ਸਲਮਾਨ ਖ਼ਾਨ ਦੀ ਜਾਨ ਨੂੰ ਖਤਰਾ!
Published : Sep 25, 2019, 10:00 am IST
Updated : Sep 27, 2019, 12:12 pm IST
SHARE ARTICLE
Salman Khan
Salman Khan

ਸਲਮਾਨ ਖ਼ਾਨ ਦੇ ਫੈਨਜ਼ ਨੂੰ ਜਿੱਥੇ ਬੇਸਬਰੀ ਨਾਲ ‘ਬਿੱਗ ਬਾਸ 13’ ਸ਼ੁਰੂ ਹੋਣ ਦਾ ਇੰਤਜ਼ਾਰ ਹੈ, ਇਸੇ ਦੌਰਾਨ ਸਲਮਾਨ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ।

ਨਵੀਂ ਦਿੱਲੀ: ਬਾਲੀਵੁੱਡ ਦੇ ‘ਦਬੰਗ’ ਸਲਮਾਨ ਖ਼ਾਨ ਦੇ ਫੈਨਜ਼ ਨੂੰ ਜਿੱਥੇ ਬੇਸਬਰੀ ਨਾਲ ‘ਬਿੱਗ ਬਾਸ 13’ ਸ਼ੁਰੂ ਹੋਣ ਦਾ ਇੰਤਜ਼ਾਰ ਹੈ, ਇਸੇ ਦੌਰਾਨ ਸਲਮਾਨ ਖ਼ਾਨ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸਲਮਾਨ ਖ਼ਾਨ ਨੂੰ ਸੋਸ਼ਲ ਮੀਡੀਆ ‘ਤੇ ਮੌਤ ਦੀ ਧਮਕੀ ਦਿੱਤੀ ਗਈ ਹੈ। ਹੁਣ ਇਹ ਪੋਸਟ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਗਈ ਹੈ।

SOPUSOPU

ਸਲਮਾਨ ਖ਼ਾਨ ਨੂੰ ਇਹ ਧਮਕੀ ਫੇਸਬੁੱਕ ‘ਤੇ ਸੋਪੂ (Student Organization of Punjab University) ਨਾਂਅ ਦੇ ਗਰੁੱਪ ‘ਤੇ ਦਿੱਤੀ ਗਈ । ਇਹ ਧਮਕੀ ਗੈਰੀ ਸ਼ੂਟਰ ਨਾਂਅ ਦੀ ਆਈਡੀ ਤੋਂ ਦਿੱਤੀ ਗਈ ਹੈ। ਇਸ ਧਮਕੀ ਦਾ ਸਕਰੀਨ ਸ਼ਾਟ ਹੁਣ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮ ‘ਤੇ ਦੇਖਿਆ ਜਾ ਸਕਦਾ ਹੈ। ਇਸ ਪੋਸਟ ‘ਤੇ ਸਲਮਾਨ ਖ਼ਾਨ ਦੀ ਇਕ ਫੋਟੋ ਨਜ਼ਰ ਆ ਰਹੀ ਹੈ, ਜਿਸ ਨੂੰ ਲਾਲ ਰੰਗ ਨਾਲ ਕਰਾਸ ਕੀਤਾ ਗਿਆ ਹੈ।

Salman Khan Threatened by Student Union on Social MediaSalman Khan Threatened by Student Union on Social Media

ਧਮਕੀ ਦੇਣ ਵਾਲੇ ਯੂਜ਼ਰ ਨੇ ਪੋਸਟ ਵਿਚ ਲਿਖਿਆ ਹੈ, ‘ਸੋਚ ਲੈ ਸਲਮਾਨ ਤੂੰ ਭਾਰਤ ਦੇ ਕਾਨੂੰਨ ਤੋਂ ਬਚ ਸਕਦਾ ਹੈ ਪਰ ਬਿਸ਼ਨੋਈ ਸਮਾਜ ਅਤੇ ਸੋਪੂ ਪਾਰਟੀ ਦੇ ਕਾਨੂੰਨ ਨੇ ਤੈਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਸੋਪੂ ਅਦਾਲਤ ਵਿਚ ਤੂੰ ਦੋਸ਼ੀ ਹੈ’। ਜ਼ਿਕਰਯੋਗ ਹੈ ਕਿ ਕਾਲਾ ਹਿਰਣ ਸ਼ਿਕਾਰ ਮਾਮਲੇ ਵਿਚ 27 ਸਤੰਬਰ ਨੂੰ ਸਲਮਾਨ ਖ਼ਾਨ ਦੀ ਜੋਧਪੁਰ ਕੋਰਟ ਵਿਚ ਪੇਸ਼ੀ ਹੈ।

Salman Khan film Bharat to enter 100 crore clubSalman Khan

ਇਸ ਪੇਸ਼ੀ ਦੇ ਮਾਮਲੇ ਵਿਚ ਕੋਰਟ ਨੇ ਕਿਹਾ ਹੈ ਕਿ ਜੇਕਰ ਉਹ ਇਸੇ ਤਰੀਕ ‘ਤੇ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਦੀ ਜ਼ਮਾਨਤ ਖਾਰਜ ਕਰ ਦਿੱਤੀ ਜਾਵੇਗੀ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਖ਼ਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸਾਲ 2018 ਵਿਚ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਉਹਨਾਂ ਨੂੰ ਖੁੱਲ੍ਹੇਆਮ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਸਲਮਾਨ ਖ਼ਾਨ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement