
ਹਾਲੀਵੁੱਡ ਦੇ ਪੌਪ ਸਟਾਰ ਰਿਹਾਨਾ ਦੇ ਕਿਸਾਨੀ ਅੰਦੋਲਨ ਬਾਰੇ ਟਵੀਟ ਕਰਨ...
ਚੰਡੀਗੜ੍ਹ: ਹਾਲੀਵੁੱਡ ਦੇ ਪੌਪ ਸਟਾਰ ਰਿਹਾਨਾ ਦੇ ਕਿਸਾਨੀ ਅੰਦੋਲਨ ਬਾਰੇ ਟਵੀਟ ਕਰਨ ਤੋਂ ਬਾਅਦ ਹੀ ਬਾਲੀਵੁੱਡ ਦੇ ਮਸ਼ਹੂਰ ਲੋਕ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਇਕ ਪਾਸੇ ਜਿੱਥੇ ਕੁਝ ਹਸਤੀਆਂ ਰਿਹਾਨਾ ਦਾ ਸਮਰਥਨ ਕਰ ਰਹੀਆਂ ਹਨ, ਉਥੇ ਹੀ ਕੁਝ ਲੋਕ ਰਿਹਾਨਾ ਦੇ ਵਿਰੋਧ ਵਿਚ ਉਤਰੇ ਹਨ। ਇਸ ਦੌਰਾਨ ਟਵਿੱਟਰ 'ਤੇ ਇਕ ਵਾਰ ਫਿਰ ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਦੀ ਜੰਗ ਛਿੜ ਗਈ ਹੈ।
Diljit Dosanjh Kangana Ranaut
ਇਸ ਤੋਂ ਪਹਿਲਾਂ ਵੀ ਟਵਿਟਰ 'ਤੇ ਕੰਗਣਾ ਅਤੇ ਦਿਲਜੀਤ ਵਿਚਾਲੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਫ਼ੀ ਬਹਿਸ ਹੋਈ ਸੀ। ਅਜਿਹੀ ਸਥਿਤੀ ਵਿੱਚ ਰਿਹਾਨਾ ਦੇ ਇੱਕ ਵਾਰ ਫਿਰ ਟਵੀਟ ਹੋਣ ਤੋਂ ਬਾਅਦ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ ਹੈ। ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਲਏ ਬਿਨਾਂ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਦਿਆਂ ਉਸ ‘ਤੇ ਨਿਸ਼ਾਨਾ ਸਾਧਿਆ ਹੈ।
Rihana
ਇਸਦੇ ਨਾਲ ਹੀ ਜਿੱਥੇ ਰਿਹਾਨਾ ਦੇ ਟਵੀਟ ਨੇ ਪੂਰੇ ਭਾਰਤ ‘ਚ ਖਲਬਲੀ ਮਚਾ ਦਿੱਤੀ ਹੈ, ਉਸਨੂੰ ਲੈ ਕੇ ਕਈਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਸੁਨੀਲ ਸ਼ੈਟੀ, ਅਜੇ ਦੇਵਗਨ, ਕਰਨ ਜੋਹਰ ਨੇ ਭਾਰਤ ਸਰਕਾਰ ਦਾ ਪੱਖ ਪੂਰਦਿਆਂ ਰਿਹਾਨਾ ਦੇ ਵਿਰੁੱਧ ਟਵੀਟ ਕੀਤਾ ਸੀ ਕਿ ਇਹ ਮੁੱਦਾ ਸਾਡੇ ਦੇਸ਼ ਦਾ ਹੈ ਅਸੀਂ ਇਸਨੂੰ ਆਪ ਸੁਲਝਾ ਲਵਾਂਗੇ ਤੇ ਬਾਹਰੀ ਲੋਕਾਂ ਦਾ ਇਸਦੇ ਵਿਚ ਦਖਲ ਦੇਣਾ ਸਹੀ ਨਹੀਂ ਹੈ।
Ranjit Bawa Post
ਦੱਸ ਦਈਏ ਕਿ ਬਾਅਦ ‘ਚ ਪੰਜਾਬ ਗਾਇਕ ਰਣਜੀਤ ਬਾਵਾ ਤੇ ਜੈਜ਼ੀ ਬੀ ਨੇ ਇਨ੍ਹਾਂ ਨੂੰ ਟਵੀਟ ਕਰਕੇ “ਅਕ੍ਰਿਤਘਣ ਲੋਕ” ਕਿਹਾ ਹੈ। ਬਾਲੀਵੁੱਡ ਸਿਤਾਰਿਆਂ ਨੇ ਵਿਦੇਸ਼ ਮੰਤਰਾਲੇ ਦੇ ਬਿਆਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ, ਜਿਸ ਵਿਚ ਕਿਹਾ ਹੈ ਕਿ ਭਾਰਤ ਕਿਸੇ ਵੀ ਹਾਲਤ ਵਿਚ ਬਾਹਰੀ ਲੋਕਾਂ ਨੂੰ ਅਪਣਾ ਏਜੰਡਾ ਨਹੀਂ ਚਲਾਉਣ ਦੇਣਗੇ। ਉਥੇ ਹੀ ਮੰਤਰਾਲੇ ਵੱਲੋਂ ਵਿਦੇਸ਼ੀ ਹਸਤੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਗਿਆ ਹੈ ਜਿਹੜੇ ਲਗਾਤਾਰ ਇਸ ਸੰਵੇਦਨਸ਼ੀਲ ਮੁੱਦੇ ਉਤੇ ਬਿਆਨਬਾਜ਼ੀ ਕਰ ਰਹੇ ਹਨ।
Jazzy B Post
ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਵਿਚ ਕਿਸੇ ਵੀ ਸੈਲੇਬ੍ਰਿਟੀ ਵੱਲੋਂ ਸੰਵੇਦਸ਼ਨਸ਼ੀਲ ਟਵੀਟ ਜਾਂ ਹੈਸ਼ਟੈਗ ਚਲਾਉਣਾ ਜਿੰਮੇਵਾਰਾਨਾ ਕਦਮ ਨਹੀਂ ਹੈ। ਉਥੇ ਇਸ ਅੰਦੋਲਨ ਨੂੰ ਇਕ ਅੰਦਰੂਨੀ ਮਾਮਲਾ ਦੱਸਦੇ ਹੋਏ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਦੂਜੇ ਦੇਸ਼ ਦੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੁਣ ਅਕਸੈ ਕੁਮਾਰ ਨੇ ਵੀ ਇਹ ਸੰਦੇਸ਼ ਸਮਝ ਲਿਆ ਹੈ ਅਤੇ ਇਹ ਅਪਣੇ ਵੱਲੋਂ ਵੀ ਇਹ ਅਪੀਲ ਕਰਨਾ ਚਾਹੁੰਦੇ ਹਨ ਕਿ ਇਸ ਕਿਸਾਨ ਅੰਦੋਲਨ ਨੂੰ ਇਕ ਅੰਤਰਰਾਸ਼ਟਰੀ ਮੁੱਦਾ ਨਾ ਬਣਾਇਆ ਜਾਵੇ।