ਗਿੱਪੀ ਗਰੇਵਾਲ ਦੀ ਫ਼ਿਲਮ 'ਇਕ ਸੰਧੂ ਹੁੰਦਾ ਸੀ' ਦਾ ਹਾਵ-ਭਾਵ ਦਰਸਾਉਂਦਾ ਨਵਾਂ ਪੋਸਟਰ ਰਿਲੀਜ਼
Published : Jan 30, 2020, 11:25 am IST
Updated : Jan 30, 2020, 11:25 am IST
SHARE ARTICLE
Gippy Grewal New Movie Ik Sandhu Hunda Si
Gippy Grewal New Movie Ik Sandhu Hunda Si

ਇਸ ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਦੁਆਰਾ ਕੀਤਾ ਗਿਆ ਹੈ...

ਜਲੰਧਰ: ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਟੀਜ਼ਰ ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ। ਰਿਲੀਜ਼ ਹੁੰਦਿਆ ਹੀ ਫਿਲਮ ਦਾ ਟੀਜ਼ਰ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਖਬਰ ਲਿਖਣ ਸਮੇਂ ਇਹ ਟੀਜ਼ਰ ਟਰੈਂਡਿੰਗ 11 ‘ਚ ਸੀ। ਇਸ ਫਿਲਮ ਦੇ ਟੀਜ਼ਰ ‘ਚ ਦੋਸਤੀ-ਯਾਰੀ ਤੇ ਪਿਆਰ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ।

Punjabi Movie Ik Sandhu Hunda Si Punjabi Movie Ik Sandhu Hunda Si

ਹਾਲ ਹੀ ਵਿਚ ਇਸ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼  ਹੋਇਆ ਹੈ। ਫ਼ਿਲਮ ਦੇ ਸਿਤਾਰਿਆਂ ਵੱਲੋਂ ਦਰਸ਼ਕਾਂ ਨੂੰ ਲੁਭਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਦਰਸ਼ਕ ਇਸ ਦੀ ਇਕ ਇਕ ਝਲਕ ਵੀ ਦੇਖਣ ਲਈ ਬੇਤਾਬ ਰਹਿਣ। ਫ਼ਿਲਮ ਦੀ ਗੱਲ ਕਰੀਏ ਤਾਂ ਇਹ ਇਕ ਕਾਲਜ ਡਰਾਮੇ ਦੇ ਪਿਛੋਕੜ ਦੀ ਐਕਸ਼ਨ ਥ੍ਰਿਲਰ ਸੈਟ ਹੈ। ਇਸ ਫ਼ਿਲਮ ਵਿਚ ਗਿੱਪੀ ਗਰੇਵਾਲ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾ ਰਹੇ ਹਨ ਅਤੇ ਇਹ ਫ਼ਿਲਮ ਸੰਧੂ ਦੇ ਪਿਆਰ ਅਤੇ ਦੋਸਤੀ ਬਾਰੇ ਹੈ।

Punjabi Movie Ik Sandhu Hunda Si Punjabi Movie Ik Sandhu Hunda Si

ਇਸ ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਦੁਆਰਾ ਕੀਤਾ ਗਿਆ ਹੈ ਅਤੇ ਬਾਲੀ ਸਿੰਘ ਕੱਕੜ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ 28 ਫਰਵਰੀ ਨੂੰ ਸਿਨੇਮਾਘਰਾਂ ਵਿਚ ਆਵੇਗੀ ਤੇ ਇਸ ਦਾ ਟ੍ਰੇਲਰ 1 ਫਰਵਰੀ ਨੂੰ ਰਿਲੀਜ਼ ਹੋਵੇਗਾ। ਦਸ ਦਈਏ ਕਿ ਫ਼ਿਲਮ ‘ਵਾਪਸੀ’, ‘ਰੰਗ ਪੰਜਾਬ’ ਅਤੇ ‘ਯਾਰਾ ਵੇ’ ਬਣਾ ਕੇ ਪਰਦੇ ਤੇ ਪੇਸ਼ ਕਰ ਚੁੱਕੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਹੁਣ ਗਿੱਪੀ ਗਰੇਵਾਲ ਅਤੇ ਬਾਲੀਵੁੱਡ ਅਭਿਨੇਤਰੀ ਨੇਹਾ ਸ਼ਰਮਾ, ਜੋ ਕਿ ਪਾਲੀਵੁੱਡ ‘ਚ ਡੈਬਿਊ ਕਰ ਰਹੀ ਹੈ, ਨੂੰ ਲੈ ਕੇ ਨਵੀਂ ਫ਼ਿਲਮ ‘ਇਕ ਸੰਧੂ ਹੁੰਦਾ ਸੀ’ ਚੰਡੀਗੜ ਵਿਖੇ ਸ਼ੁਰੂ ਕਰ ਦਿੱਤੀ ਹੈ।

Punjabi Movie Ik Sandhu Hunda Si Punjabi Movie Ik Sandhu Hunda Si

ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ, ਬਾਕੀ ਦੇ ਕਲਾਕਾਰਾਂ ਵਿਚ ਰੋਸ਼ਨ ਪ੍ਰਿੰਸ, ਬੱਬਲ ਰਾਏ, ਹੌਬੀ ਧਾਲੀਵਾਲ, ਆਦਿ ਦੇ ਨਾਮ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਰਾਕੇਸ਼ ਮਹਿਤਾ ਰਾਜਵੀਰ ਜਵੰਦਾ ਨੂੰ ਲੈ ਕੇ ਫ਼ਿਲਮ ‘ਯਮਲਾ’ ਵੀ ਪੂਰੀ ਕਰ ਚੁੱਕੇ ਹਨ, ਜੋ ਕਿ ਅਜੇ ਰਿਲੀਜ਼ ਹੋਣੀ ਹੈ।

Punjabi Movie Ik Sandhu Hunda Si Punjabi Movie Ik Sandhu Hunda Si

ਫ਼ਿਲਮ ‘ਅਰਦਾਸ ਕਰਾਂ’ ਦੀ ਸਫਲਤਾ ਦੇ ਤੁਰੰਤ ਬਾਅਦ ਗਿੱਪੀ ਗਰੇਵਾਲ ਬੜੇ ਜੋਸ਼ ਨਾਲ ਇਸ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝ ਗਏ ਹਨ। ਇਸ ਫਿਲਮ ‘ਚ ਗਿੱਪੀ ਗਰੇਵਾਲ ਨਾਲ ਨੇਹਾ ਸ਼ਰਮਾ ਨਜ਼ਰ ਆਵੇਗੀ ਅਤੇ ਇਸ ਤੋਂ ਇਲਾਵਾ ਫਿਲਮ ‘ਚ ਧੀਰਜ ਕੁਮਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਇਕ ਮੁੰਡੇ ਦੇ ਪਿਆਰ ਦੇ ਨਾਲ-ਨਾਲ ਉਸ ਦੀ ਦੋਸਤੀ ਨੂੰ ਵੀ ਬਿਆਨ ਕੀਤਾ ਗਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement