ਫਿਰ ਵਿਗੜੇ ਕੰਗਨਾ ਦੇ ਬੋਲ, ਕਿਹਾ ਧਰਨਿਆਂ ਦਾ ਰਾਜ ਖੁੱਲ੍ਹਣ 'ਤੇ ਲਿਖਾਂਗੀ ਸ਼ਾਨਦਾਰ ਸਪੀਚ
Published : Dec 3, 2020, 2:54 pm IST
Updated : Dec 3, 2020, 3:24 pm IST
SHARE ARTICLE
Kangana Ranaut
Kangana Ranaut

ਕਿਸਾਨੀ ਸੰਘਰਸ਼ ਖਿਲਾਫ਼ ਕੰਗਨਾ ਰਣੌਤ ਨੇ ਫਿਰ ਕੀਤੇ ਵਿਵਾਦਤ ਟਵੀਟ

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਚਲਦਿਆਂ ਕਿਸਾਨ ਔਰਤਾਂ ਬਾਰੇ ਵਿਵਾਦਤ ਬਿਆਨ ਦੇਣ ਦੇ ਚਲਦਿਆਂ ਦੇਸ਼ ਭਰ ਵਿਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਅਲੋਚਨਾ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਪੰਜਾਬੀ ਗਾਇਕ ਤੇ ਪੰਜਾਬੀ ਅਦਾਕਾਰ ਵਿਚ ਕੰਗਨਾ ਦਾ ਵਿਰੋਧ ਕਰ ਰਹੇ ਹਨ।

kangana ranautKangana Ranaut 

ਸੋਸ਼ਲ ਮੀਡੀਆ 'ਤੇ ਹਰ ਕੋਈ ਕੰਗਨਾ ਦੇ ਬਾਈਕਾਟ ਦੀ ਮੰਗ ਕਰ ਰਿਹਾ ਹੈ। ਇਸ ਸਭ ਦੌਰਾਨ ਕਿਸਾਨੀ ਸੰਘਰਸ਼ ਖਿਲਾਫ਼ ਕੰਗਨਾ ਰਣੌਤ ਨੇ ਫਿਰ ਵਿਵਾਦਤ ਟਵੀਟ ਕੀਤੇ। ਕੰਗਨਾ ਨੇ ਟਵੀਟ ਕਰਦਿਆਂ ਕਿਹਾ ਕਿ ਸ਼ਾਹੀਨ ਬਾਗ ਦੀ ਤਰ੍ਹਾਂ ਇਹਨਾਂ ਧਰਨਿਆਂ ਦਾ ਰਾਜ ਖੁੱਲ੍ਹ ਜਾਵੇਗਾ ਤੇ ਇਸ 'ਤੇ ਉਹ ਸ਼ਾਨਦਾਰ ਸਪੀਚ ਲਿਖੇਗੀ। 

Kangana RanautKangana Ranaut

ਕੰਗਨਾ ਨੇ ਟਵਿਟਰ 'ਤੇ ਲਿਖਿਆ, 
'ਮੇਰੀ ਖਾਮੋਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝਣਾ, ਮੈਂ ਸਭ ਦੇਖ ਰਹੀ ਹਾਂ। ਕਿਸ ਤਰ੍ਹਾਂ ਤੁਸੀਂ ਝੂਠ ਬੋਲ ਕੇ ਮਾਸੂਮਾਂ ਨੂੰ ਭੜਕਾ ਰਹੇ ਹੋ ਤੇ ਉਹਨਾਂ ਦੀ ਵਰਤੋਂ ਕਰ ਰਹੇ ਹੋ। ਜਦੋਂ ਸ਼ਾਹੀਨ ਬਾਗ ਦੀ ਤਰ੍ਹਾਂ ਇਹਨਾਂ ਧਰਨਿਆਂ ਦਾ ਰਹੱਸ ਖੁੱਲ਼੍ਹੇਗਾ ਤਾਂ ਮੈਂ ਇਕ ਸ਼ਾਨਦਾਰ ਸਪੀਚ ਲਿਖਾਂਗੀ ਤੇ ਤੁਹਾਡਾ ਮੂੰਹ ਕਾਲਾ ਕਰਾਂਗੀ'।

 

 

ਦਿਲਜੀਤ ਦੁਸਾਂਝ 'ਤੇ ਭੜਕੀ ਕੰਗਨਾ 

ਇਸ ਤੋਂ ਬਾਅਦ ਪੰਜਾਬੀ ਕਲਾਕਾਰ ਤੇ ਅਦਾਕਾਰ ਦਿਲਜੀਤ ਦੁਸਾਂਝ ਖਿਲਾਫ਼ ਵੀ ਵਿਵਾਦਤ ਟਵੀਟ ਕੀਤਾ। ਦਰਅਸਲ ਦਿਲਜੀਤ ਦੁਸਾਂਝ ਨੇ ਕਿਸਾਨ ਔਰਤਾਂ ਖਿਲਾਫ ਵਿਵਾਦਤ ਬਿਆਨ ਲਈ ਕੰਗਨਾ ਰਣੌਤ ਨੂੰ ਨਸੀਹਤ ਦਿੱਤੀ ਸੀ, ਜਿਸ ਦੇ ਜਵਾਬ ਵਿਚ ਕੰਗਨਾ ਨੇ ਦਿਲਜੀਤ ਨੂੰ ਕਰਨ ਜੋਹਰ ਦਾ ਪਾਲਤੂ ਦੱਸਿਆ।

Diljit and KanganaDiljit Dosanjh and Kangana Ranaut 

ਕੰਗਨਾ ਨੇ ਟਵੀਟ ਕੀਤਾ, 
'ਓ ਕਰਨ ਜੋਹਰ ਦੇ ਪਾਲਤੂ! ਜੋ ਦਾਦੀ ਸ਼ਾਹੀਨ ਬਾਗ ਵਿਚ ਅਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ ਉਹ ਬਿਲਕਿਸ ਬਾਨੋ ਦਾਦੀ ਕਿਸਾਨਾਂ ਦੇ ਐਮਐਸਪੀ ਲਈ ਵੀ ਧਰਨਾ ਦਿੰਦੇ ਹੋਏ ਦਿਖਾਈ ਦਿੱਤੀ। ਮਹਿੰਦਰ ਕੌਰ ਜੀ ਨੂੰ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਚਲਾਇਆ ਤੁਸੀਂ ਲੋਕਾਂ ਨੇ? ਇਸ ਨੂੰ ਬੰਦ ਕਰੋ।'

 

 

ਇਹਨਾਂ ਵਿਵਾਦਤ ਬਿਆਨਾਂ ਲਈ ਕੰਗਨਾ ਰਣੌਤ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement