
ਡ੍ਰੀਮ ਗਰਲ ਹੇਮਾ ਮਾਲਿਨੀ ਕਈ ਵਾਰ ਅਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿ ਚੁੱਕੀ ਹੈ।ਮੁੰਬਈ ਵਿਚ ਆਯੋਜਿਤ ਅਦਾਕਰ ਸੰਜੈ ਖਾਨ ਦੀ ਆਟੋਬਾਇਯੋਗ੍ਰਾਫੀ...
ਮੁੰਬਈ (ਭਾਸ਼ਾ): ਡ੍ਰੀਮ ਗਰਲ ਹੇਮਾ ਮਾਲਿਨੀ ਕਈ ਵਾਰ ਅਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿ ਚੁੱਕੀ ਹੈ।ਮੁੰਬਈ ਵਿਚ ਆਯੋਜਿਤ ਅਦਾਕਰ ਸੰਜੈ ਖਾਨ ਦੀ ਆਟੋਬਾਇਯੋਗ੍ਰਾਫੀ ਦੇ ਲਾਂਚ ਤੇ ਪਹੁੰਚੀ ਹੇਮਾ ਮਾਲਿਨੀ ਤੋਂ ਜਦੋਂ #MeToo ਮੁਹਿੰਮ ਨਾਲ ਜੁੜਿਆ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦੇ ਜਵਾਬ ਤੇ ਉੱਥੇ ਸ਼ਮਿਲ ਪੱਤਰਕਾਰ ਵੀ ਹੈਰਾਨ ਹੋ ਗਏ।ਦੱਸ ਦਈਏ ਕਿ ਉਨ੍ਹਾਂ ਨੇ ਕਈ ਔਰਤਾਂ ਦੁਆਰਾ ਸਰੀਰਕ ਸੋਸ਼ਣ ਦੀਆਂ ਘਟਨਾਵਾਂ ਦੇ ਸਵਾਲ 'ਤੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਵੀ ਹੈਰਾਨੀਜਨਕ ਨਹੀਂ ਲੱਗਦਾ ਹੈ।ਉਹ ਜਵਾਬ ਦੇਣ ਤੋਂ ਬਾਅਦ ਹੱਸਦੇ ਹੋਏ ਤੇਜ਼ੀ ਨਾਲ ਅੱਗੇ ਨਿਕਲ ਗਈ।
Hema Malini
ਦੂਜੇ ਪਾਸੇ ਹੇਮਾ ਮਾਲਿਨੀ ਨੂੰ ਸਵਾਲ ਕੀਤਾ ਗਿਆ ਸੀ ਕਿ ਇਨ੍ਹਾਂ ਦਿਨਾਂ 'ਚ #MeToo ਮੁਹਿੰਮ ਦੇ ਤਹਿਤ ਦੇਸ਼ ਭਰ ਦੀਆਂ ਔਰਤਾਂ ਅਪਣੇ ਨਾਲ ਹੋਏ ਸਰੀਰਕ ਸੋਸ਼ਣ ਦੀ ਘਟਨਾ 'ਤੇ ਖੁੱਲ ਕੇ ਗੱਲ ਕਰ ਰਹੀਆਂ ਹਨ ਅਤੇ ਤੁਸੀਂ ਵੀ ਹਮੇਸ਼ਾ ਔਰਤਾਂ ਦੇ ਵਿਕਾਸ ਲਈ ਗੱਲ ਕੀਤੀ ਹੈ ਤੁਸੀ ਹੁਣ ਕੀ ਬੋਲੋਗੇਂ #MeToo ਮੁਹਿੰਮ ਬਾਰੇ? ਇਸ ਦਾ ਹੇਮਾ ਮਾਲਿਨੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ ਅਪਣੀ ਸੁਰੱਖਿਆ ਅਪਣੇ ਆਪ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਕਿਸੇ ਉੱਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ।ਔਰਤਾਂ ਨੂੰ ਸਮਝਣਾ ਹੋਵੇਗਾ ਕਿ ਉਹ ਕੌਣ ਹਨ ਅਤੇ ਅਪਣੇ ਆਪ ਨੂੰ ਅਪਣੇ ਨੇੜੇ ਤੇੜੇ ਦੀਆਂ ਨਕਰਾਤਮਕ ਚੀਜ਼ਾਂ ਤੋਂ
Hema Malini
ਬਚਾਅ ਕਰਨਾ ਹੋਵੇਗਾ ਕਿਉਂਕਿ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ ਹੈ । ਦੂਜੇ ਪਾਸੇ ਪੱਤਰਕਾਰਾਂ ਵੱਲੋਂ ਪੁੱਛ ਗਏ ਸਵਾਲ, ਕੀ #MeToo ਮੁਹਿੰਮ ਦੇ ਜ਼ਰੀਏ ਬਹੁਤ ਸਾਰੀਆਂ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ? ਤਾਂ ਇਸ ਦਾ ਹੇਮਾ ਮਾਲਿਨੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਨੂੰ ਕੁੱਝ ਨਹੀਂ ਲੱਗਦਾ ਹੈ। ਇਹ ਜਵਾਬ ਦਿੰਦੇ ਹੋਏ ਹੇਮਾ ਮਾਲਿਨੀ ਹਸਦੀ ਰਹੀ।ਦੱਸ ਦਈਏ ਕਿ ਇਸ ਮੁੱਦੇ ਬਾਰੇ ਸ਼ਾਇਦ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਨੂੰ ਕੋਈ ਵਿਵਾਦਤ ਸਵਾਲ ਨਾ ਪੁੱਛ ਲਿਆ ਜਾਵੇ ਇਸ ਲਈ ਉਹ ਹੱਸਦੇ ਹੋਏ ਤੇਜ਼ੀ ਨਾਲ ਅੱਗੇ ਵੱਧ ਗਏ।
Hema Malini
ਇਸ ਮੌਕੇ ਤੇ ਪੱਤਰਕਾਰਾਂ ਨੂੰ ਉਮੀਦ ਸੀ ਕਿ ਔਰਤਾਂ ਦੇ ਵਿਕਾਸ ਨੂੰ ਲੈ ਕੇ ਚਿੰਤਾ ਵਿਚ ਰਹਿਣ ਵਾਲੀ ਹੇਮਾ ਮਾਲਿਨੀ #MeToo ਮੁਹਿੰਮ 'ਤੇ ਔਰਤਾਂ ਦਾ ਹੌਂਸਲਾ ਵਧਾਉਣ ਲਈ ਕੋਈ ਸੁਨੇਹਾ ਦਵੇਗੀ। #MeToo ਮੁਹਿੰਮ ਦੇ ਤਹਿਤ ਯੋਨ ਸ਼ੋਸ਼ਣ ਦੇ ਮਾਮਲੇ ਵਿਚ ਬਾਲੀਵੁਡ 'ਚ ਹੁਣ ਤੱਕ ਨਾਨਾ ਪਾਟੇਕਰ , ਅਲੋਕ ਨਾਥ , ਸੁਭਾਸ਼ ਕਪੂਰ, ਕੈਲਾਸ਼ ਖੇਰ, ਅਭੀਜੀਤ ਭੱਟਾਚਾਰਿਆ , ਭੂਸ਼ਣ ਕੁਮਾਰ, ਰਜਤ ਕਪੂਰ, ਸੁਭਾਸ਼ ਘਈ, ਸਾਜਿਦ ਖਾਨ, ਵਿਕਾਸ ਬਹਿਲ, ਮੁਕੇਸ਼ ਛਾਬੜਾ ,ਪਿਊਸ਼ ਮਿਸ਼ਰਾ,ਸੇਠ ਸਾਰੇ ਅਤੇ ਲੋਕਾਂ ਦਾ ਨਾਮ ਸਾਹਮਣੇ ਆਇਆ ਹੈ