
5 ਜੂਨ ਨੂੰ ਰਿਲੀਜ਼ ਹੋਵੇਗੀ ਅਮਰਿੰਦਰ ਗਿੱਲ ਦੀ ਫਿਲਮ 'ਲਾਈਏ ਜੇ ਯਾਰੀਆਂ'
ਅਮਰਿੰਦਰ ਗਿੱਲ ਜੋ ਕਿ ਪੰਜਾਬੀਆਂ ਦੇ ਸਭ ਤੋਂ ਮਨਪਸੰਦ ਗਾਇਕ ਅਤੇ ਅਦਾਕਾਰ ਹਨ। ਅਮਰਿੰਦਰ ਗਿੱਲ ਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਕਾਲਾ ਡੋਰੀਆ ਲਈ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ। ਉਹਨਾਂ ਨੇ ਆਪਣੇ ਪੈਗਾਮ ਗੀਤ ਨਾਲ ਪ੍ਰਫੁੱਲਤ ਹੋ ਕੇ ਹੋਰ ਵੀ ਗੀਤ ਕੱਢੇ ਜਿਵੇਂ ਕਿ "ਮੇਲ ਕਰਾ ਦੇ" ਅਤੇ "ਦਿਲਦਾਰੀਆਂ"। ਅਮਰਿੰਦਰ ਗਿੱਲ ਨੇ 2012 ਵਿਚ ਜੁਦਾ ਗੀਤ ਰਿਲੀਜ਼ ਕੀਤਾ ਜਿਸਨੂੰ ਬ੍ਰਿਟ ਏਸ਼ੀਆ ਸੰਗੀਤ ਪੁਰਸਕਾਰ ਦਾ ਸਰਬੋਤਮ ਐਲਬਮ ਮਿਲਿਆ। ਜੁਦਾ ਦੀ ਕਾਮਯਾਬੀ ਤੋਂ ਬਾਅਦ 2014 ਦੇ ਅੱਧ ਵਿਚ ਅਮਰਿੰਦਰ ਗਿੱਲ ਨੇ ਜੁਦਾ-2 ਗੀਤ ਰਿਲੀਜ਼ ਕੀਤਾ। ਅਮਰਿੰਦਰ ਗਿੱਲ ਦਾ ਆਖ਼ਰੀ ਗੀਤ ਸੁਪਨਾ ਰਿਲੀਜ਼ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਸਿਰਫ਼ ਫਿਲਮਾਂ ਦੇ ਹੀ ਟਰੈਕ ਜਾਰੀ ਕੀਤੇ।
laiye je yaarian
2013 ਵਿਚ ਉਹਨਾਂ ਨੇ ਪੰਜਾਬੀ ਮਨੋਰੰਜਨ ਕੰਪਨੀ Rhythm Boyz Entertainment ਦੀ ਸਥਾਪਨਾ ਕੀਤੀ। ਅਮਰਿੰਦਰ ਗਿੱਲ ਦੀ ਜੁਦਾ ਐਲਬਮ ਨੂੰ ਸਭ ਤੋਂ ਵੱਧ ਸਫਲ ਐਲਬਮ ਵਿਚ ਗਿਣਿਆ ਜਾਂਦਾ ਹੈ। ਅਮਰਿੰਦਰ ਗਿੱਲ ਦੀਆਂ ਐਨੀਆਂ ਸਫਲਤਾਵਾਂ ਨੂੰ ਦੇਖਦੇ ਹੋਏ ਪੰਜਾਬੀ ਨੌਜਵਾਨ ਉਹਨਾਂ ਨੂੰ ਬੇਹੱਦ ਪਸੰਦ ਕਰਦੇ ਹਨ। ਹੁਣ ਅਮਰਿੰਦਰ ਗਿੱਲ ਨੇ ਆਪਣੀ ਨਵੀਂ ਫ਼ਿਲਮ ਲਾਈਏ ਜੇ ਯਾਰੀਆਂ ਰਿਲੀਜ਼ ਕਰਨੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬੀ ਨੌਜਵਾਨ ਪੀੜੀ ਵੱਲੋਂ ਇਸ ਫਿਲਮ ਨੂੰ ਕਿੰਨਾ ਕ ਪਿਆਰ ਦਿੱਤਾ ਜਾਂਦਾ ਹੈ। ਇਸ ਫਿਲਮ ਵਿਚ ਅਮਰਿੰਦਰ ਗਿੱਲ ਦੇ ਨਾਲ ਰੁਬੀਨਾ ਬਾਜਵਾ, ਰੂਪੀ ਗਿੱਲ, ਹਰੀਸ਼ ਵਰਮਾ ਨਜ਼ਰ ਆਉਣਗੇ। ਫਿਲਮ ਦੇ ਲੇਖਕ ਧੀਰਜ ਰਤਨ ਅਤੇ ਮਨੀਲਾ ਰਤਨ ਹਨ। ਇਸ ਫਿਲਮ ਦੇ ਡਾਇਰੈਕਟਰ ਸੁੱਖ ਸੰਘੇੜਾ ਹੈ