
ਗੀਤ ਦੀ ਵੀਡੀਓ ਨੂੰ ਸੰਦੀਪ ਸ਼ਰਮਾ ਨੇ ਤਿਆਰ ਕੀਤਾ ਹੈ
ਜਲੰਧਰ- ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਨੂੰ ਆਪਣੀਆਂ ਲਿਖਤਾਂ ਤੇ ਗਾਇਕੀ ਦੇ ਜਰੀਏ ਵੱਖਰੀਆਂ ਉਚਾਈਆਂ ਨੂੰ ਛੂਹਣ ਵਾਲੇ ਸਤਿੰਦਰ ਸਰਤਾਜ ਦਾ ਹਾਲ ਹੀ ਵਿਚ ਨਵਾਂ ਗੀਤ ਰਿਲੀਜ਼ ਹੋਇਆ ਹੈ ਜਿਸ ਦਾ ਟਾਈਟਲ 'ਪਿਆਰ ਦੇ ਮਰੀਜ਼' ਹੈ। ਇਹ ਗੀਤ ਸਤਿੰਦਰ ਸਰਤਾਜ ਦੀ ਐਲਬਮ ਦਰਿਆਈ ਤਰਜ਼ਾਂ ਦਾ ਦੂਜਾ ਗੀਤ ਹੈ। ਜਿਸ ਨੂੰ ਉਹਨਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆਂ ਹੈ।
Satinder Sartaj
ਇਸ ਐਲਬਮ ਵਿਚ ਕੁੱਲ 7 ਗੀਤ ਹਨ। ਦੱਸ ਦਈਏ ਕਿ ਸਤਿੰਦਰ ਸਰਤਾਜ ਦੇ ਇਸ ਗੀਤ ਚ ਪਿਆਰ ਦੇ ਜ਼ਜ਼ਬਾਤਾਂ ਨੂੰ ਬਿਆਨ ਕੀਤਾ ਹੈ, ਜੋ ਕਿ ਇਕ ਮਹਿਬੂਬ ਚੇ ਮਨ ਵਿਚ ਉੱਠਦੇ ਹਨ। ਸਤਿੰਦਰ ਸਰਤਾਜ ਦਾ ਇਹ ਗੀਤ ਪਿਆਰ ਦੇ ਮਰੀਜ ਬੇਹੱਦ ਭਾਵੁਕ ਕਰਨ ਵਾਲਾ ਹੈ ਜਿਸ ਨੂੰ ਉਹਨਾਂ ਨੇ ਖ਼ੁਦ ਹੀ ਕੰਪੋਜ਼ ਕੀਤਾ ਹੈ। ਇਹ ਗੀਤ ਸਾਗਾ ਹਿਟਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।
Satinder Sartaj
ਗੀਤ ਦੀ ਵੀਡੀਓ ਨੂੰ ਸੰਦੀਪ ਸ਼ਰਮਾ ਨੇ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਦਾ ਗੀਤ ਗੁਰਮੁਖੀ ਦਾ ਬੇਟਾ ਬੇਹੱਦ ਸਲਾਹੁਣ ਯੋਗ ਸੀ। ਜਿਸ ਨੂੰ ਲੋਕਾਂ ਵੱਲੋਂ ਵੀ ਕਾਫ਼ੀ ਪਿਆਰ ਮਿਲਿਆ ਹੈ ਅਤੇ ਸਤਿੰਦਰ ਸਰਤਾਜ ਦੇ ਇਸ ਗੀਤ ਨਾਲ ਸਰਤਾਜ ਲਈ ਲੋਕਾਂ ਦਾ ਪਿਆਰ ਹੋਰ ਵਧ ਗਿਆ ਹੈ। ਸਤਿੰਦਰ ਸਰਤਾਜ ਦੇ ਸਾਰੇ ਗਾਣੇ ਹੀ ਸੁਣਨ ਲਾਇਕ ਹਨ।