
ਚੈੱਕ ਬਾਉਂਸ ਮਾਮਲੇ ਵਿਚ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ.......
ਮੁੰਬਈ (ਭਾਸ਼ਾ): ਚੈੱਕ ਬਾਉਂਸ ਮਾਮਲੇ ਵਿਚ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੂੰ ਸਜਾ ਹੋਈ ਹੈ। ਇਸ ਮਾਮਲੇ ਵਿਚ ਯਾਦਵ ਨੂੰ ਦਿੱਲੀ ਹਾਈਕੋਰਟ ਨੇ ਤਿੰਨ ਮਹੀਨੀਆਂ ਲਈ ਜੇਲ੍ਹ ਭੇਜ ਦਿਤਾ ਹੈ। ਟ੍ਰਾਇਲ ਕੋਰਟ ਦੇ ਸਾਹਮਣੇ ਇਕ ਸਮਝੌਤੇ ਦੀ ਰਕਮ ਦੇਣ ਵਿਚ ਯਾਦਵ ਨਾਕਾਮ ਰਹੇ ਹਨ। ਇਸ ਉਤੇ ਕੜਾ ਰੁਖ ਅਪਣਾਉਂਦੇ ਹੋਏ ਹਾਈਕੋਰਟ ਨੇ ਰਾਜਪਾਲ ਯਾਦਵ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜਾ ਸੁਣਾਈ ਹੈ।
Rajpal Yadav
ਦੱਸ ਦਈਏ ਕਿ 2010 ਵਿਚ ਰਾਜਪਾਲ ਯਾਦਵ ਨੇ 5 ਕਰੋੜ ਦਾ ਲੋਨ ਲਿਆ ਸੀ ਪਰ ਇਸ ਰਕਮ ਨੂੰ ਨਹੀਂ ਚੁਕਾਣ ਦੇ ਕਾਰਨ ਲੋਨ ਦੇਣ ਵਾਲੇ ਵਿਅਕਤੀ ਨੇ ਕੋਰਟ ਦੀ ਸ਼ਰਨ ਲਈ ਅਤੇ ਕੋਰਟ ਵਿਚ ਇਸ ਸਾਲ ਸਮਝੌਤਾ ਹੋਇਆ ਕਿ ਰਾਜਪਾਲ ਯਾਦਵ 10 ਕਰੋੜ 40 ਲੱਖ ਦੀ ਰਕਮ ਵਾਪਸ ਕਰੇਗਾ। ਪਰ ਜਦੋਂ ਇਹ ਰਕਮ ਰਾਜਪਾਲ ਯਾਦਵ ਨੇ ਨਹੀਂ ਚੁਕਾਈ ਤਾਂ ਕੋਰਟ ਵਿਚ ਉਨ੍ਹਾਂ ਨੂੰ ਜੇਲ੍ਹ ਭੇਜ ਦਿਤਾ ਗਿਆ। ਇੰਦੌਰ ਨਿਵਾਸੀ ਸੁਰੇਂਦਰ ਸਿੰਘ ਨਾਲ ਰਾਜਪਾਲ ਯਾਦਵ ਨੇ ਨਿਜੀ ਲੋੜ ਦੱਸਦੇ ਹੋਏ ਕੁਝ ਰਕਮ ਉਧਾਰ ਲਈ ਸੀ।
Rajpal Yadav
ਇਸ ਰਕਮ ਦੀ ਵਾਪਸੀ ਲਈ ਯਾਦਵ ਨੇ ਐਕਸਿਸ ਬੈਂਕ ਮੁੰਬਈ ਦਾ ਇਕ ਚੈਕ ਸੁਰੇਂਦਰ ਸਿੰਘ ਨੂੰ ਦਿਤਾ। ਜੋ ਕਿ ਸਤੰਬਰ 2015 ਵਿਚ ਬੈਂਕ ਵਿਚ ਜਮਾਂ ਕਰਨ ਉਤੇ ਬਾਉਂਸ ਹੋ ਗਿਆ। ਇਸ ਤੋਂ ਬਾਅਦ ਸੁਰੇਂਦਰ ਸਿੰਘ ਨੇ ਵਕੀਲ ਦੇ ਮਾਧਿਅਮ ਤੋਂ ਰਾਜਪਾਲ ਨੂੰ ਇਸ ਸੰਬੰਧ ਵਿਚ ਨੋਟਿਸ ਭੇਜਿਆ। ਇਸ ਦੇ ਬਾਵਜੂਦ ਰਾਜਪਾਲ ਨੇ ਭੁਗਤਾਨ ਨਹੀਂ ਕੀਤਾ। ਇਸ ਉਤੇ ਰਾਜਪਾਲ ਯਾਦਵ ਦੇ ਵਿਰੁਧ ਜਿਲ੍ਹਾ ਕੋਰਟ ਵਿਚ ਕੇਸ ਦਰਜ ਕਰ ਦਿਤਾ।