
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਕਰੀਬ ਢਾਈ ਮਹੀਨੇ ਹੋ ਚੁੱਕੇ ਹਨ।
ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਕਰੀਬ ਢਾਈ ਮਹੀਨੇ ਹੋ ਚੁੱਕੇ ਹਨ। ਅਦਾਕਾਰ ਦਾ ਪਰਿਵਾਰ, ਪ੍ਰਸ਼ੰਸਕ ਅਤੇ ਦੋਸਤ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਸੀਬੀਆਈ ਜਾਂਚ ਦੌਰਾਨ ਇਸ ਕੇਸ ਵਿਚ ਕਈ ਖੁਲਾਸੇ ਹੋਏ ਹਨ, ਜਿਨ੍ਹਾਂ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
Sushant Singh Rajput
ਇਸ ਦੌਰਾਨ ਕਪੂਰ ਹਸਪਤਾਲ ਦੇ ਇਕ ਕਰਮਚਾਰੀ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਇਹ ਕਰਮਚਾਰੀ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਅਤੇ ਫਿਰ ਸ਼ਮਸ਼ਾਨ ਘਾਟ ਲੈ ਕੇ ਗਿਆ ਸੀ। ਇਸ ਕਰਮਚਾਰੀ ਦਾ ਦਾਅਵਾ ਹੈ ਕਿ ਸੁਸ਼ਾਂਤ ਦੀ ਹੱਤਿਆ ਹੋਈ ਹੈ।
Sushant Singh Rajput
ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਹਸਪਤਾਲ ਕਰਮਚਾਰੀ ਇਹ ਦਾਅਵਾ ਕਰ ਰਿਹਾ ਹੈ ਕਿ ਸੁਸ਼ਾਂਤ ਦੀ ਹੱਤਿਆ ਹੋਈ ਹੈ। ਇਕ ਨਿੱਜੀ ਟੀਵੀ ਨੂੰ ਦਿੱਤੇ ਗਏ ਇੰਟਰਵਿਊ ਦੀ ਕਲਿਪ ਸ਼ਵੇਤਾ ਨੇ ਟਵਿਟਰ ‘ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਵਿਅਕਤੀ ਨੇ ਸੁਸ਼ਾਂਤ ਦੀ ਲਾਸ਼ ਬਾਰੇ ਕਈ ਗੱਲਾਂ ਦੱਸੀਆਂ ਹਨ।
My God!! Listening to news like this breaks my heart a million times...what all they did with my brother. Please, please arrest them!! #ArrestCulpritsOfSSR pic.twitter.com/2fdU0n3lyj
— shweta singh kirti (@shwetasinghkirt) August 29, 2020
ਵੀਡੀਓ ਵਿਚ ਕਰਮਚਾਰੀ ਕਹਿ ਰਿਹਾ ਹੈ ਕਿ, ‘ਸਾਨੂੰ ਇੰਨਾ ਪਤਾ ਸੀ ਕਿ ਇਹ ਹੱਤਿਆ ਹੈ। ਜੋ ਨਿਸ਼ਾਨ ਸਨ, ਉਹ ਹੱਤਿਆ ਦੇ ਹੀ ਸੀ। ਗਰਦਨ ‘ਤੇ ਸੂਈ ਦਾ ਨਿਸ਼ਾਨ ਸੀ’। ਕਰਮਚਾਰੀ ਨੇ ਦੱਸਿਆ ਕਿ ਗਰਦਨ ‘ਤੇ 15 ਜਾਂ 20 ਨਿਸ਼ਾਨ ਸੀ ਅਤੇ ਗਰਦਨ ‘ਤੇ ਸੈਲੋਟੇਪ ਚਿਪਕਾਈ ਹੋਈ ਸੀ। ਵਿਅਕਤੀ ਨੇ ਵੀਡੀਓ ਵਿਚ ਦਾਅਵਾ ਕੀਤਾ ਹੈ ਕਿ ਵੱਡੇ-ਵੱਡੇ ਡਾਕਟਰ ਬੋਲ ਰਹੇ ਸੀ ਕਿ ਇਹ ਹੱਤਿਆ ਹੈ। ਇਹ ਫਾਂਸੀ ਨਹੀਂ ਹੈ।
Sushant Singh Rajput
ਕਰਮਚਾਰੀ ਨੇ ਇਸ ਇੰਟਰਵਿਊ ਵਿਚ ਕਿਹਾ ਕਿ ਅਸੀਂ ਲਾਸ਼ ਨੂੰ ਦੇਖ ਦੇ ਪਛਾਣ ਲੈਂਦੇ ਹਾਂ, ਫਾਂਸੀ ਵਾਲੀ ਲਾਸ਼ ਪੀਲੀ ਨਹੀਂ ਹੁੰਦੀ। ਲਾਸ਼ ਵਿਚ ਜਗ੍ਹਾ-ਜਗ੍ਹਾ ਨਿਸ਼ਾਨ ਸੀ ਅਤੇ ਪੈਰਾਂ ਹੇਠ ਸੂਈ ਚੁੰਭਣ ਦੇ ਨਿਸ਼ਾਨ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੁਸ਼ਾਂਤ ਦੀ ਭੈਣ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।