
Shonki Sardar : ਬੱਬੂ ਮਾਨ, ਗੁਰੂ ਰੰਧਾਵਾ ਲੀਡ ਰੋਲ ਵਿੱਚ ਆਉਣਗੇ ਨਜ਼ਰ, 16 ਮਈ 2025 ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼!"
Shonki Sardar trailer released News in Punjabi : ਅੱਜ ਮੋਹਾਲੀ 'ਚ ਪੰਜਾਬੀ ਫ਼ਿਲਮ ‘ਸ਼ੌਂਕੀ ਸਰਦਾਰ’ ਦੇ ਟਰੇਲਰ ਦੀ ਸ਼ਾਨਦਾਰ ਲਾਂਚਿੰਗ ਹੋਈ। ਇਹ ਫ਼ਿਲਮ ਜੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ ਲਿਮਿਟੇਡ ਅਤੇ 751 ਫਿਲਮਜ਼ ਦੇ ਬੈਨਰ ਹੇਠ ਬਣੀ ਹੈ। ਫ਼ਿਲਮ 16 ਮਈ 2025 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਇਸ ਮੌਕੇ ਫਿਲਮ ਦੀ ਸਟਾਰ ਕਾਸਟ ਮੌਜੂਦ ਸੀ, ਜਿਸ 'ਚ ਬੱਬੂ ਮਾਨ, ਗੁਰੂ ਰੰਧਾਵਾ, ਗੁੱਗੂ ਗਿੱਲ, ਸੁਨੀਤਾ ਧੀਰ, ਨਿਮਰਤ ਕੌਰ ਅਹਿਲੂਵਾਲੀਆ, ਹਸ਼ਨੀਨ ਚੌਹਾਨ ਅਤੇ ਧੀਰਜ ਕੁਮਾਰ ਸ਼ਾਮਲ ਸਨ। ਸਟਾਰ ਕਾਸਟ ਦਾ ਸਮਰਥਨ ਕਰਨ ਲਈ ਹਰਸਿਮਰਨ ਅਤੇ ਐਲੀ ਮਾਂਗਟ ਵੀ ਮੌਜੂਦ ਸਨ। ਫ਼ਿਲਮ ਦੇ ਡਾਇਰੈਕਟਰ ਧੀਰਜ ਕੇਦਾਰਨਾਥ ਰਤਨ ਅਤੇ ਪ੍ਰੋਡਿਊਸਰ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੌਲੀ ਅਤੇ ਹਰਜੋਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਟਰੇਲਰ 'ਚ ਸ਼ੌਂਕੀ ਸਰਦਾਰ ਦੀ ਭਾਵੁਕ ਅਤੇ ਐਕਸ਼ਨ ਨਾਲ ਭਰਪੂਰ ਕਹਾਣੀ ਦੀ ਝਲਕ ਵਿਖਾਈ। ਇਹ ਫ਼ਿਲਮ ਪਰਿਵਾਰ, ਪਿਆਰ, ਵਫਾਦਾਰੀ ਅਤੇ ਸ਼ਾਨ ਦੀਆਂ ਗੱਲਾਂ ਕਰਦੀ ਹੈ। ਬੱਬੂ ਮਾਨ ਅਤੇ ਹਾਸ਼ਨੀਨ ਚੌਹਾਨ ਦੀ ਜੋੜੀ ਦੇ ਨਾਲ-ਨਾਲ ਗੁਰੂ ਰੰਧਾਵਾ ਅਤੇ ਨਿਮਰਤ ਕੌਰ ਅਹਿਲੂਵਾਲੀਆ ਦੀ ਨਵੀਂ ਜੋੜੀ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ। ਸ਼ਾਨਦਾਰ ਸੰਗੀਤ ਅਤੇ ਮਜ਼ਬੂਤ ਕਹਾਣੀ ਨਾਲ ਇਹ ਫ਼ਿਲਮ ਹਰ ਉਮਰ ਦੇ ਦਰਸ਼ਕਾਂ ਲਈ ਮਨੋਰੰਜਨ ਦਾ ਵੱਡਾ ਧਮਾਕਾ ਹੈ।
ਡਾਇਰੈਕਟਰ ਧੀਰਜ ਕੇਦਾਰਨਾਥ ਰਤਨ ਨੇ ਕਿਹਾ, "ਸ਼ੌਂਕੀ ਸਰਦਾਰ ਸਿਰਫ ਫ਼ਿਲਮ ਨਹੀਂ, ਸਗੋਂ ਪੰਜਾਬੀ ਪਰਿਵਾਰਾਂ ਦੇ ਜਜ਼ਬੇ ਅਤੇ ਰਿਸ਼ਤਿਆਂ ਦਾ ਸਨਮਾਨ ਹੈ। ਇਸ 'ਚ ਭਾਵੁਕ ਪਲ ਅਤੇ ਵੱਡੇ ਸਿਨੇਮਾਈ ਦ੍ਰਿਸ਼ ਦੋਵੇਂ ਹਨ।"
ਪ੍ਰੋਡਿਊਸਰ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੌਲੀ ਅਤੇ ਹਰਜੋਤ ਸਿੰਘ ਨੇ ਕਿਹਾ, "ਅਸੀਂ ਇਹ ਫਿਲਮ ਪੰਜਾਬ ਦੀ ਸੱਭਿਆਚਾਰ, ਸੰਗੀਤ ਅਤੇ ਜਜ਼ਬਾਤ ਨੂੰ ਸਮਰਪਿਤ ਕੀਤੀ ਹੈ। ਇਸ ਸਟਾਰ ਕਾਸਟ ਅਤੇ ਟੀਮ ਨਾਲ ਕੰਮ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।"
ਸ਼ੌਂਕੀ ਸਰਦਾਰ 16 ਮਈ 2025 ਨੂੰ ਸਿਨੇਮਾਘਰਾਂ 'ਚ ਆ ਰਹੀ ਹੈ। ਫ਼ਿਲਮ ਦੇ ਗੀਤਾਂ ਨੇ ਪਹਿਲਾਂ ਹੀ ਧੂਮ ਮਚਾਈ ਹੈ।
(For more news apart from ‘Shonki Sardar' trailer released News in Punjabi, stay tuned to Rozana Spokesman)