
ਸੈਫ਼ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਅਪਣੇ ਬੇਟੇ ਤੈਮੂਰ ਨਾਲ ਸਵਿਟਜ਼ਰਲੈਂਡ ਵਿਚ ਛੁੱਟੀਆਂ ਮਨਾ ਰਹੇ ਹਨ। ਉਨ੍ਹਾਂ ਦੇ ਦੋਸਤ ਆਦਰ ਪੂਨਾਵਾਲਾ ਅਤੇ ਉਨ੍ਹਾਂ ਦੀ...
ਮੁੰਬਈ : ਸੈਫ਼ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਅਪਣੇ ਬੇਟੇ ਤੈਮੂਰ ਨਾਲ ਸਵਿਟਜ਼ਰਲੈਂਡ ਵਿਚ ਛੁੱਟੀਆਂ ਮਨਾ ਰਹੇ ਹਨ। ਉਨ੍ਹਾਂ ਦੇ ਦੋਸਤ ਆਦਰ ਪੂਨਾਵਾਲਾ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਪੂਨਾਵਾਲਾ ਨੇ ਵੀ ਉਨ੍ਹਾਂ ਨੂੰ ਉਥੇ ਜੁਆਈਨ ਕੀਤਾ ਹੈ। ਇਸ ਦੌਰਾਨ ਨਤਾਸ਼ਾ ਨੇ ਅਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਛੁਟਿਆਂ ਦੀ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਸਾਰੇ ਬਰਫ਼ ਵਿਚ ਨਜ਼ਰ ਆ ਰਹੇ ਹਨ। ਇਕ ਤਸਵੀਰ ਵਿਚ ਤੈਮੂਰ ਅਪਣੇ ਪਾਪਾ ਦੀ ਗੋਦੀ ਵਿਚ ਨਜ਼ਰ ਆ ਰਹੇ ਹਨ। ਵਾਰਮ ਬਲੂ ਜੈਕੇਟ ਵਿਚ ਤੈਮੂਰ ਅਪਣੀ ਮਾਂ ਅਤੇ ਪਿਤਾ ਦੇ ਨਾਲ ਠੰਡ ਦਾ ਮਜ਼ਾ ਲੈ ਰਹੇ ਹਨ।
Taimur enjoy holidays in Switzerland
ਇਹਨਾਂ ਤਸਵੀਰਾਂ ਵਿਚ ਸੈਫ਼ ਅਤੇ ਕਰੀਨਾ ਵਿੰਟਰਸ ਦੇ ਲਿਹਾਜ਼ ਨਾਲ ਪਰਫੈਕਟ ਡ੍ਰੈਸਿੰਗ ਵਿਚ ਨਜ਼ਰ ਆ ਰਹੇ ਹਨ। Gstaad ਸਵੀਟਜ਼ਰਲੈਂਡ ਦੇ Berne ਵਿਚ ਇਕ ਸ਼ਾਂਤ ਜਿਹਾ ਪਿੰਡ ਹੈ। ਇਥੇ ਦੇ ਸਕੀ ਰਿਜ਼ਾਰਟਸ ਦੁਨਿਆਂਭਰ ਵਿਚ ਫੇਮਸ ਹਨ। Gstaad ਸਵਿਟਜ਼ਰਲੈਂਡ ਦੇ ਵੱਡੇ ਟੂਰਿਸਟ ਡੈਸਟਿਨੇਸ਼ਨਸ ਵਿਚੋਂ ਇਕ ਹੈ। ਇਹ ਅਪਣੀ ਨਾਈਟਲਾਈਫ਼, ਫਾਈਨ ਡਾਇਨਿੰਗ, ਸ਼ਾਪਿੰਗ ਅਤੇ ਲਗਜ਼ਰੀ ਹੋਟਲਾਂ ਲਈ ਜਾਣਿਆ ਜਾਂਦਾ ਹੈ। ਛੁਟਿਆਂ ਤੋਂ ਬਾਅਦ ਕਰੀਨਾ ਦਿਲਜੀਤ ਦੋਸਾਂਝ ਅਤੇ ਅਕਸ਼ੇ ਕੁਮਾਰ ਦੇ ਨਾਲ ਮੇਗਾ ਫਿਲਮ ਗੁਡ ਨਿਊਜ਼ ਵਿਚ ਨਜ਼ਰ ਆਉਣਗੇ।
Taimur enjoy holidays in Switzerland
ਇਸ ਦੇ ਨਾਲ ਕਰੀਨਾ ਕਰਨ ਜੌਹਰ ਦੀ ਮਲਟੀ ਸਟਾਰਰ ਤਖ਼ਤੇ ਵਿਚ ਵੀ ਨਜ਼ਰ ਆਉਣਗੇ, ਜਿਸ ਵਿਚ ਰਣਵੀਰ ਸਿੰਘ, ਅਨਿਲ ਕਪੂਰ, ਵਿਕੀ ਕੌਸ਼ਲ, ਭੂਮੀ ਪੇਡਨੇਕਰ ਅਤੇ ਜਹਾਨਵੀ ਕਪੂਰ ਮੁਖ ਭੁਮਿਕਾ ਵਿਚ ਹਨ। ਉਥੇ ਹੀ, ਸੈਫ਼ ਆਖਰੀ ਵਾਰ ਉਹ ਸਿਲਵਰ ਸਕ੍ਰੀਨ ਉਤੇ ਫ਼ਿਲਮ ਬਾਜ਼ਾਰ ਵਿਚ ਨਜ਼ਰ ਆਏ ਸਨ।