ਪੰਜਾਬੀ ਗਾਇਕਾ ਕੌਰ ਬੀ ਤੇ ਉਸਦੇ ਭਰਾ ਨਾਲ ਆਸਟ੍ਰੇਲੀਆ ‘ਚ ਬਦਸਲੂਕੀ
Published : Jul 18, 2019, 1:28 pm IST
Updated : Jul 18, 2019, 1:28 pm IST
SHARE ARTICLE
Kaur B
Kaur B

ਪੰਜਾਬ ਦੀ ਪ੍ਰਸਿੱਧ ਗਾਇਕਾ ਕੌਰ ਬੀ ਨਾਲ ਕੁਝ ਨੌਜਵਾਨਾਂ ਵੱਲੋਂ ਇੱਥੇ ਸਟੇਜ ਉਤੇ ਚੜ੍ਹ ਕੇ ਹੁੱਲੜਬਾਜ਼ੀ ਕੀਤੀ ਗਈ...

ਮੈਲਬੋਰਨ: ਪੰਜਾਬ ਦੀ ਪ੍ਰਸਿੱਧ ਗਾਇਕਾ ਕੌਰ ਬੀ ਨਾਲ ਕੁਝ ਨੌਜਵਾਨਾਂ ਵੱਲੋਂ ਇੱਥੇ ਸਟੇਜ ਉਤੇ ਚੜ੍ਹ ਕੇ ਹੁੱਲੜਬਾਜ਼ੀ ਕੀਤੀ ਗਈ। ਕੌਰ ਬੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੇ ਸ਼ੋਅ ਕਰਨ ਲਈ ਆਪਣੀ ਟੀਮ ਨਾਲ ਆਸਟ੍ਰੇਲੀਆ ਪਹੁੰਚੀ ਹੋਈ ਹੈ। ਉਸ ਵੱਲੋਂ ਇਸ ਹੋਈ ਬਦਸਲੂਕੀ ਦੇ ਸੰਬੰਧ ਵਿਚ ਪ੍ਰੈਸ ਕਾਂਨਫੰਰਸ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਾ ਉਸ ਨਾਲ ਇਹ ਮਾੜਾ ਵਿਵਹਾਰ ਕੁਝ ਨੌਜਵਾਨਾਂ ਵੱਲੋਂ ਕੀਤਾ ਗਿਆ, ਉਸ ਨਾਲ ਉਹ ਗਹਿਰੇ ਸਦਮੇ ਵਿਚ ਹੈ।

Kaur BKaur B

ਉਸ ਨੇ ਆਖਿਆ ਕਿ ਜਿਸ ਰੈਸਟੋਰੈਂਟ ਵਿਚ ਇਹ ਘਟਨਾ ਵਾਪਰੀ ਹੈ, ਉਥੇ ‘ਮੀਟ ਐਂਡ ਗਰੀਟ’ ਪ੍ਰੋਗਰਾਮ ਰੱਖਿਆ ਸੀ, ਜਿਸ ਦਾ ਉਸ ਨੂੰ ਪਹਿਲਾਂ ਪਤਾ ਨਹੀਂ ਸੀ। ਕੌਰ ਬੀ ਨੇ ਕਿਹਾ ਕਿ ਉਸ ਦੇ ਨਾਲ ਆਏ ਭਰਾ ਦੀ ਵੀ ਉਨ੍ਹਾਂ ਨੌਜਵਾਨਾਂ ਵੱਲੋਂ ਮਾਰਕੁਟਾਈ ਵੀ ਕੀਤੀ ਗਈ। ਉਸ ਨੇ ਦੱਸਿਆ ਕਿ ਉਹ ਸੋਚਦੀ ਸੀ ਕਿ ਬਾਹਰਲੇ ਮੁਲਕਾਂ ਵਿਚ ਵਸਦਾ ਸਾਰੇ ਹੀ ਲੋਕ ਬਹੁਤ ਪੜ੍ਹੇ-ਲਿਖੇ ਹੁੰਦੇ ਹਨ ਪਰ ਕੁਝ ਕੁ ਅਜਿਹੇ ਵੀ ਪਹੁੰਚੇ ਹਨ ਜੋ ਸਾਰੇ ਭਾਈਚਾਰੇ ਦੀ ਬਦਨਾਮੀ ਕਰਦੇ ਹਨ।

Kaur BKaur B

ਉਸ ਨੇ ਦੱਸਿਆ ਕਿਜਿਸ ਤਰ੍ਹਾਂ ਦਾ ਮਾੜਾ ਵਤੀਰਾ ਉਸ ਨਾਲ ਹੋਇਆ, ਉਸ ਤੋਂ ਉਹ ਬੇਹੱਦ ਪ੍ਰੇਸ਼ਾਨ ਹੋਈ ਹੈ। ਉਸ ਨੇ ਸਮੂਹ ਪੰਜਾਬੀਆਂ ਦਾ ਧਨਵਾਦ ਕੀਤਾ ਕਿ ਉਨ੍ਹਾਂ ਨੇ ਐਨਾ ਪਿਆਰ ਦਿੱਤਾ ਤੇ ਉਸ ਦੇ ਸਾਰੇ ਸ਼ੋਅ ਸਫ਼ਲ ਰਹੇ ਪਰ ਇਸ ਵਤੀਰੇ ਤੋਂ ਉਹ ਡਾਹਢੀ ਦੁਖੀ ਹੈ। ਇਸ ਘਟਨਾ ਦੀ ਪੁਲਿਸ ਰਿਪੋਰਟ ਹੋ ਚੁੱਕੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement