Bigg Boss 11 ਦੇ ਬਾਅਦ ਸ਼ਿਲਪਾ ਸ਼ਿੰਦੇ ਨੇ ਵਿਖਾਇਆ ਆਪਣੇ ਡਾਂਸ ਦਾ ਜਲਵਾ, ਵੀਡੀਓ ਵਾਇਰਲ
Published : Jan 17, 2018, 4:06 pm IST
Updated : Jan 17, 2018, 10:36 am IST
SHARE ARTICLE

ਮਸ਼ਹੂਰ ਟੀਵੀ ਅਦਾਕਾਰਾ ਸ਼ਿਲਪਾ ਸ਼ਿੰਦੇ 105 ਦਿਨਾਂ ਦੇ ਮੁਸ਼ਕਲ ਸਫਰ ਦੇ ਬਾਅਦ ਰਿਐਲਿਟੀ ਸ਼ੋਅ ਬਿੱਗ ਬਾਸ ਸੀਜਨ 11 ਦਾ ਖਿਤਾਬ ਜਿੱਤਣ 'ਚ ਕਾਮਯਾਬ ਰਹੀ। ਖਿਤਾਬ ਜਿੱਤਣ ਦੇ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਸ਼ਿਲਪਾ ਸ਼ਿੰਦੇ ਦੇ ਡਾਂਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਵਿਚ ਸ਼ਿਲਪਾ ਸ਼ਿੰਦੇ ਜਮਕੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ, ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ਿਲਪਾ ਸ਼ਿੰਦੇ ਦੀ ਇਸ ਪਾਰਟੀ ਵਿਚ ਬਿੱਗ ਬਾਸ ਸੀਜਨ 11 ਦਾ ਕੋਈ ਵੀ ਕੰਟੇਸਟੈਂਟ ਮੌਜੂਦ ਨਹੀਂ ਹੈ। 



ਸ਼ਿਲਪਾ ਸ਼ਿੰਦੇ ਨੇ ਜਿੱਤ ਦੇ ਬਾਅਦ ਇਕ ਪਾਰਟੀ ਵਿਚ ਸ਼ਾਮਿਲ ਹੋਣ ਪਹੁੰਚੀ। ਉਝ ਸ਼ਿਲਪਾ ਸ਼ਿੰਦੇ ਬਿੱਗ ਬਾਸ 11 ਜਿੱਤਣ ਦੇ ਬਾਅਦ ਕਹਿ ਚੁੱਕੀ ਹੈ ਕਿ ਉਹ ਟੀਵੀ ਇੰਡਸਟਰੀ ਵਿਚ ਕੰਮ ਨਹੀਂ ਕਰਨਾ ਚਾਹੁੰਦੀ।

ਇਸਦੇ ਨਾਲ ਹੀ ਸ਼ਿਲਪਾ ਸ਼ਿੰਦੇ ਨੇ ਦੱਸਿਆ ਹੈ ਕਿ ਬਿੱਗ ਬਾਸ ਦੇ ਘਰ ਵਿਚ ਹਿਨਾ ਖਾਨ ਦਾ ਵਰਤਾਅ ਸਭ ਤੋਂ ਮਾੜਾ ਸੀ, ਇਸ ਲਈ ਉਹ ਜਿੰਦਗੀ ਵਿਚ ਦੁਬਾਰਾ ਕਦੇ ਉਨ੍ਹਾਂ ਨੂੰ ਨਹੀਂ ਮਿਲਣਾ ਚਾਹੁੰਦੀ। 



ਆਪਣੇ ਫਿਊਚਰ ਪਲਾਨ ਦੇ ਬਾਰੇ ਵਿਚ ਦੱਸਦੇ ਹੋਏ ਸ਼ਿਲਪਾ ਸ਼ਿੰਦੇ ਨੇ ਕਿਹਾ ਕਿ ਉਹ ਵਿਕਾਸ ਗੁਪਤਾ ਦੇ ਨਾਲ ਇਕ ਵੈਬ ਸੀਰੀਜ ਵਿਚ ਕੰਮ ਕਰਦੀ ਹੋਈ ਨਜ਼ਰ ਆ ਸਕਦੀ ਹੈ। 



ਇਸਦੇ ਇਲਾਵਾ ਬਿੱਗ ਬਾਸ ਵਿਚ ਮਿਲੇ ਸਪੋਰਟ ਲਈ ਵੀ ਸ਼ਿਲਪਾ ਸ਼ਿੰਦੇ ਨੇ ਫੈਨਸ ਦਾ ਧੰਨਵਾਦ ਅਦਾ ਕੀਤਾ ਹੈ।

ਸ਼ਿਲਪਾ ਸ਼ਿੰਦੇ ਨੇ ਇਸ ਜਿੱਤ ਨੂੰ ਆਪਣੇ ਪਿਤਾ ਅਤੇ ਫੈਨਸ ਨੂੰ ਸਮਰਪਤ ਕੀਤਾ ਹੈ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement