ਵਿਸ਼ਵ ਪ੍ਰਸਿੱਧ ਅਦਾਕਾਰ ਇਰਫ਼ਾਨ ਖ਼ਾਨ ਦੀ ਕੈਂਸਰ ਨਾਲ ਮੌਤ ਹੋਈ
Published : Apr 30, 2020, 7:06 am IST
Updated : Apr 30, 2020, 7:06 am IST
SHARE ARTICLE
Photo
Photo

ਵਿਸ਼ਵ ਪ੍ਰਸਿੱਧ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਕੋਕਿਲਾਬੇਨ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 54 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ

ਮੁੰਬਈ, 29 ਅਪ੍ਰੈਲ: ਵਿਸ਼ਵ ਪ੍ਰਸਿੱਧ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਕੋਕਿਲਾਬੇਨ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 54 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਇਸ ਖ਼ਬਰ ਨਾਲ ਸਮੁੱਚਾ ਬਾਲੀਵੁੱਡ ਸੋਗਮਈ ਹੋ ਗਿਆ ਹੈ। ਹਰ ਵੱਡੇ ਅਤੇ ਛੋਟੇ ਅਦਾਕਾਰ ਵਲੋਂ ਅਫ਼ਸੋਸ ਪ੍ਰਗਟਾਇਆ ਗਿਆ। ਇਰਫ਼ਾਨ ਖ਼ਾਨ ਦਾ ਜਨਮ ਰਾਜਸਥਾਨ ਸੂਬੇ ਦੀ ਰਾਜਧਾਨੀ ਜੈਪੁਰ 'ਚ ਇਕ ਮੁਸਲਿਮ ਪਸ਼ਤੂਨ ਖ਼ਾਨਦਾਨ 'ਚ ਹੋਇਆ ਸੀ। ਉਨ੍ਹਾਂ ਦਾ ਪ੍ਰਵਾਰ ਟੌਂਕ ਜ਼ਿਲ੍ਹੇ ਨਾਲ ਸਬੰਧਤ ਰਿਹਾ ਹੈ।

ਇਰਫ਼ਾਨ ਖ਼ਾਨ ਦਾ ਫ਼ਿਲਮੀ ਕਰੀਅਰ ਲਗਭਗ 30 ਸਾਲ ਚਲਦਾ ਰਿਹਾ। ਉਨ੍ਹਾਂ ਅਪਣੀ ਵਧੀਆ ਅਦਾਕਾਰੀ ਦੇ ਦਮ 'ਤੇ ਬਹੁਤ ਸਾਰੇ ਪੁਰਸਕਾਰ ਜਿੱਤੇ ਜਿਨ੍ਹਾਂ ਵਿਚ ਰਾਸ਼ਟਰੀ ਫ਼ਿਲਮ ਪੁਰਸਕਾਰ ਤੇ ਫ਼ਿਲਮ ਫ਼ੇਅਰ ਪੁਰਸਕਾਰ ਪ੍ਰਮੁੱਖ ਹਨ। ਆਲੋਚਕ ਇਰਫ਼ਾਨ ਖ਼ਾਨ ਨੂੰ ਭਾਰਤੀ ਸਿਨੇਮਾ ਦੇ ਸੁਲਝੇ ਹੋਏ ਕਲਾਕਾਰਾਂ ਵਿਚੋਂ ਇਕ ਮੰਨਦੇ ਸਨ। ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਦਾ ਫ਼ਿਲਮੀ ਕਰੀਅਰ 1988 'ਚ ਫ਼ਿਲਮ 'ਸਲਾਮ ਬੌਂਬੇ' ਤੋਂ ਸ਼ੁਰੂ ਹੋਇਆ ਸੀ।

File photoFile photo

ਉਨ੍ਹਾਂ ਦੀਆਂ ਚਰਚਿਤ ਫ਼ਿਲਮਾਂ 'ਹਾਸਿਲ' (2003) ਅਤੇ 'ਮਕਬੂਲ' (2004) ਲਈ ਉਨ੍ਹਾਂ ਨੂੰ ਬਿਹਤਰੀਨ ਖਲਨਾਇਕ ਵਜੋਂ ਫ਼ਿਲਮ ਫ਼ੇਅਰ ਪੁਰਸਕਾਰ ਜਿੱਤੇ ਸਨ। ਫ਼ਿਲਮ 'ਲਾਈਫ਼ ਇਨ ਏ ਮੈਟਰੋ' (2007) ਇਰਫ਼ਾਨ ਖ਼ਾਨ ਦੇ ਕਰੀਅਰ ਲਈ ਵੱਡਾ ਮੋੜ ਸਿੱਧ ਹੋਈ ਸੀ। ਉਸ ਫ਼ਿਲਮ ਨੂੰ ਅਨੇਕ ਪੁਰਸਕਾਰ ਹਾਸਲ ਹੋਏ ਸਨ। ਉਨ੍ਹਾਂ ਨੂੰ ਇਸ ਫ਼ਿਲਮ ਲਈ ਬਿਹਤਰੀਨ ਸਹਾਇਕ ਅਦਾਕਾਰ ਦਾ ਮਿਲਿਆ ਸੀ।

ਫ਼ਿਲਮ 'ਪਾਨ ਸਿੰਘ ਤੋਮਰ' ਲਈ ਉਨ੍ਹਾਂ ਨੂੰ 2011 ਦਾ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਮਿਲਿਆ ਸੀ। ਫ਼ਿਲਮ 'ਹੈਦਰ' (2014), ਗੁੰਡੇ (2014) ਅਤੇ 'ਪੀਕੂ' (2015), 'ਤਲਵਾਰ' (2015) ਉਨ੍ਹਾਂ ਦੀਆਂ ਯਾਦਗਾਰੀ ਫ਼ਿਲਮਾਂ ਹਨ। ਸਾਲ 2017 'ਚ ਰਿਲੀਜ਼ ਹੋਈ ਫ਼ਿਲਮ 'ਹਿੰਦੀ ਮੀਡੀਅਮ' ਭਾਰਤ ਹੀ ਨਹੀਂ, ਚੀਨ ਵਿਚ ਵੀ ਬਹੁਤ ਮਕਬੂਲ ਹੋਈ ਸੀ।

ਇਸ ਤੋਂ ਇਲਾਵਾ ਸਾਲ 2008 ਦੀ ਫ਼ਿਲਮ 'ਸਲੱਮਡੌਗ ਮਿਲੀਨੀਅਰ', 'ਜਿਊਰਾਸਿਕ ਵਰਲਡ' (2015) ਅਤੇ 'ਇਨਫ਼ਰਨੋ' (2016) ਵੀ ਇਰਫ਼ਾਨ ਖ਼ਾਨ ਦੀਆਂ ਚਰਚਿਤ ਫ਼ਿਲਮਾਂ ਹਨ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਇਰਫ਼ਾਨ ਖ਼ਾਨ ਦੀ ਮਾਤਾ ਦਾ ਵੀ ਤਿੰਨ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ ਤੇ ਉਹ ਬੀਮਾਰੀ ਤੇ ਤਾਲਾਬੰਦੀ ਕਾਰਨ ਉਨ੍ਹਾਂ ਦੇ ਜਨਾਜ਼ੇ ਵਿਚ ਵੀ ਸ਼ਾਮਲ ਨਹੀਂ ਹੋ ਸਕੇ ਸਨ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement