ ਰੇਪ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement