ਪੰਜਾਬੀ ਫਿਲਮਾਂ ਨੂੰ ਅੱਗੇ ਲੈ ਕੇ ਆਵਾਂਗੀ – ਹੇਮਾ ਮਾਲਿਨੀ
Published : Oct 27, 2018, 11:51 am IST
Updated : Oct 27, 2018, 11:57 am IST
SHARE ARTICLE
Hema Malini
Hema Malini

ਅੱਜ ਦੇ ਸਮੇ ਵਿਚ ਪਾਲੀਵੁੱਡ ਕਿਸੇ ਦੂਜੀ ਫਿਲਮ ਇੰਡਸਟਰੀ ਤੋਂ ਘੱਟ ਨਹੀਂ ਹੈ। ਆਏ ਦਿਨ......

ਚੰਡੀਗੜ੍ਹ (ਸਸਸ) — ਅੱਜ ਦੇ ਸਮੇ ਵਿਚ ਪਾਲੀਵੁੱਡ ਕਿਸੇ ਦੂਜੀ ਫਿਲਮ ਇੰਡਸਟਰੀ ਤੋਂ ਘੱਟ ਨਹੀਂ ਹੈ। ਆਏ ਦਿਨ ਨਵੀਆਂ-ਨਵੀਆਂ ਫਿਲਮਾਂ ਦਾ ਐਲਾਨ ਹੋ ਰਿਹਾ ਹੈ ਅਤੇ ਜਿਨ੍ਹਾਂ 'ਚ ਵੱਖਰੇ-ਵੱਖਰੇ ਤਜ਼ਰਬੇ ਹੋ ਰਹੇ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਡਰੀਮ ਗਰਲ ਹੇਮਾ ਮਾਲਿਨੀ ਹੁਣ ਪੰਜਾਬੀ ਫਿਲਮ 'ਮਿੱਟੀ, ਵਿਰਾਸਤ ਬੱਬਰਾਂ ਦੀ' ਨੂੰ ਪ੍ਰੋਡਿਊਸ ਕਰੇਗੀ। ਦੱਸ ਦਈਏ ਕਿ ਹੇਮਾ ਮਾਲਿਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 14 ਸਾਲ ਦੀ ਉਮਰ ਵਿਚ ਕੀਤੀ ਸੀ। 

Hema MaliniHema Malini

ਪੜ੍ਹਾਈ ਕਰਦੇ-ਕਰਦੇ ਉਨ੍ਹਾਂ ਨੂੰ ਫਿਲਮਾਂ ਦੇ ਆਫ਼ਰ ਆਉਣ ਲੱਗ ਗਏ ਸਨ। ਪੰਜਾਬੀ ਫਿਲਮ 'ਮਿੱਟੀ, ਵਿਰਾਸਤ ਬੱਬਰਾਂ ਦੀ' ਨੂੰ ਪ੍ਰੋਡਿਊਸ ਕਰ ਰਹੀ ਹੈ ਅਤੇ ਇਸ ਦੇ ਮਹੂਰਤ ਲਈ ਹੇਮਾ ਮਾਲਿਨੀ ਚੰਡੀਗੜ੍ਹ ਵੀ ਆਈ ਸੀ। ਇਸ ਬਾਰੇ ਹੇਮਾ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ, ''ਪੰਜਾਬੀ ਫਿਲਮ ਨਾਲ ਜੁੜਨਾ ਮਾਣ ਦੀ ਗੱਲ ਹੈ। 'ਮਿੱਟੀ, ਵਿਰਾਸਤ ਬੱਬਰਾਂ ਦੀ' ਹੇਮਾ ਮਾਲਿਨੀ, ਵਿੰਕੀ ਰਾਏ ਨਾਲ ਮਿਲ ਕੇ ਐੱਚ. ਐੱਮ. ਕ੍ਰੀਏਸ਼ਨ ਤੇ ਉੱਤਰਾ ਫੂਡ ਪ੍ਰਾਈਵੇਟ ਦੇ ਬੈਨਰ ਹੇਠ ਬਣੇਗੀ। 

Hema MaliniHema Malini

ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸ਼ੂਟਿੰਗ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕੀਤੀ ਜਾਵੇਗੀ। ਜੇ ਫਿਲਮ ਦੀ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੂੰ ਹਿਰਦੇ ਸ਼ੈਟੀ ਡਾਇਰੈਕਟ ਕਰ ਰਹੇ ਹਨ। 'ਮਿੱਟੀ, ਵਿਰਾਸਤ ਬੱਬਰਾਂ ਦੀ' 'ਚ ਲਖਵਿੰਦਰ ਕੰਡੋਲਾ ਲੀਡ ਰੋਲ 'ਚ ਨਜ਼ਰ ਆਉਣਗੇ ਅਤੇ ਉਨ੍ਹਾਂ ਨਾਲ

ਕੁਲਜਿੰਦਰ ਸਿੱਧੂ, ਨਿਸ਼ਾਵਨ ਭੁੱਲਰ, ਜਪਜੀ ਖਹਿਰਾ, ਅਕਿਸ਼ਤਾ ਸਰੀਨ, ਕੰਵਲਜੀਤ ਸਿੰਘ ਤੇ ਲੱਕੀ ਧਾਲੀਵਾਲ ਅਤੇ ਹੋਰ ਵੀ ਕਈ ਸਟਾਰ ਨਜ਼ਰ ਆਉਣਗੇਂ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ

Hema MaliniHema Malini

ਇਸ ਫ਼ਿਲਮ ਨੂੰ 'ਮਿੱਟੀ' ਦਾ ਅਗਲਾ ਕੜੀਵਾਰ ਕਿਹਾ ਜਾ ਸਕਦਾ ਹੈ। ਫਿਲਮ ਦਾ ਵਿਸ਼ਾ ਵੱਖਰਾ ਹੈ। ਇਸ ਦੇ ਨਾਲ ਫਿਲਮ ਪੰਜਾਬ ਦੇ ਮੌਜੂਦਾ ਹਾਲਾਤ ਨਾਲ 1920 ਦੇ ਸਮੇਂ ਚੱਲੀ ਬੱਬਰ ਲਹਿਰ ਨੂੰ ਵੀ ਪਰਦੇ 'ਤੇ ਪੇਸ਼ ਕਰੇਗੀ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਉਹ ਫਿਲਮ ਦਾ ਮੁੱਖ ਹਿੱਸਾ ਹੈ, ਜਿਸ ਦੇ ਕਿਰਦਾਰ ਦੁਆਲੇ ਫਿਲਮ ਦੀ ਕਹਾਣੀ ਘੁੰਮਦੀ ਹੈ। ਇਸ ਮੌਕੇ 'ਮਿੱਟੀ, ਵਿਰਾਸਤ ਬੱਬਰਾਂ ਦੀ' ਦਾ ਪੋਸਟਰ ਵੀ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਅਗਲੇ ਸਾਲ 1 ਮਾਰਚ ਨੂੰ ਰਿਲੀਜ਼ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement