
ਈ.ਡੀ. ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ (ਪੀ.ਐੱਮ.ਸੀ.) ਬੈਂਕ ਮਨੀ ਲਾਂਡਰਿੰਗ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ 3830..
ਨਵੀਂ ਦਿੱਲੀ : ਈ.ਡੀ. ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ (ਪੀ.ਐੱਮ.ਸੀ.) ਬੈਂਕ ਮਨੀ ਲਾਂਡਰਿੰਗ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ 3830 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਨ੍ਹਾਂ ਵਿੱਚ ਪ੍ਰਾਈਵੇਟ ਜੈੱਟ ਅਤੇ ਸਮੁੰਦਰੀ ਜਹਾਜ਼ ਸ਼ਾਮਲ ਹਨ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਉਹ ਹਾਊਸਿੰਗ ਡਿਵੈਲਪਮੈਂਟ ਐਂਡ ਇਨਫਰਾਸਟਰੱਕਚਰ ਲਿਮਟਿਡ (ਐਚ.ਡੀ.ਆਈ.ਐਲ.), ਇਸਦੇ ਪ੍ਰਮੋਟਰਾਂ, ਪੀ.ਐੱਮ.ਸੀ. ਬੈਂਕ ਦੇ ਅਧਿਕਾਰੀਆਂ ਅਤੇ ਹੋਰਾਂ ਦੀਆਂ ਜਾਇਦਾਦਾਂ ਦੀ ਕੀਮਤ ਜਾਂਚ ਰਹੀ ਹੈ।
PMC Scam
ਜਿਹੜੀਆਂ ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ, ਨੂੰ ਜਲਦੀ ਹੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਅਧੀਨ ਜ਼ਬਤ ਕਰ ਲਿਆ ਜਾਵੇਗਾ। ਈਡੀ ਅਧਿਕਾਰੀਆਂ ਦੇ ਅਨੁਸਾਰ ਜ਼ਬਤ, ਫਰੀਜ਼ ਅਤੇ ਪਛਾਣੀ ਗਈ ਚੱਲ ਅਤੇ ਅਚੱਲ ਜਾਇਦਾਦਾਂ ਦਾ ਕੁੱਲ ਕੀਮਤ 3830 ਕਰੋੜ ਰੁਪਏ ਤੋਂ ਵੱਧ ਹੈ। ਇਨ੍ਹਾਂ ਵਿੱਚ ਮੁੰਬਈ ਵਿੱਚ ਸਥਿਤ 80 ਜਾਇਦਾਦਾਂ ਦੀ ਕੀਮਤ ਸ਼ਾਮਲ ਨਹੀਂ ਹੈ। ਜ਼ਬਤ ਕੀਤੀ ਗਈ ਜਾਇਦਾਦ ਚ ਐਚ.ਡੀ.ਆਈ.ਐੱਲ ਦੇ ਚੇਅਰਮੈਨ ਰਾਕੇਸ਼ ਵਧਾਵਨ ਦੀ ਰੋਲਸ ਰਾਇਸ, ਬੈਂਟਲੇ ਅਤੇ ਰੇਂਜ ਰੋਵਰ ਸਮੇਤ 10 ਕਾਰਾਂ ਸ਼ਾਮਲ ਹਨ।
PMC Scam
ਵਧਾਵਨ ਦੀ ਮਾਲਕੀ ਵਾਲੀ ਪ੍ਰਵੇਲੇਜ ਏਅਰਵੇਜ਼ ਪ੍ਰਾਈਵੇਟ ਲਿਮਟਿਡ ਦੇ ਦੋ ਹਵਾਈ ਜਹਾਜ਼ ਵੀ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹੁਣ ਤੱਕ 66 ਕਰੋੜ ਰੁਪਏ ਦੇ ਗਹਿਣੇ ਵੀ ਜ਼ਬਤ ਕੀਤੇ ਜਾ ਚੁੱਕੇ ਹਨ। ਈਡੀ ਦਾ ਕਹਿਣਾ ਹੈ ਕਿ ਜੁਰਮ ਨਾਲ ਜੁੜੀ ਬਾਕੀ ਰਕਮ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਈਡੀ ਨੇ ਮੁੰਬਈ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਦੀ ਐਫਆਈਆਰ ਦੇ ਅਧਾਰ ਤੇ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਕਈ ਛਾਪੇ ਮਾਰੇ ਗਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।