
350 ਕਰੋੜ ਰੁਪਏ ਦੇ ਭਾਰੀ ਬਜਟ ਨਾਲ ਬਣੀ ਫ਼ਿਲਮ ‘ਸਾਹੋ’ ਰੀਲੀਜ਼ ਹੋ ਗਈ ਹੈ।
ਨਵੀਂ ਦਿੱਲੀ: 350 ਕਰੋੜ ਰੁਪਏ ਦੇ ਭਾਰੀ ਬਜਟ ਨਾਲ ਬਣੀ ਫ਼ਿਲਮ ‘ਸਾਹੋ’ ਰੀਲੀਜ਼ ਹੋ ਗਈ ਹੈ। ਇੰਨੇ ਜ਼ਿਆਦਾ ਬਜਟ ਦੀ ਫ਼ਿਲਮ ਨੇ ਜਿੱਥੇ ਸਕਰੀਨ ‘ਤੇ ਪ੍ਰਭਾਸ ਦੀ ਪਿਛਲੀ ਫ਼ਿਲਮ ਬਾਹੂਬਲੀ 2 ਅਤੇ ਰਜਨੀਕਾਂਤ ਦੀ 2.0 ਫ਼ਿਲਮ ਦਾ ਰਿਕਾਰਡ ਤੋੜਿਆ ਹੈ ਤਾਂ ਉੱਥੇ ਹੀ ਇਹ ਰਜਨੀ ਕਾਂਤ, ਅਕਸ਼ੈ ਕੁਮਾਰ ਦੀ ਫ਼ਿਲਮ 2.0 ਤੋਂ ਬਾਅਦ ਹੁਣ ਤੱਕ ਦੀ ਭਾਰਤ ਦੀ ਸਭ ਤੋਂ ਵੱਡੇ ਬਜਟ ਵਾਲੀ ਫ਼ਿਲਮ ਹੈ। ਫ਼ਿਲਮ 2.0 ਦੀ ਲਾਗਤ 550 ਕਰੋੜ ਰੁਪਏ ਤੋਂ ਜ਼ਿਆਦਾ ਸੀ।
Saaho
ਬਾਹੂਬਲੀ ਤੋਂ ਬਾਅਦ ਪੂਰੇ ਦੇਸ਼ ਵਿਚ ਸੁਪਰਸਟਾਰ ਬਣ ਚੁੱਕੇ ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫ਼ਿਲਮ ਦੇਖਣ ਲਈ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਣ ਨੂੰ ਮਿਲ ਰਿਹਾ ਹੈ। ਇਹ ਫਿਲਮ ਸਾਊਥ ਦੇ ਕੁਝ ਹਿੱਸਿਆਂ ਵਿਚ ਵੀ ਰਾਤ ਕਰੀਬ 1 ਵਜੇ ਰੀਲੀਜ਼ ਹੋ ਗਈ ਹੈ।
#BREAKING : #Saaho got BUMPER Opening in Premiere Shows in #USA & #MiddleEast !! Biggest Premiere Show Opener for any Indian Film !! #Prabhas STAR POWER ???? pic.twitter.com/F1VRgemZFF
— Umair Sandhu (@UmairFilms) August 29, 2019
ਅਜਿਹੇ ਵਿਚ ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਨੂੰ ਲੈ ਕੇ ਕਈ ਰੀਵੀਊ ਸਾਹਮਣੇ ਆ ਰਹੇ ਹਨ। ਇਸ ਫ਼ਿਲਮ ਨੂੰ ਨਿਰਮਾਤਾ ਸੁਜੀਤ ਨੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਵਿਚ ਜੈਕੀ ਸ਼ਿਕਾਫ਼, ਨੀਲ ਨਿਤਿਨ ਮੁਕੇਸ਼, ਮੰਦਿਰਾ ਬੇਦੀ, ਚੰਕੀ ਪਾਂਡੇ, ਮਹੇਸ਼ ਮਾਂਝਰੇਕਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ।
First half :
— Raviteja_borra (@borra_raviteja) August 29, 2019
keeping character's introduction aside rest all??
Psychosaaiyan song highlight undi ❤️?
Interval plot is the best part ?
Eye feast for prabhas fans ??
Waiting for second half ?? #saaho
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।