
ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਮੁੰਬਈ ਰਿਸੈਪਸ਼ਨ (28 ਨਵੰਬਰ) ਨੂੰ ਰੋਇਲ ਅੰਦਾਜ਼ ਵਿਚ ਨਜ਼ਰ....
ਮੁੰਬਈ (ਭਾਸ਼ਾ): ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਮੁੰਬਈ ਰਿਸੈਪਸ਼ਨ (28 ਨਵੰਬਰ) ਨੂੰ ਰੋਇਲ ਅੰਦਾਜ਼ ਵਿਚ ਨਜ਼ਰ ਆਏ। ਰਿਸੈਪਸ਼ਨ ਵਿਚ ਜੋੜੀ ਨੇ ਰੰਗ ਕੋਆਰਡਿਨੇਟੇਡ ਆਉਟਫਿਟ ਪਾਏ ਹੋਏ ਸਨ। ਇਨ੍ਹਾਂ ਕੱਪੜਿਆਂ ਵਿਚ ਦੋਨੋਂ ਹੀ ਬੇਹੱਦ ਖੂਬਸੂਰਤ ਲੱਗ ਰਹੇ ਸਨ। ਇਹ ਅੰਦਾਜ਼ ਦੋਨਾਂ ਉਤੇ ਕਾਫ਼ੀ ਫੱਬ ਰਿਹਾ ਸੀ। ਦੀਪਿਕਾ ਨੇ ਅਬੁ ਜਾਨੀ ਅਤੇ ਸੰਦੀਪ ਖੋਸਲਾ ਦਾ ਡਿਜਾਇਨ ਕੀਤਾ ਆਉਟਫਿਟ ਪਾਇਆ ਸੀ। ਰਣਵੀਰ ਰੋਹਿਤ ਬਲ ਦੇ ਆਉਟਫਿਟ ਵਿਚ ਸਨ। ਸੋਸ਼ਲ ਮੀਡੀਆ ਉਤੇ ਆਉਟਫਿਟ ਦੀ ਚਰਚਾ ਹੈ। ਦੱਸ ਦਈਏ ਕਿ ਦੀਪਿਕਾ ਰਿਸੈਪਸ਼ਨ ਵਿਚ ਅੱਧੇ ਚਿੱਟੇ ਰੰਗ ਦੀ ਆਉਟਫਿਟ ਪਾ ਕੇ ਪਹੁੰਚੀ।
Ranveer - Deepika
ਜਿਸ ਉਤੇ ਗੋਲਡਨ ਰੰਗ ਦੀ ਕਾਰੀਗੀਰੀ ਕੀਤੀ ਗਈ ਸੀ। ਉਥੇ ਹੀ ਰਣਵੀਰ ਵੀ ਅੱਧੇ ਚਿੱਟੇ ਰੰਗ ਦੀ ਸ਼ੇਰਵਾਨੀ ਵਿਚ ਸਨ। ਅਬੁ ਜਾਨੀ ਅਤੇ ਸੰਦੀਪ ਖੋਸਲਾ ਦੀ ਇਹ ਡਰੈਸ ਦੀਪਿਕਾ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾ ਰਿਹਾ ਸੀ। ਦੀਪਿਕਾ ਬੇਹੱਦ ਆਕਰਸ਼ਕ ਲੱਗ ਰਹੀ ਸੀ। ਡਰੈੱਸ ਦੇ ਨਾਲ ਉਨ੍ਹਾਂ ਨੇ ਭਾਰੀ ਜਵੈਲਰੀ ਪਾਈ ਹੋਈ ਸੀ। ਦੱਸ ਦਈਏ ਕਿ ਦੀਪਿਕਾ ਦੀ ਡਰੈੱਸ ਦਾ ਮੇਕਿੰਗ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਅਬੁ ਜਾਨੀ- ਸੰਦੀਪ ਖੋਸਲਾ ਨੇ ਅਪਣੇ ਇੰਸਟਾਗਰਾਮ ਅਕਾਊਂਟ ਉਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਦੀਪਿਕਾ ਦੀ ਇਹ ਸ਼ਾਨਦਾਰ ਡਰੈੱਸ ਕਿਵੇਂ ਬਣੀ।
ਡਿਜਾਇਨਰ ਨੇ ਦੱਸਿਆ ਕਿ ਵੱਖ-ਵੱਖ ਕਾਰੀਗਰਾਂ ਨੇ ਇਸ ਡਰੈੱਸ ਨੂੰ ਤਿਆਰ ਕਰਨ ਲਈ ਕੰਮ ਕੀਤਾ ਅਤੇ ਵੱਖ-ਵੱਖ ਕਾਰੀਗਰਾਂ ਦੇ ਕੁਲ ਘੰਟੇ ਨੂੰ ਇਕੱਠੇ ਜੋੜਿਆ ਜਾਵੇ ਤਾਂ ਇਸ ਨੂੰ ਤਿਆਰ ਹੋਣ ਵਿਚ 16,000 ਘੰਟੇ ਲੱਗੇ ਹਨ। ਡਿਜਾਇਨਰ ਨੇ ਕਿਹਾ, ਅਸੀਂ ਵਿਸ਼ੇਸ਼ ਰੂਪ ਨਾਲ ਇਸ ਡਰੈੱਸ ਲਈ ਜਵੈਲਰੀ ਵੀ ਡਿਜਾਇਨ ਕੀਤੀ ਹੈ। ਦੱਸ ਦਈਏ ਕਿ ਇਸ ਰਿਸੈਪਸ਼ਨ ਤੋਂ ਬਾਅਦ ਦੀਪਿਕਾ-ਰਣਵੀਰ ਇਕ ਹੋਰ ਰਿਸੈਪਸ਼ਨ ਆਯੋਜਿਤ ਕਰਨਗੇ। ਜੋ 1 ਦਸੰਬਰ ਨੂੰ ਹੋਵੇਗਾ। ਇਸ ਵਿਚ ਬਾਲੀਵੁੱਡ ਦੇ ਸਾਰੇ ਸਿਤਾਰੀਆਂ ਦੇ ਪੁੱਜਣ ਦੀ ਖਬਰ ਹੈ।
Ranveer - Deepika
ਦੱਸ ਦਈਏ ਕਿ ਇਨ੍ਹਾਂ ਦੀ ਪਹਿਲੀ ਰਿਸੈਪਸ਼ਨ21 ਨਵੰਬਰ ਨੂੰ ਬੇਂਗਲੁਰੂ ਵਿਚ ਸੀ। ਬੇਂਗਲੁਰੂ ਰਿਸੈਪਸ਼ਨ ਵਿਚ ਤਮਾਮ ਖਿਡਾਰੀ ਸ਼ਰੀਕ ਹੋਏ ਸਨ। ਦੀਪਿਕਾ ਅਤੇ ਰਣਵੀਰ ਨੇ ਇਟਲੀ ਦੇ ਲੇਕ ਕੋਮਾਂ ਵਿਚ 14-15 ਨਵੰਬਰ ਨੂੰ ਵਿਆਹ ਕੀਤਾ ਸੀ। ਉਥੇ ਕਰੀਬੀ ਦੋਸਤ ਅਤੇ ਮਹਿਮਾਨ ਹੀ ਪੁੱਜੇ ਸਨ।