
ਬਾਲੀਵੁੱਡ ਫਿਲਮ ਇੰਡਸਟਰੀ ਵਿਚ ਇਨੀ ਦਿਨੀਂ ਸਟਾਰ ਕਿਡ ਦਾ ਡੈਬਿਊ ਚਰਚਾ ਵਿਚ ਬਣਿਆ ਹੋਇਆ ਹੈ ਪਰ ਇਸ ਦੌਰਾਨ 9 ਸਾਲ ਬਾਅਦ ਅਦਾਕਾਰ ਦੀਨੋ ਮੋਰਿਆ ਦਾ ਕਮਬੈਕ ਚਰਚਾ ...
ਮੁੰਬਈ : ਬਾਲੀਵੁੱਡ ਫਿਲਮ ਇੰਡਸਟਰੀ ਵਿਚ ਇਨੀ ਦਿਨੀਂ ਸਟਾਰ ਕਿਡ ਦਾ ਡੈਬਿਊ ਚਰਚਾ ਵਿਚ ਬਣਿਆ ਹੋਇਆ ਹੈ ਪਰ ਇਸ ਦੌਰਾਨ 9 ਸਾਲ ਬਾਅਦ ਅਦਾਕਾਰ ਦੀਨੋ ਮੋਰਿਆ ਦਾ ਕਮਬੈਕ ਚਰਚਾ ਵਿਚ ਬਣਿਆ ਹੋਇਆ ਹੈ। ਦੀਨੋ ਨੇ ਅਪਣੇ ਕਮਬੈਕ ਦੇ ਬਾਰੇ 'ਚ ਦੱਸਿਆ, ਮੈਨੂੰ ਚੰਗੀ ਸਕਰਿਪਟ ਦਾ ਇੰਤਜਾਰ ਸੀ ਪਰ ਹੁਣ ਚੰਗੀ ਕਹਾਣੀ ਮਿਲੀ ਹੈ ਤਾਂ ਉਸ ਨੂੰ ਜ਼ਰੂਰ ਕਰਨਾ ਚਾਹੁੰਦਾ ਹਾਂ। ਲੰਬੇ ਸਮੇਂ ਤੋਂ ਬਾਅਦ ਦੀਨੋ ਦੀ ਵਾਪਸੀ ਇਕ ਵੈਬ ਸੀਰੀਜ ਨਾਲ ਹੋਣ ਜਾ ਰਹੀ ਹੈ। ਬਾਲੀਵੁੱਡ ਅਦਾਕਾਰ ਦੀਨੋ ਮੋਰਿਆ ਲੰਬੇ ਸਮੇਂ ਤੋਂ ਕਿਸੇ ਫ਼ਿਲਮ 'ਚ ਨਜ਼ਰ ਨਹੀਂ ਆਏ।
Dino Morea
ਪਰ ਦੀਨੋ ਨੂੰ ਬੀ-ਟਾਊਨ ਦੇ ਇਵੈਂਟ 'ਚ ਅਕਸਰ ਹੀ ਦੇਖਿਆ ਗਿਆ। ਹੁਣ ਦੀਨੋ ਦੇ ਫੈਨਸ ਦੇ ਲਈ ਖੁਸ਼ਖ਼ਬਰੀ ਹੈ ਕਿ ਉਹ ਇਕ ਵਾਰ ਫਿਰ ਨੌਂ ਸਾਲ ਬਾਅਦ ਅਪਣੀ ਵਾਪਸੀ ਲਈ ਤਿਆਰ ਹਨ। ਜਿਸ ਬਾਰੇ ਦੀਨੋ ਨੇ ਕਿਹਾ, “ਮੈਨੂੰ ਚੰਗੀ ਕਹਾਣੀ ਦਾ ਇੰਤਜ਼ਾਰ ਸੀ। ਹੁਣ ਜਦੋਂ ਚੰਗੀ ਕਹਾਣੀ ਮਿਲੀ ਹੈ ਤਾਂ ਮੈਂ ਜ਼ਰੂਰ ਕਰਨੀ ਚਾਹਾਂਗਾ। ਦੀਨੋ ਨੇ ਕਿਹਾ, “ਜਿਸ ਸਮੇਂ ਮੈਂ ਐਕਟਿੰਗ ਤੋਂ ਵੱਖ ਹੋਣ ਦਾ ਫੈਸਲਾ ਲਿਆ ਸੀ ਉਸ ਸਮੇਂ ਮੈਨੂੰ ਕਈ ਆਫਰ ਮਿਲ ਰਹੇ ਸੀ ਪਰ ਮੈਂ ਕੰਮ ਨੂੰ ਲੈ ਕੇ ਉਤਸ਼ਾਹਿਤ ਨਹੀਂ ਸੀ, ਪਰ ਹੁਣ ਜਿਸ ਤਰ੍ਹਾਂ ਦਾ ਕੰਟੈਂਟ ਬਾਲੀਵੁੱਡ ਬਣਾ ਰਿਹਾ ਹੈ, ਮੈਂ ਇਕ ਵਾਰ ਫਿਰ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।
