
ਗਿਪੀ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ...
ਜਲੰਧਰ: ਬੈਕ-ਟੂ-ਬੈਕ ਪੋਸਟਰ ਸਾਂਝੇ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਗਾਮੀ ਰੋਮਾਂਟਿਕ-ਐਕਸ਼ਨ ਡ੍ਰਾਮਾ ਫ਼ਿਲਮ ਇਕ ਸੰਧੂ ਹੁੰਦਾ ਸੀ ਵਿਚ ਪਾਤਰਾਂ ਬਾਰੇ ਥੋੜੀ ਝਾਤ ਮਾਰੀ ਹੈ। ਫ਼ਿਲਮ ਵਿਚ ਪਹਿਲੀ ਵਾਰ ਨੇਹਾ ਸ਼ਰਮਾ ਨਾਲ ਗਿੱਪੀ ਗਰੇਵਾਲ ਦੀ ਜੋੜੀ ਵਿਖਾਈ ਦੇਵੇਗੀ। ਗਿੱਪੀ ਗਰੇਵਾਲ ਸੰਧੂ ਦੀ ਭੂਮਿਕਾ ਵਿਚ ਦਿਖਾਈ ਦੇਣਗੇ ਅਤੇ ਨੇਹਾ ਸਿਮਰਨ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
Punjabi Movie Ik Sandhu Hunda Si
ਗਿੱਪੀ ਗਰੇਵਾਲ ਨੇ ਅਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਜਾ ਕੇ ਫ਼ਿਲਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ .@IkSandhuHundaSi trailer releasing on 1st feb 2020. @Officialneha @TheHumbleMusic #gippygrewal” ਫ਼ਿਲਮ ਦਾ ਟ੍ਰੇਲਰ ਕੱਲ੍ਹ ਯਾਨੀ 1 ਫਰਵਰੀ 2020 ਨੂੰ ਰਿਲੀਜ਼ ਹੋਵੇਗਾ। ਫਿਲਮ ਰਾਕੇਸ਼ ਮਹਿਤਾ ਨੇ ਬਣਾਈ ਹੈ। ਗੋਲਡਨ ਬ੍ਰਿਜ ਫਿਲਮਾਂ ਅਤੇ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਿਤ, ਫਿਲਮ 28 ਫਰਵਰੀ, 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ।
Punjabi Movie Ik Sandhu Hunda Si
ਇਸ ਦੌਰਾਨ ਗਿੱਪੀ ਨੇ ਸਪਨਾ ਪੱਬੀ ਅਤੇ ਰਣਜੀਤ ਬਾਵਾ ਸਟਾਰਰ ਫਿਲਮ ‘ਕਾਲੇ ਕੱਛਿਆਂ ਵਾਲੇ’ ਦਾ ਨਿਰਮਾਣ ਵੀ ਕੀਤਾ ਹੈ ਅਤੇ ਕੈਰੀ ਆਨ ਜੱਟਾ 3 ਲਈ ਸ਼ੂਟ ਸ਼ੁਰੂ ਕੀਤੀ ਹੈ। ਇੱਕ ਸੰਧੂ ਹੁੰਦਾ ਸੀ’ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ, ਇਸ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਗਿੱਪੀ ਗਰੇਵਾਲ ਨਾਲ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ।
Punjabi Movie Ik Sandhu Hunda Si
ਗਿਪੀ ਗਰੇਵਾਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿੱਤੇ ਹਨ ਜਿਹਨਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ। ਗਿੱਪੀ ਗਰੇਵਾਲ ਸ਼ਰਾਬੀ, ਟੌਰ, ਅਤੇ ਕਾਰ ਨੱਚਦੀ ਵਰਗੇ ਸੁਪਰਹਿੱਟ ਗਾਣੇ ਕਰ ਚੁੱਕੇ ਹਨ। ਗਾਇਕ ਗਿੱਪੀ ਗਰੇਵਾਲ ਦੀ ਫ਼ਿਲਮ ‘ਡਾਕਾ’ ਬਾਕਸ ਆਫ਼ਿਸ ਤੇ ਹਿੱਟ ਹੋਈ ਹੈ।
Punjabi Movie Ik Sandhu Hunda Si
ਇਹ ਫ਼ਿਲਮ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈ ਹੈ ਕਿਉਂਕਿ ਇਸ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਹਰ ਤਰ੍ਹਾਂ ਦਾ ਮਸਾਲਾ ਮੌਜੂਦ ਹੈ। ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ‘ਚ ਕਾਫੀ ਸਰਗਰਮ ਹਨ। ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਖਤਰਨਾਕ’ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।