
ਹਰਭਜਨ ਮਾਨ ਦਾ ਨਾਮ ਆਉਂਦੇ ਹੀ ਉਹਨਾਂ ਗੀਤਾਂ ਦੀ ਗੱਲ ਦਿਮਾਗ 'ਚ ਆਉਂਦੀ ਹੈ, ਜਿਹਨਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੋਵੇ। ਗਾਇਕ ਹਰਭਜਨ ਮਾਨ ...
ਚੰਡੀਗੜ੍ਹ : ਹਰਭਜਨ ਮਾਨ ਦਾ ਨਾਮ ਆਉਂਦੇ ਹੀ ਉਹਨਾਂ ਗੀਤਾਂ ਦੀ ਗੱਲ ਦਿਮਾਗ 'ਚ ਆਉਂਦੀ ਹੈ, ਜਿਹਨਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੋਵੇ। ਗਾਇਕ ਹਰਭਜਨ ਮਾਨ ਨੇ ਪੰਜਾਬੀ ਦੇ ਖੂਬਸੂਰਤ ਅੱਖਰਾਂ ਨੂੰ ਗੀਤਾਂ ਦੀ ਮਾਲਾ 'ਚ ਪਿਰੋ ਕੇ ਆਪਣੀ ਸੁਰੀਲੀ ਆਵਾਜ਼ ਦਿਤੀ ਹੈ। ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੋਵੇਂ ਹੀ ਪੰਜਾਬੀ ਸੰਗੀਤ ਜਗਤ ਦੇ ਵੱਡੇ ਨਾਂ ਹਨ।
ਜਿੱਥੇ ਹਰਭਜਨ ਮਾਨ ਮਿਊਜ਼ਿਕ ਇੰਡਸਟਰੀ 'ਚ ਆਪਣੇ ਗੀਤਾਂ ਅਤੇ ਗਾਇਕੀ ਦੇ ਜ਼ਰੀਏ ਬਰਕਰਾਰ ਹਨ ਪਰ ਉਨ੍ਹਾਂ ਦਾ ਭਰਾ ਗੁਰਸੇਵਕ ਮਾਨ ਨੇ ਲੰਬੇ ਸਮੇਂ ਤੋਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਹਨ ਪਰ ਗਾਇਕੀ ਤਾਂ ਦੋਵਾਂ ਭਰਾਵਾਂ ਦੀ ਰਗ-ਰਗ 'ਚ ਵੱਸਦੀ ਹੈ, ਭਾਵੇਂ ਕੋਈ ਕਿੰਨਾਂ ਹੀ ਦੂਰ ਕਿਉਂ ਨਾ ਹੋਵੇ। ਹਾਲ ਹੀ 'ਚ ਹਰਭਜਨ ਮਾਨ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਗੁਰਸੇਵਕ ਮਾਨ ਆਪਣੇ ਸ਼ਾਨਦਾਰ ਕਲਾਸਿਕ ਸੰਗੀਤ ਦੇ ਦਰਸ਼ਨ ਕਰਵਾ ਰਹੇ ਹਨ।
Harbhajan Maan and Gursewak Mann
ਹਰਭਜਨ ਮਾਨ ਨੇ ਕੈਪਸ਼ਨ 'ਚ ਬੜੇ ਹੀ ਖਾਸ ਸ਼ਬਦ ਲਿਖੇ ਹਨ, ਉਨ੍ਹਾਂ ਨੇ ਲਿਖਿਆ, ''ਗੁਰਸੇਵਕ ਕੋਲ ਕਮਾਲ ਦਾ ਟੈਲੇਂਟ ਹੈ, ਕਿਸੇ ਵੀ ਸਾਜ ਨੂੰ ਗੱਲਾਂ ਕਰਨ ਲਾ ਦਿੰਦੇ ਹਨ ਤੇ ਮਿੱਠੀ ਆਵਾਜ਼ ਦੇ ਮਾਲਕ ਛੋਟਾ ਵੀਰ ਕੈਪਟਨ ਮਾਨ ਜਦੋਂ ਵੀ ਮੌਕਾ ਮਿਲੇ ਤਾਂ ਉਨ੍ਹਾਂ ਦੀ ਇਹ ਰੰਗ ਵਾਲੀ ਗਾਇਕੀ ਜ਼ਰੂਰ ਸੁਣਦੀ ਹੈ, ਜੋ ਮੈਨੂੰ ਬਹੁਤ ਅਨੰਦ ਦਿੰਦੀ ਹੈ। ਜੁਗ ਜੁਗ ਜੀ ਸੋਹਣੇ ਵੀਰੇ''।
Harbhajan Mann and Gursewak Mann
ਦੱਸ ਦਈਏ ਕਿ ਆਪਣੇ ਵੱਡੇ ਭਰਾ ਲਈ ਹਰਭਜਨ ਮਾਨ ਦੇ ਇਹ ਸ਼ਬਦ ਉਨ੍ਹਾਂ ਵਿਚਕਾਰ ਵਾਲੀ ਸਾਂਝ ਅਤੇ ਪਿਆਰ ਨੂੰ ਦਰਸਾਉਂਦਾ ਹੈ। ਹਰਭਜਨ ਮਾਨ ਦੇ ਵੱਡੇ ਭਰਾ ਗੁਰਸੇਵਕ ਮਾਨ ਅੱਜ ਕਲ ਪਾਇਲਟ ਦੇ ਤੌਰ 'ਤੇ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ। ਹਰਭਜਨ ਮਾਨ ਅਤੇ ਗੁਰਸੇਵਕ ਮਾਨ ਨੇ ਆਪਣੀ ਗਾਇਕੀ ਦਾ ਸਫਰ ਇਕੱਠਿਆਂ ਹੀ ਸ਼ੁਰੂ ਕੀਤਾ ਸੀ। ਦੋਨਾਂ ਭਰਾਵਾਂ ਵੱਲੋਂ ਕਈ ਗੀਤ ਵੀ ਇਕੱਠੇ ਕੀਤੇ ਗਏ ਹਨ।
ਗਾਇਕੀ ਦੀ ਇਸ ਦੁਨੀਆਂ 'ਚ ਦੋਵਾਂ ਮਾਨ ਭਰਾਵਾਂ ਦਾ ਰੁਤਬਾ ਕਾਫੀ ਉੱਚਾ ਹੈ ਅਤੇ ਦਰਸ਼ਕ ਵੀ ਦੋਵਾਂ ਨੂੰ ਇਕ ਵਾਰ ਫਿਰ ਇਕੱਠੇ ਗਾਉਂਦੇ ਦੇਖਣਾ ਚਾਹੁੰਦੇ ਹਨ।