
ਬਟਾਲਾ 'ਚ ਐਤਵਾਰ ਨੂੰ ਮਾਹੌਲ ਉਸ ਸਮੇਂ ਖ਼ਰਾਬ ਹੋ ਗਿਆ ਜਦੋਂ ਇੱਥੇ ਇੱਕ ਸੈਲੂਨ ਦਾ ਉਦਘਾਟਨ ਕਰਨ ਪਹੁੰਚੇ ਪੰਜਾਬੀ ਗਾਇਕ ਸਿੰਗਾ ਦੇ ਬਾਊਸਰਾਂ ਅਤੇ
ਜਲੰਧਰ : ਬਟਾਲਾ 'ਚ ਐਤਵਾਰ ਨੂੰ ਮਾਹੌਲ ਉਸ ਸਮੇਂ ਖ਼ਰਾਬ ਹੋ ਗਿਆ ਜਦੋਂ ਇੱਥੇ ਇੱਕ ਸੈਲੂਨ ਦਾ ਉਦਘਾਟਨ ਕਰਨ ਪਹੁੰਚੇ ਪੰਜਾਬੀ ਗਾਇਕ ਸਿੰਗਾ ਦੇ ਬਾਊਸਰਾਂ ਅਤੇ ਮੀਡੀਆ ਕਰਮਚਾਰੀਆਂ ਵਿੱਚ ਝੜਪ ਹੋ ਗਈ। ਇਹ ਵਿਵਾਦ ਬਟਾਲਾ ਦੇ ਇਕ ਸ਼ੋਅ ਦੌਰਾਨ ਹੋਇਆ, ਜਿਥੇ ਸਿੰਗਾ ਦੇ ਬਾਊਸਰਾਂ ਦੀ ਸ਼ੋਅ ਤੋਂ ਬਾਅਦ ਲੋਕਾਂ ਨਾਲ ਧੱਕਾਮੁੱਕੀ ਹੋ ਗਈ। ਇਸ ਲੜਾਈ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਸ 'ਚ ਸਿੰਗਾ ਦੀ ਗੱਡੀ ਨੂੰ ਲੋਕ ਘੇਰ ਕੇ ਖੜ੍ਹੇ ਨਜ਼ਰ ਆ ਰਹੇ ਹਨ।
Bouncers of a Punjabi Singer singha injured the journalists
ਲੋਕਾਂ ਤੇ ਬਾਊਸਰਾਂ ਵਿਚਾਲੇ ਹੋਈ ਇਸ ਧੱਕਾਮੁੱਕੀ 'ਚ ਜਿਥੇ ਲੋਕ ਬਾਊਸਰਾਂ ਨਾਲ ਹੱਥੋਪਾਈ ਕਰ ਰਹੇ ਹਨ, ਉਥੇ ਹੀ ਲੋਕਾਂ ਵਲੋਂ ਇਸ ਦੌਰਾਨ ਇਤਰਾਜ਼ਯੋਗ ਸ਼ਬਦਾਵਲੀ ਵੀ ਵਰਤੀ ਗਈ। ਇਹ ਸਾਰਾ ਵਿਵਾਦ ਕਿਉਂ ਅਤੇ ਕਿਸ ਗੱਲ ਨੂੰ ਲੈ ਕੇ ਹੋਇਆ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਵਿਵਾਦ ਦੀ ਚਰਚਾ ਕਾਰਨ ਸਿੰਗਾ ਇਕ ਵਾਰ ਮੁੜ ਸੁਰਖੀਆਂ 'ਚ ਆ ਗਿਆ ਹੈ।
Bouncers of a Punjabi Singer singha injured the journalists
ਦੱਸਣਯੋਗ ਹੈ ਕਿ ਹਾਲ ਹੀ 'ਚ ਸਿੰਗਾ ਦਾ ਗੀਤ ‘ਸ਼ਹਿ’ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿੰਗਾ ਦੇ ਗੀਤਾਂ ਦਾ ਨਵੀਂ ਪੀੜ੍ਹੀ ’ਤੇ ਕਾਫੀ ਜ਼ਿਆਦਾ ਕਰੇਜ਼ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦਾ ਹਰੇਕ ਗੀਤ ਰਿਲੀਜ਼ ਹੋਣ ਦੇ ਨਾਲ ਹੀ ਵਾਇਰਲ ਹੋ ਜਾਂਦਾ ਹੈ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