ਦਿਲਜੀਤ ਦੁਸਾਂਝ ਨੇ ਕੰਗਨਾ ਨੂੰ ਦਿੱਤਾ ਕਰਾਰਾ ਜਵਾਬ, ਕਿਹਾ ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਨੇ
Published : Dec 3, 2020, 3:35 pm IST
Updated : Dec 3, 2020, 3:35 pm IST
SHARE ARTICLE
Diljit Dosanjh-Kangana Ranaut
Diljit Dosanjh-Kangana Ranaut

ਕੰਗਣਾ ਰਣੌਤ ਨੇ ਦਿਲਜੀਤ ਨੂੰ ਕਿਹਾ 'ਕਰਨ ਜੋਹਰ ਦਾ ਪਾਲਤੂ' 

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਖਿਲਾਫ਼ ਕੰਗਨਾ ਵੱਲੋਂ ਵਿਵਾਦਤ ਟਵੀਟ ਕਰਨ ਤੋਂ ਬਾਅਦ ਦਿਲਜੀਤ ਦੁਸਾਂਝ ਤੇ ਕੰਗਨਾ ਵਿਚਾਲੇ ਟਵਿਟਰ ਜੰਗ ਛਿੜ ਗਈ ਹੈ। ਕੰਗਨਾ ਨੇ ਇਕ ਟਵੀਟ ਵਿਚ ਦਿਲਜੀਤ ਨੂੰ 'ਕਰਨ ਜੋਹਰ ਦਾ ਪਾਲਤੂ' ਕਿਹਾ ਸੀ। ਇਸ ਟਵੀਟ 'ਤੇ ਦਿਲਜੀਤ ਦਾ ਜਵਾਬ ਆਇਆ ਹੈ। 

Diljit and KanganaDiljit and Kangana

ਦਿਲਜੀਤ ਨੇ ਕੰਗਨਾ ਨੂੰ ਜਵਾਬ ਦਿੰਦਿਆਂ ਕਿਹਾ, 'ਤੂੰ ਜਿੰਨੇ ਲੋਕਾਂ ਦੇ ਨਾਲ ਫਿਲਮ ਕੀਤੀ ਤੂੰ ਉਹਨਾਂ ਸਾਰਿਆਂ ਦੀ ਪਾਲਤੂ ਹੈ..?? ਫਿਰ ਤਾਂ ਲਿਸਟ ਲੰਬੀ ਹੋ ਜਾਵੇਗੀ ਮਾਲਕਾਂ ਦੀ...? ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਹਨ... ਝੂਠ ਬੋਲ ਕੇ ਲੋਕਾਂ ਨੂੰ ਭੜਕਾਉਣਾ ਤੇ ਜਜ਼ਬਾਤਾਂ ਨਾਲ ਖੇਡਣਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ।'

kangana ranautkangana ranaut

ਇਸ ਤੋਂ ਬਾਅਦ ਕੰਗਨਾ ਨੇ ਫਿਰ ਟਵੀਟ ਕਰਕੇ ਦਿਲਜੀਤ ਨੂੰ ਚਮਚਾ ਕਿਹਾ, ਜਿਸ 'ਤੇ ਦਿਲਜੀਤ ਨੇ ਕੰਗਨਾ ਨੂੰ ਚੰਗੀ ਨਸੀਹਤ ਦਿੱਤੀ। ਦਿਲਜੀਤ ਨੇ ਕਿਹਾ, 'ਬੋਲਣ ਦੀ ਤਮੀਜ਼ ਨਹੀਂ ਤੈਨੂੰ...ਕਿਸੇ ਦੀ ਮਾਂ ਭੈਣ ਨੂੰ...। ਔਰਤ ਹੋ ਕੇ ਦੂਜਿਆਂ ਨੂੰ ਤੂੰ 100-100 ਰੁਪਏ ਵਾਲੀ ਦੱਸ ਰਹੀ ਐ..। ਸਾਡੇ ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਨੇ...। ਪੰਜਾਬ ਗੂਗਲ ਕਰ ਲਵੀਂ..'।

TweetTweet

ਕੰਗਨਾ ਨੇ ਦਿਲਜੀਤ ਨੂੰ ਕਿਹਾ ਸੀ 'ਕਰਨ ਜੋਹਰ ਦਾ ਪਾਲਤੂ' 

ਦਰਅਸਲ ਦਿਲਜੀਤ ਦੁਸਾਂਝ ਨੇ ਕਿਸਾਨ ਔਰਤਾਂ ਖਿਲਾਫ ਵਿਵਾਦਤ ਬਿਆਨ ਲਈ ਕੰਗਨਾ ਰਣੌਤ ਨੂੰ ਨਸੀਹਤ ਦਿੱਤੀ ਸੀ, ਜਿਸ ਦੇ ਜਵਾਬ ਵਿਚ ਕੰਗਨਾ ਨੇ ਦਿਲਜੀਤ ਨੂੰ ਕਰਨ ਜੋਹਰ ਦਾ ਪਾਲਤੂ ਦੱਸਿਆ। 

Kangana Ranaut Kangana Ranaut

ਕੰਗਨਾ ਨੇ ਟਵੀਟ ਕੀਤਾ, 'ਓ ਕਰਨ ਜੋਹਰ ਦੇ ਪਾਲਤੂ! ਜੋ ਦਾਦੀ ਸ਼ਾਹੀਨ ਬਾਗ ਵਿਚ ਅਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ ਉਹ ਬਿਲਕਿਸ ਬਾਨੋ ਦਾਦੀ ਕਿਸਾਨਾਂ ਦੇ ਐਮਐਸਪੀ ਲਈ ਵੀ ਧਰਨਾ ਦਿੰਦੇ ਹੋਏ ਦਿਖਾਈ ਦਿੱਤੀ। ਮਹਿੰਦਰ ਕੌਰ ਜੀ ਨੂੰ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਚਲਾਇਆ ਤੁਸੀਂ ਲੋਕਾਂ ਨੇ? ਇਸ ਨੂੰ ਬੰਦ ਕਰੋ।'

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement