ਗਾਇਕ ਅਦਾਕਾਰ ਅਮਰਿੰਦਰ ਗਿੱਲ ਮੁੜ ਬਿਖੇਰਨਗੇ ਆਪਣਾ ਜਾਦੂ
Published : Jun 1, 2019, 6:09 pm IST
Updated : Jun 1, 2019, 6:09 pm IST
SHARE ARTICLE
laiye je yaarian
laiye je yaarian

ਦੇਖਣਾ ਇਹ ਹੋਵੇਗਾ ਕਿ ਅਮਰਿੰਦਰ ਗਿੱਲ ਦੀ ਨਵੀਂ ਫਿਲਮ ਨੂੰ ਕਿੰਨਾ ਕ ਪਿਆਰ ਮਿਲਦਾ ਹੈ

ਅਮਰਿੰਦਰ ਗਿੱਲ ਜੋ ਕਿ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ ਅਤੇ ਲੋਕ ਵੀ ਉਹਨਾਂ ਨੂੰ ਬੇਹੱਦ ਪਸੰਦ ਕਰਦੇ ਹਨ। ਜਦ ਲੋਕ ਅਮਰਿੰਦਰ ਗਿੱਲ ਨੂੰ ਐਨਾ ਪਸੰਦ ਕਰਦੇ ਹਨ ਤਾਂ ਫਿਰ ਉਹਨਾਂ ਦੀਆਂ ਫਿਲਮਾਂ ਅਤੇ ਗਾਣਿਆਂ ਨੂੰ ਕਿਉਂ ਨਾ ਪਸੰਦ ਕਰਨਗੇ। ਅਮਰਿੰਦਰ ਗਿੱਲ ਨੇ ਕਈ ਅਜਿਹੀਆਂ ਫਿਲਮਾਂ ਕੱਢੀਆਂ ਹਨ ਜਿਹਨਾਂ ਨੂੰ ਬੇਹੱਦ ਪਿਆਰ ਮਿਲਿਆ ਹੈ।

ਫਿਲਮਾਂ ਦੇ ਨਾਲ-ਨਾਲ ਅਮਰਿੰਦਰ ਗਿੱਲ ਨੇ ਕਈ ਅਜਿਹੇ ਗਾਣੇ ਵੀ ਰਿਲੀਜ਼ ਕੀਤੇ ਹਨ ਜਿਹਨਾਂ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਮਿਲਿਆਂ ਹੈ ਜਿਵੇਂ ਕਿ ਬਾਪੂ, ਕੁੜਤਾ, ਪੇਂਡੂ ਆਦਿ। ਅਮਰਿੰਦਰ ਗਿੱਲ ਦਾ ਬਾਪੂ ਗਾਣਾ ਸਭ ਤੋਂ ਵੱਧ ਹਿੱਟ ਹੋਇਆ ਹੈ ਕਿਉਂਕਿ ਇਸ ਵਿਚ ਅਮਰਿੰਦਰ ਗਿੱਲ ਨੇ ਇਕ ਬਾਪ ਦਾ ਆਪਣੇ ਪੁੱਤ ਪ੍ਰਤੀ ਪਿਆਰ ਜਤਾਇਆ ਹੈ ਕਿ ਕਿਵੇਂ ਉਹ ਆਪਣੇ ਪੁੱਤਰ ਨੂੰ ਪੜ੍ਹਾਉਂਦਾ ਲਿਖਾਉਂਦਾ ਹੈ ਤੇ ਆਪਣੇ ਪੁੱਤਰ ਨੂੰ ਖੁਸ਼ ਕਰਨ ਲਈ ਕਿਵੇਂ ਉਸਦੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਦਾ ਹੈ।

laiye je yaarianlaiye je yaarian

ਅਮਰਿੰਦਰ ਗਿੱਲ ਇਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆਂ ਫਿਲਮ ਅਦਾਕਾਰ ਵੀ ਹਨ। ਹੁਣ ਅਮਰਿੰਦਰ ਗਿੱਲ ਨੇ ਆਪਣੀ ਨਵੀਂ ਫ਼ਿਲਮ ਲਾਈਏ ਜੇ ਯਾਰੀਆਂ ਭਾਰਤੀ ਸਿਨੇਮਾ ਵਿਚ 5 ਜੂਨ ਨੂੰ ਅਤੇ ਵਿਦੇਸ਼ੀ ਸਿਨੇਮਾ ਵਿਚ 7 ਜੂਨ ਨੂੰ ਰਿਲੀਜ਼ ਕਰਨੀ ਹੈ। ਇਸ ਫਿਲਮ ਵਿਚ ਅਮਰਿੰਦਰ ਗਿੱਲ ਨਾਲ ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ ਦਿਖਾਈ ਦੇਣਗੇ।

ਅਮਰਿੰਦਰ ਗਿੱਲ ਪਹਿਲੀ ਵਾਰ ਰੁਬੀਨਾ ਬਾਜਵਾ ਅਤੇ ਰੂਪੀ ਗਿੱਲ ਨਾਲ ਕੰਮ ਕਰ ਰਹੇ ਹਨ। ਇਸ ਫਿਲਮ ਵਿਚ ਦੋ ਗਾਣੇ ਮਿੱਠੀ- ਮਿੱਠੀ ਅਤੇ 'ਆ ਕੀ ਹੋ ਗਿਆ' ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਮਰਿੰਦਰ ਗਿੱਲ ਦੀ ਇਸ ਫਿਲਮ ਨੂੰ ਅਤੇ ਫਿਲਮ ਦੇ ਗਾਣਿਆਂ ਨੂੰ ਕਿੰਨਾ ਕ ਪਿਆਰ ਮਿਲਦਾ ਹੈ। ਫਿਲਮ ਦੇ ਲੇਖਕ ਧੀਰਜ ਰਤਨ ਅਤੇ ਮਨੀਲਾ ਰਤਨ ਹਨ। ਇਸ ਫਿਲਮ ਦੇ ਡਾਇਰੈਕਟਰ ਸੁੱਖ ਸੰਘੇੜਾ ਹੈ
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement