'ਇਕ ਸੰਧੂ ਹੁੰਦਾ ਸੀ' ਦਾ ਟ੍ਰੇਲਰ ਦਰਸਾਉਂਦਾ ਹੈ ਕਿ ਫ਼ਿਲਮ ਵੱਡੇ ਪਰਦੇ 'ਤੇ ਪਾਵੇਗੀ ਧਮਾਲ
Published : Feb 2, 2020, 10:30 am IST
Updated : Feb 2, 2020, 10:33 am IST
SHARE ARTICLE
Ik Sandhu Hunda Si trailer released
Ik Sandhu Hunda Si trailer released

ਫ਼ਿਲਮ ਦੀ ਕਹਾਣੀ ਵਿਚ ਫ਼ਿਲਮ ਨੂੰ ਦਰਸ਼ਕਾਂ ਨਾਲ ਜੋੜਨ ਲਈ...

ਫ਼ਿਲਮ ਇਕ ਸੰਧੂ ਹੁੰਦਾ ਸੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦਾ ਟ੍ਰੇਲਰ ਐਕਸ਼ਨ ਅਤੇ ਰੋਮਾਂਸ ਭਰਪੂਰ ਹੈ। ਇਸ ਟ੍ਰੇਲਰ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਗਿੱਪੀ ਗਰੇਵਾਲ ਇਕ ਵੈਲੀ ਦੇ ਰੂਪ ਵਿਚ ਕਿਰਦਾਰ ਨਿਭਾ ਰਿਹਾ ਹੈ। ਉਸ ਅੱਗੇ ਦੋ ਚੁਣੌਤੀਆਂ ਰੱਖੀਆਂ ਗਈਆਂ ਹਨ ਜਾਂ ਦੋਸਤੀ ਜਾਂ ਪਿਆਰ। ਫ਼ਿਲਮ ਦੇ ਟ੍ਰੇਲਰ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕਹਾਣੀ ਦਰਸਾਈ ਗਈ ਹੈ।

Punjabi Movie Ik Sandhu Hunda Si Punjabi Movie Ik Sandhu Hunda Si

ਗੋਲਡਨ ਬ੍ਰਿਜ ਫ਼ਿਲਮਜ਼ ਐਂਡ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੇ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਇਕ ਸੰਧੂ ਹੁੰਦਾ ਸੀ' ਦਾ ਟ੍ਰੇਲਰ 1 ਫਰਵਰੀ 2020 ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਵਿਚ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਮੁੱਖ ਭੂਮਿਕਾਵਾਂ ਵਿਚ ਹਨ। ਉਨ੍ਹਾਂ ਦੇ ਨਾਲ ਧੀਰਜ ਕੁਮਾਰ, ਬੱਬਲ ਰਾਏ, ਰਘਵੀਰ ਬੋਲੀ, ਰੌਸ਼ਨ ਪ੍ਰਿੰਸ ਅਹਿਮ ਕਿਰਦਾਰ ਨਿਭਾਅ ਰਹੇ ਹਨ। ਰਾਕੇਸ਼ ਮਹਿਤਾ ਨੇ ਇਸ ਐਕਸ਼ਨ-ਰੋਮਾਂਸ ਨਾਲ ਭਰਪੂਰ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ।

Gippy Grewal and Neha SharmaGippy Grewal and Neha Sharma

ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਸ਼ਾਮ ਕੌਸ਼ਲ ਨੇ ਫ਼ਿਲਮ ਦੇ ਐਕਸ਼ਨ ਸੀਕੁਇੰਸ ਨੂੰ ਡਾਇਰੈਕਟ ਕੀਤਾ ਹੈ। ਸਾਰਾ ਪ੍ਰੋਜੈਕਟ ਬੱਲੀ ਸਿੰਘ ਕੱਕੜ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦਾ ਸੰਗੀਤ ਹੰਬਲ ਮੋਸ਼ਨ ਲੇਬਲ ਹੇਠ ਰਿਲੀਜ਼ ਹੋਇਆ ਹੈ। ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ, ਫ਼ਿਲਮ ਦੇ ਪੋਸਟਰ ਅਤੇ ਟੀਜ਼ਰ ਲਈ ਸਾਨੂੰ ਜੋ ਹੁੰਗਾਰਾ ਮਿਲਿਆ ਹੈ ਉਹ ਬਹੁਤ ਵਧੀਆ ਰਿਹਾ ਹੈ ਅਤੇ ਜਿਵੇਂ ਕਿ ਹੁਣ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਅਸੀਂ ਆਸ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਵੀ ਪਸੰਦ ਕਰਨਗੇ।

PhotoPhoto

ਫ਼ਿਲਮ ਦੀ ਕਹਾਣੀ ਵਿਚ ਫ਼ਿਲਮ ਨੂੰ ਦਰਸ਼ਕਾਂ ਨਾਲ ਜੋੜਨ ਲਈ ਹਰ ਇਕ ਤੱਤ ਹੈ। ਫ਼ਿਲਮ ਦੇ ਡਾਇਰੈਕਟਰ ਰਾਕੇਸ਼ ਮਹਿਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ,  ਇਸ ਕਲਾਕਾਰਾਂ ਨਾਲ ਕੰਮ ਕਰਨਾ ਇਕ ਵਧੀਆ ਤਜਰਬਾ ਸੀ। ਫ਼ਿਲਮ ਦੇ ਟ੍ਰੇਲਰ ਨੇ ਕਹਾਣੀ ਦੀ ਇਕ ਝਲਕ ਦਿੱਤੀ ਹੈ ਜੋ ਦਰਸ਼ਕਾਂ ਵਿਚ ਫ਼ਿਲਮ ਪ੍ਰਤੀ ਉਤਸ਼ਾਹ ਪੈਦਾ ਕਰੇਗੀ। ਫ਼ਿਲਮ ਦੇ ਨਿਰਮਾਤਾ ਬੱਲੀ ਸਿੰਘ ਕੱਕੜ ਨੇ ਕਿਹਾ,  ਪੰਜਾਬੀ ਇੰਡਸਟਰੀ ਦਿਨੋਂ-ਦਿਨ ਵੱਡੀ ਹੋ ਰਹੀ ਹੈ।

PhotoPhoto

ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਸ ਸਮੇਂ ਇੰਡਸਟਰੀ ਦਾ ਹਿੱਸਾ ਹਾਂ। ਭਵਿੱਖ ਵਿਚ ਵੀ, ਅਸੀਂ ਉਨ੍ਹਾਂ ਪ੍ਰੋਜੈਕਟਾਂ ਨਾਲ ਜੁੜਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੋ ਦਰਸ਼ਕਾਂ ਨੂੰ ਕੁਝ ਅਲੱਗ ਅਤੇ ਵਧੀਆ ਲੱਗਣ, ਜਿਵੇਂ 'ਇਕ ਸੰਧੂ ਹੁੰਦਾ ਸੀ'। ਫ਼ਿਲਮ ਦੀ ਵਿਸ਼ਵਵਿਆਪੀ ਵੰਡ ਮੁਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓਸ ਦੁਆਰਾ ਕੀਤੀ ਗਈ ਹੈ। 'ਇਕ ਸੰਧੂ ਹੁੰਦਾ ਸੀ' 28 ਫਰਵਰੀ 2020 ਨੂੰ ਸਿਨੇਮਾ-ਘਰਾਂ 'ਚ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement