
ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹ ਕਿ ਗੋਲਡੀ ਬਰਾੜ ਦਾ ਫੜਿਆ ਜਾਣਾ ਬਹੁਤ ਜ਼ਰੂਰੀ ਹੈ।
ਅੰਮ੍ਰਿਤਸਰ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਦੇ ਕਤਲ ਦੇ ਇਨਸਾਫ਼ ਲਈ ਅੱਜ ਅਰਦਾਸ ਕਰਨ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਦਰਅਸਲ ਸਿੱਧੂ ਮੂਸੇਵਾਲਾ ਦੇ ਕਤਲ ਨੂੰ 29 ਨਵੰਬਰ ਨੂੰ 6 ਮਹੀਨੇ ਹੋ ਚੁੱਕੇ ਹਨ ਪਰ ਅਜੇ ਤੱਕ ਮਾਪਿਆਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਜਿਸ ਕਰ ਕੇ ਉਸ ਦਾ ਪਰਿਵਾਰ ਸਰਕਾਰੇ ਦਰਬਾਰ ਜਾ ਕੇ ਵੱਖ-ਵੱਖ ਆਗੂਆਂ ਨੂੰ ਵੀ ਅਪੀਲ ਕਰ ਰਿਹਾ ਹੈ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਤੇ ਕਿਹਾ ਕਿ ਗੋਲਡੀ ਬਰਾੜ ਦਾ ਫੜਿਆ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਨੇ ਕਈ ਨੌਜਵਾਨਾਂ ਨੂੰ ਬੇਵਜ੍ਹਾ ਹੀ ਮਾਰ ਦਿੱਤਾ ਹੈ। ਉਸ ਨੂੰ ਫੜਨ ਲਈ ਸਰਕਾਰ ਦੋ ਕਰੋੜ ਦਾ ਇਨਾਮ ਰੱਖੇ ਅਤੇ ਰੱਖੇ ਗਏ ਇਨਾਮ ਦੀ ਰਕਮ ਉਹ ਖ਼ਦ ਦੇਣਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਮੂਸੇਵਾਲਾ ਦੇ ਮਾਪੇ ਪਿਛਲੇ ਦਿਨੀਂ ਹੀ ਯੂਕੇ ਤੋਂ ਵਾਪਸ ਆਏ ਹਨ ਕਿਉਂਕਿ ਯੂਕੇ ਵਿਚ ਵੀ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਮੁਹਿੰਮ ਵਿੱਢੀ ਗਈ ਸੀ ਜਿਸ ਵਿਚ ਹਿੱਸਾ ਲੈਣ ਲਈ ਮੂਸੇਵਾਲਾ ਦੇ ਮਾਪੇ ਯੂਕੇ ਗਏ ਸਨ।