Dino Morea
ਅਪਣੀ ਇੰਟਰਵਿਊ 'ਚ ਦੀਨੋ ਮੋਰਿਆ ਨੇ ਕਿਹਾ, ਲੋਕ ਉਸ ਅਦਾਕਾਰ ਨੂੰ ਚੰਗਾ ਮੰਨਦੇ ਹਨ ਜੋ ਹਿੱਟ ਫ਼ਿਲਮਾਂ ਦਿੰਦਾ ਹੇ। ਜਦੋਂ ਕੋਈ ਫਲਾਪ ਫ਼ਿਲਮਾਂ ਦੇਣ ਲੱਗ ਜਾਂਦਾ ਹੈ ਤਾਂ ਉਹ ਖ਼ਰਾਬ ਅਦਾਕਾਰ ਬਣ ਜਾਂਦਾ ਹੈ। ਬੌਬੀ ਦਿਓਲ ਜਿਵੇਂ ਕਲਾਕਾਰ ਇਸ ਦੀ ਸੱਭ ਤੋਂ ਵਧੀਆ ਉਦਾਹਰਣ ਹਨ, ਜੋ 90 ਦੇ ਸੁਪਰਸਟਾਰ ਸਨ ਪਰ 2000 ਤੋਂ ਬਾਅਦ ਉਹ ਫਲਾਪ ਹੁੰਦੇ ਚਲੇ ਗਏ। ਹਾਲਾਂਕਿ ਦੀਨੋ ਦਾ ਅਗਲਾ ਪ੍ਰੋਜੈਕਟ ਕੀ ਹੈ ਇਸ 'ਤੇ ਉਨ੍ਹਾਂ ਨੇ ਚਰਚਾ ਨਹੀਂ ਕੀਤੀ। ਉਨ੍ਹਾਂ ਨੇ ਅਪਣੇ ਪ੍ਰੋਜੈਕਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਫਿਲਹਾਲ ਡੀਨੋ ਅਪਣੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
Dino Morea
ਸੂਤਰਾਂ ਦੇ ਅਨੁਸਾਰ ਦੀਨੋ ਨੂੰ ਵੈਬ ਸੀਰੀਜ ਸਪੇਸ ਵਿਚ ਕਈ ਆਫਰ ਮਿਲੇ ਹਨ। ਹਾਲ ਹੀ ਵਿਚ ਨਿਰਮਾਤਾਵਾਂ ਨੇ ਦੀਨੋ ਨੂੰ ਇਕ ਡਿਜੀਟਲ ਸ਼ੋਅ ਲਈ ਇਕ ਮਹੱਤਵਪੂਰਣ ਕਿਰਦਾਰ ਦਾ ਪ੍ਰਸਤਾਵ ਦਿਤਾ ਹੈ। ਵੈਬ ਸੀਰੀਜ ਲਈ ਦੀਨੋ ਨੇ ਅਪਣੀ ਤਿਆਰੀ ਸ਼ੁਰੂ ਕਰ ਦਿਤੀ ਹੈ। ਅਗਲੇ ਮਹੀਨੇ ਤੋਂ ਸ਼ੂਟਿੰਗ ਵੀ ਸ਼ੁਰੂ ਕਰਨਗੇ। ਦੀਨੋ ਦੇ ਹਿਸਾਬ ਤੋਂ ਇਕ ਅਦਾਕਾਰ ਦੇ ਰੂਪ ਵਿਚ ਇਹ ਪਲੇਟਫਾਰਮ ਉਨ੍ਹਾਂ ਦੀ ਐਕਟਿੰਗ ਦੀ ਕਾਬਲੀਅਤ ਨੂੰ ਵਧਾਉਣ ਅਤੇ ਨਿਖਾਰਨ ਵਿਚ ਮਦਦ ਕਰ ਸਕਦਾ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਦੀਨੋ ਨੇ 2 - 3 ਸਕਰਿਪਟ ਸਲੈਕਟ ਕਰ ਰੱਖਿਆ ਹੈ।