
ਪਿਛਲੇ ਦਿਨਾਂ ਅੰਦਰ ਗਾਇਕ ਰਣਜੀਤ ਬਾਵਾ ਵੱਲੋਂ ਗਾਇਆ ਗੀਤ 'ਮੇਰਾ ਕੀ ਕਸੂਰ' ਬਹੁਤ ਚਰਚਾ ਵਿਚ ਰਿਹਾ।
ਪੰਜਾਬ : ਪਿਛਲੇ ਦਿਨਾਂ ਅੰਦਰ ਗਾਇਕ ਰਣਜੀਤ ਬਾਵਾ ਵੱਲੋਂ ਗਾਇਆ ਗੀਤ 'ਮੇਰਾ ਕੀ ਕਸੂਰ' ਬਹੁਤ ਚਰਚਾ ਵਿਚ ਰਿਹਾ। ਗੀਤ ਦੇ ਲਿਖਾਰੀ ਬੀਰ ਸਿੰਘ ਨੇ ਸਪੋਕਸਮੈਨ ਟੀਵੀ ਨਾਲ ਇਸ ਦੇ ਬਾਬਤ ਗੱਲਬਾਤ ਕੀਤੀ।
Bir Singh
ਬੀਰ ਸਿੰਘ ਨੇ ਦੱਸਿਆ ਕਿ ਇਹ ਗੀਤ ਲਗਭਗ 2015-16 ਵਿਚ ਲਿਖਿਆ ਗਿਆ ਸੀ ਅਤੇ ਉਨ੍ਹਾਂ ਇਹ ਗੀਤ ਰਣਜੀਤ ਬਾਵਾ ਨੂੰ ਦਿੱਤਾ ਸੀ। ਰਣਜੀਤ ਬਾਵਾ ਦੀ ਮੁਆਫ਼ੀ ਦੇ ਸੰਬੰਧ ਵਿਚ ਉਨ੍ਹਾਂ ਕਿਹਾ ਕਿ ਇਹ ਬਾਵਾ ਦੀ ਨਿੱਜੀ ਮਰਜ਼ੀ ਤੇ ਫ਼ਿਤਰਤ ਹੈ, ਪਰ ਉਹ ਇਸ ਗੀਤ ਨੂੰ ਗਾਉਣ ਲਈ ਬਾਵਾ ਦਾ ਧੰਨਵਾਦ ਕਰਦੇ ਹਨ।
Bir Singh
ਬੀਰ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਇਹ ਸਰੂਪ ਕਾਰਨ ਸਾਰੇ ਲੋਕਾਂ ਨੇ ਅਪਣਾਇਆ ਨਹੀਂ, ਪਰ ਉਹ ਦੱਸਣਾ ਚਾਹੁੰਦੇ ਹਨ ਕਿ ਸਿੱਖ ਧਰਮ ਮਨੁੱਖ ਨੂੰ ਸਾਰੇ ਵਰਗਾਂ ਦਾ ਬਣਾਉਂਦਾ ਹੈ ਅਤੇ ਇਹ ਕੋਈ ਖਾਸ ਧਾਰਮਿਕ ਪਹਿਰਾਵਾ ਨਹੀਂ ਸਗੋਂ ਇੱਕ ਕੁਦਰਤੀ ਸਰੂਪ ਹੈ।
Bir Singh
ਉਹ ਇੱਕ ਪ੍ਰਮਾਤਮਾ ਦੇ ਪੁੱਤਰ ਹਨ ਅਤੇ ਸਾਰੇ ਧਰਮ ਇੱਕ ਹੀ ਪ੍ਰਮਾਤਮਾ ਬਾਰੇ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਗੀਤ ਕਿਸੇ ਖਾਸ ਧਰਮ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ, ਸਗੋਂ ਸਾਰੇ ਧਰਮਾਂ ਵਿਚ ਫੈਲ ਚੁੱਕੀਆਂ ਕੁਰੀਤੀਆਂ ਤੋਂ ਪਰਦੇ ਚੁੱਕਦਾ ਹੈ।
Bir Singh
ਬੀਰ ਸਿੰਘ ਨੇ ਕਿਹਾ ਕਿ ਜੇਕਰ ਪ੍ਰਮਾਤਮਾ ਮਨੁੱਖ ਨੂੰ ਸਭ ਕੁੱਝ ਦੇਣ ਵਾਲਾ ਹੈ ਅਤੇ ਇਹ ਸਭ ਕੁੱਝ ਉਸਦਾ ਹੀ ਦਿੱਤਾ ਹੋਇਆ ਹੈ ਤਾਂ ਫ਼ਿਰ ਪ੍ਰਮਾਤਮਾ ਦੇ ਨਾਮ 'ਤੇ ਦੁੱਧ ਡੋਲ੍ਹਣਾ ਅਤੇ ਚੜ੍ਹਾਵੇ ਚੜਾਉਣੇ ਸਹੀ ਨਹੀਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਸਿਧਾਤਾਂ ਤੋਂ ਬਿਲਕੁਲ ਟੁੱਟ ਗਏ ਹਾਂ ਅਤੇ ਜ਼ਾਬਰ ਦੇ ਵਿਰੁੱਧ ਤੇ ਮਜ਼ਲੂਮ ਦੇ ਹੱਕ ਵਿਚ ਖੜ੍ਹਨੋਂ ਡਰਨ ਲੱਗੇ ਹਾਂ। ਉਨ੍ਹਾਂ ਕਿਹਾ ਕਿ ਇਹੋ ਜਿਹੇ ਸਵਾਲ ਉਨ੍ਹਾਂ ਦੀ ਰੂਹ ਨੂੰ ਬੇਚੈਨ ਕਰਦੇ ਹਨ ਅਤੇ ਉਹ ਆਪਣੀ ਕਲਮ ਦੇ ਜ਼ਰੀਏ ਕੁੱਝ ਕਰਨ ਦੇ ਯਤਨ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ 'ਨਾਨਕ ਦਾ ਪੁੱਤ' ਗੀਤ ਉਨ੍ਹਾਂ ਨੇ ਮਲੇਸ਼ੀਆ ਵਿਚ ਮਸਜਿਦ 'ਚ ਅਰਦਾਸ ਕਰਨ ਤੋਂ ਬਾਅਦ ਲਿਖਿਆ ਸੀ ਅਤੇ ਉਨ੍ਹਾਂ ਨੂੰ ਉਹ ਮਸਜਿਦ ਨਾਨਕ ਦਾ ਘਰ ਜਾਪਿਆ ਸੀ। ਅੰਤ ਵਿਚ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਸਾਡੇ ਕੋਲ ਧਰਮ ਦੀ ਥਾਂ ਸਿਰਫ਼ ਸਿਆਸਤ ਰਹਿ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।