'ਦੰਗਲ ਗਰਲ' ਜ਼ਾਇਰਾ ਵਸੀਮ ਨੇ ਛੱਡੀ ਫ਼ਿਲਮੀ ਦੁਨੀਆ 
Published : Jun 30, 2019, 3:53 pm IST
Updated : Jun 30, 2019, 3:53 pm IST
SHARE ARTICLE
Zaira Wasim to quit films, says not happy with line of work
Zaira Wasim to quit films, says not happy with line of work

ਕਿਹਾ - ਅਦਾਕਾਰਾ ਬਣਨ ਕਾਰਨ ਮੈਂ ਆਪਣੇ ਇਸਲਾਮ ਧਰਮ ਤੋਂ ਦੂਰ ਹੁੰਦੀ ਜਾ ਰਹੀ ਹਾਂ

ਨਵੀਂ ਦਿੱਲੀ : ਕੌਮੀ ਐਵਾਰਡ ਜੇਤੂ ਜ਼ਾਇਰਾ ਵਸੀਮ ਨੇ ਬਾਲੀਵੁਡ ਨੂੰ ਅਲਵਿਦਾ ਆਖ ਦਿੱਤਾ ਹੈ। 'ਦੰਗਲ' ਅਤੇ 'ਸੀਕ੍ਰੇਟ ਸੁਪਰਸਟਾਰ' ਜਿਹੀ ਬਾਲੀਵੁਡ ਫ਼ਿਲਮਾਂ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਇਸ ਅਦਾਕਾਰਾ ਨੇ ਫ਼ੇਸਬੁੱਕ 'ਤੇ ਇਕ ਪੋਸਟ ਪਾ ਕੇ ਇਹ ਐਲਾਨ ਕੀਤਾ। ਜ਼ਾਇਰਾ ਦਾ ਕਹਿਣਾ ਹੈ ਕਿ ਉਸ ਨੇ ਇਹ ਫ਼ੈਸਲਾ ਆਪਣੇ ਧਰਮ ਅਤੇ ਅੱਲਾਹ ਲਈ ਲਿਆ ਹੈ।

ਜ਼ਾਇਰਾ ਵਸੀਮ ਨੇ ਆਪਣੀ ਪੋਸਟ 'ਚ ਲਿਖਿਆ, "5 ਸਾਲ ਪਹਿਲਾਂ ਮੈਂ ਇਕ ਫ਼ੈਸਲਾ ਲਿਆ, ਜਿਸ ਨੇ ਮੇਰੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ। ਮੈਂ ਜਿਵੇਂ ਹੀ ਬਾਲੀਵੁਡ 'ਚ ਕਦਮ ਰੱਖਿਆ, ਮੇਰੇ ਲਈ ਮਸ਼ਹੂਰ ਹੋਣ ਦੇ ਕਈ ਰਸਤੇ ਖੁਲ੍ਹ ਗਏ। ਮੈਨੂੰ ਲੋਕਾਂ ਤੋਂ ਬਹੁਤ ਪਿਆਰ ਮਿਲਿਆ। ਕਈ ਵਾਰ ਮੈਨੂੰ ਨੌਜਵਾਨਾਂ ਦਾ ਰੋਲ ਮਾਡਲ ਵੀ ਮੰਨਿਆ ਗਿਆ। ਹਾਲਾਂਕਿ ਇਹ ਸੱਭ ਉਹ ਨਹੀਂ ਸੀ ਜਿਸ ਦੀ ਮੈਂ ਖਵਾਇਸ਼ ਕੀਤੀ ਸੀ।"

Zaira WasimZaira Wasim

ਜ਼ਾਇਰਾ ਵਸੀਮ ਨੇ ਲਿਖਿਆ, "ਅੱਜ ਬਾਲੀਵੁਡ 'ਚ ਮੇਰੇ 5 ਸਾਲ ਪੂਰੇ ਹੋ ਗਏ ਹਨ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਇਸ ਪਛਾਣ ਅਤੇ ਜਿਹੜਾ ਕੰਮ ਮੈਂ ਕਰ ਰਹੀ ਹਾਂ ਉਸ ਤੋਂ ਖ਼ੁਸ਼ ਨਹੀਂ ਹਾਂ। ਲੰਮੇ ਸਮੇਂ ਤੋਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਕੋਈ ਦੂਜਾ ਮਨੁੱਖ ਬਣਨ ਦੀ ਜੱਦੋਜ਼ਹਿਦ 'ਚ ਲੱਗੀ ਹੋਈ ਹਾਂ। ਮੈਂ ਜਿਹੜੀ ਜ਼ਿੰਦਗੀ ਜੀਅ ਰਹੀ ਸੀ, ਉਸ ਲਈ ਮੈਂ ਨਹੀਂ ਬਣੀ ਹਾਂ।"

Zaira WasimZaira Wasim

ਜ਼ਾਇਰਾ ਨੇ ਲਿਖਿਆ, "ਫ਼ਿਲਮੀ ਦੁਨੀਆ ਨੇ ਮੈਨੂੰ ਬਹੁਤ ਪਿਆਰ, ਸਮਰਥਨ ਅਤੇ ਪ੍ਰਸਿੱਧੀ ਦਿੱਤੀ ਹੈ। ਪਰ ਇਸ ਨੇ ਮੈਨੂੰ ਅਗਿਆਨਤਾ ਦੇ ਰਸਤੇ 'ਤੇ ਲਿਜਾਣ ਦਾ ਵੀ ਕੰਮ ਕੀਤਾ, ਕਿਉਂਕਿ ਮੈਂ ਚੁਪਚਾਪ ਅਤੇ ਭੁਲੇਖੇ 'ਚ ਆਪਣੇ ਧਰਮ ਤੋਂ ਭਟਕ ਗਈ। ਮੇਰੇ ਧਰਮ ਦੇ ਨਾਲ ਮੇਰਾ ਰਿਸ਼ਤਾ ਖ਼ਤਰੇ 'ਚ ਪੈ ਗਿਆ ਸੀ। ਮੇਰੀ ਜ਼ਿੰਗਦੀ ਤੋਂ ਬਰਕਤ ਪੂਰੀ ਤਰ੍ਹਾਂ ਖ਼ਤਮ ਹੋ ਗਈ। ਮੈਂ ਲਗਾਤਾਰ ਆਪਣੀ ਆਤਮਾ ਤੋਂ ਲੜਦੀ ਰਹੀ।"

Zaira WasimZaira Wasim

ਇਸ ਮੌਕੇ ਵੱਖ-ਵੱਖ ਪ੍ਰਸਿੱਧ ਸ਼ਖ਼ਸੀਅਤਾਂ ਨੇ ਟਵੀਟ ਕਰ ਕੇ ਆਪਣੇ ਵਿਚਾਰ ਪ੍ਰਗਟਾਏ :-



 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement