ਵਿਆਹ ਦੇ 5 ਸਾਲ ਬਾਅਦ ਵੀ ਪਿਤਾ ਨਹੀਂ ਬਨਣਾ ਚਾਹੁੰਦੇ : ਰਵੀ ਦੁਬੇ
Published : May 30, 2018, 11:10 am IST
Updated : May 30, 2018, 11:12 am IST
SHARE ARTICLE
Ravi Dube and Sargun Mehta
Ravi Dube and Sargun Mehta

ਟੀਵੀ ਸੀਰੀਅਲ ‘ਜਵਾਈ ਰਾਜਾ’ ਦੇ ਅਭਿਨੇਤਾ ਰਹੇ ਰਵੀ ਦੁਬੇ  ਨੇ 2013 ਵਿਚ ਅਭਿਨੇਤਰੀ ਸਰਗੁਨ ਮਹਿਤਾ ਨਾਲ ਵਿਆਹ ਕਰਵਾਇਆ ਸੀ| ਦੋਨੋਂ.........

ਮੁੰਬਈ : ਟੀਵੀ ਸੀਰੀਅਲ ‘ਜਵਾਈ ਰਾਜਾ’ ਦੇ ਅਭਿਨੇਤਾ ਰਹੇ ਰਵੀ ਦੁਬੇ  ਨੇ 2013 ਵਿਚ ਅਭਿਨੇਤਰੀ ਸਰਗੁਨ ਮਹਿਤਾ ਨਾਲ ਵਿਆਹ ਕਰਵਾਇਆ ਸੀ| ਦੋਨੋਂ ਇਕ-ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ ਪਰ 5 ਸਾਲ ਬਾਅਦ ਵੀ ਉਹ ਫੈਮਿਲੀ ਅੱਗੇ ਨਹੀਂ ਵਧਾਉਣਾ ਚਾਹੁੰਦੇ| ਰਵੀ ਦੁਬੇ (34) ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਅਜੇ ਕਰੀਅਰ ਦੇ ਚੰਗੇ ਦੌਰ ਵਿਚ ਚੱਲ ਰਹੇ ਹਨ| ਇਸ ਲਈ ਉਹ ਫੈਮਿਲੀ ਪਲਾਨਿੰਗ ਨਹੀਂ ਕਰਨਾ ਚਾਹੁੰਦੇ| 

Ravi Dube and Sargun MehtaRavi Dube and Sargun Mehtaਰਵੀ ਨੇ ਕਿਹਾ ਕਿ ਮੈਂ ਸਰਗੁਨ (29) ਦੇ ਨਾਲ ਇਕ ਪਿਤਾ ਦੀ ਜ਼ਿੰਦਗੀ ਜੀ  ਰਿਹਾ ਹਾਂ| ਮੈਂ ਉਸਨੂੰ ਬੱਚੇ ਦੀ ਤਰ੍ਹਾਂ ਪਿਆਰ ਕਰਦਾ ਹਾਂ| ਇਸ ਲਈ ਉਹ ਮੇਰੀ ਜਿੰਦਗੀ ਵਿਚ ਪਿਤਾਪਣ ਦੀ ਜਗ੍ਹਾ ਨੂੰ ਪੂਰਾ ਕਰਦੀ ਹੈ| ਰਵੀ ਨੇ ਅੱਗੇ ਹੱਸਦੇ ਹੋਏ ਕਿਹਾ ਕਿ ਮੇਰੇ ਘਰ ਵਿਚ ਇਕ ਬੱਚਾ ਹੈ, ਮੇਰਾ ਕੁੱਤਾ ਮੋਯੋ| ਇਸ ਲਈ ਇਕ ਪਿਤਾ ਦਾ ਕਿਰਦਾਰ ਪਹਿਲਾਂ ਤੋਂ ਹੀ ਮੌਜੂਦ ਹੈ| ਇਸਦੇ ਬਾਅਦ ਰਵੀ ਕੁੱਝ ਗੰਭੀਰ ਹੋਏ ਅਤੇ ਬੋਲੇ ਕਿ ਫੈਮਿਲੀ ਪਲਾਨਿੰਗ ਅਜੇ ਨਹੀਂ ਹੋ ਰਹੀ ਹੈ| ਮੈਂ ਜਾਣਦਾ ਹਾਂ ਕਿ ਸਾਡੇ ਕਰੀਅਰ ਦਾ ਬਿਹਤਰ ਦੌਰ ਚੱਲ ਰਿਹਾ ਹੈ| ਇਸ ਲਈ ਫਿਲਹਾਲ, ਫੈਮਿਲੀ ਸ਼ੁਰੂ ਕਰਨ ਦਾ ਕੋਈ ਵਿਚਾਰ ਨਹੀਂ ਹੈ| ਅਸੀਂ ਇਸ ਬਾਰੇ ਵਿਚ ਕਦੇ ਗੱਲ ਵੀ ਨਹੀਂ ਕਰਦੇ|

Ravi Dube and Sargun MehtaRavi Dube and Sargun Mehta

ਰਵੀ ਨੇ ਇਕ ਵਾਰ ਕਿਹਾ ਸੀ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਪਾਪਾ ਬਨਣਾ ਚਾਹੁੰਦੇ ਹਨ ਪਰ ਕਰੀਅਰ ਦੇ ਸਿਖ਼ਰ ਉੱਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਪਤਨੀ ਸਰਗੁਨ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਤੋਂ ਗੁਜਰੇ| ਰਵੀ ਅਤੇ ਸਰਗੁਨ ਸੀਰੀਅਲ ‘12/24 ਕਰੋਲ ਬਾਗ’ (2009-2010) ਵਿਚ ਕੋ-ਸਟਾਰ ਸਨ| ਇੱਥੇ ਹੀ ਦੋਨਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ| 5 ਫਰਵਰੀ 2013 ਨੂੰ ਰਵੀ ਨੇ ਸਰਗੁਨ ਨੂੰ ਰਿਅਲਿਟੀ ਸ਼ੋਅ ‘ਨਚ ਬਲੀਏ 5’ ਦੇ ਸੇਟ ਉੱਤੇ ਪ੍ਰਪੋਜ਼ ਕੀਤਾ ਸੀ|
ਰਵੀ ਨੂੰ ਆਖਰੀ ਵਾਰ ਰਿਅਲਿਟੀ ਸ਼ੋਅ ‘ਰਾਇਜਿੰਗ ਸਟਾਰ 2’ ਨੂੰ ਹੋਸਟ ਕਰਦੇ ਦੇਖਿਆ ਗਿਆ ਸੀ| ਰਵੀ ਦੁਬੇ ਨਵੇਂ ਗੇਮ ਸ਼ੋਅ ‘ਸਬਸੇ ਸਮਾਰਟ ਕੌਨ’ ਵਿਚ ਬਿਜੀ ਹੈ, ਜੋ ਜਲਦੀ ਹੀ ਸਟਾਰ ਪਲਸ ਉੱਤੇ ਸ਼ੁਰੂ ਹੋਵੇਗਾ| ਗੱਲ ਸਰਗੁਨ ਦੀ ਕਰੀਏ ਤਾਂ ਉਹ ਆਖਿਰੀ ਵਾਰ ‘ਇੰਟਰਟੇਨਮੈਂਟ ਕੀ ਰਾਤ (2017)’ ਵਿਚ ਨਜ਼ਰ ਆਈ ਸੀ|

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement