
ਪੰਜਾਬੀ ਸਿੰਗਰ ਅਮਰਿੰਦਰ ਗਿੱਲ, ਦਿਲਜੀਤ ਦੁਸਾਂਝ ਨੇ ਸ਼ੈਰੀ ਮਾਨ ਨੇ ਮੰਗਿਆ ਸਰਬੱਤ ਦਾ ਭਲਾ
ਚੰਡੀਗੜ੍ਹ: ਖੇਤੀ ਕਾਨੂੰਨਾਂ ‘ਤੇ ਜਾਰੀ ਵਿਵਾਦ ਦੇ ਚਲਦਿਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਅੱਜ ਕਿਸਾਨ ਜਥੇਬੰਦੀਆਂ ਤੇ ਸਰਕਾਰੀ ਮੰਤਰੀਆਂ ਦੀ 7ਵੇਂ ਗੇੜ ਦੀ ਬੈਠਕ ਹੋਣ ਜਾ ਰਹੀ ਹੈ। ਇਸ ਮੀਟਿੰਗ ‘ਤੇ ਹਰ ਕਿਸੇ ਦੀ ਨਜ਼ਰ ਹੈ। ਆਮ ਲੋਕਾਂ ਤੋਂ ਇਲਾਵਾ ਪੰਜਾਬੀ ਸਿਤਾਰੇ ਵੀ ਮਾਮਲੇ ਦੇ ਹੱਲ ਲਈ ਅਰਦਾਸ ਕਰ ਰਹੇ ਹਨ।
Farmers
ਮੀਟਿੰਗ ਤੋਂ ਪਹਿਲਾਂ ਪੰਜਾਬੀ ਅਦਾਕਾਰ ਤੇ ਕਲਾਕਾਰ ਅਮਰਿੰਦਰ ਗਿੱਲ ਨੇ ਬਜ਼ੁਰਗ ਕਿਸਾਨਾਂ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ, 'ਟੋਟਲ ਰਿਪੇਲ।' ਯਾਨੀ ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ ਹੋਣ।'
ਬਾਲੀਵੁੱਡ ਤੇ ਪੰਜਾਬੀ ਅਦਾਕਾਰ ਦਿਲਜੀਤ ਨੇ ਟਵੀਟ ਕਰਦਿਆਂ ਕਿਹਾ. ‘ਬਾਬਾ ਕਿਰਪਾ ਕਰੇ ਅੱਜ ਕੋਈ ਹੱਲ ਨਿਕਲ ਆਵੇ। ਦਿਲਜੀਤ ਨੇ ਵੀ ਕਿਸਾਨਾਂ ਦੀ ਤਸਵੀਰ ਸਾਂਝੀ ਕੀਤੀ।
ਮਸ਼ਹੂਰ ਪੰਜਾਬੀ ਅਦਾਕਾਰ ਤੇ ਸਿੰਗਰ ਹਰਭਜਨ ਮਾਨ ਨੇ ਵੀ ਕਿਸਾਨਾਂ ਦੀ ਜਿੱਤ ਲਈ ਅਰਦਾਸ ਕੀਤੀ। ਉਹਨਾਂ ਲਿਖਿਆ, ‘ਕਿਰਪਾ ਕਰੀਂ ਦਾਤਿਆ, ਅੱਜ ਕਿਸਾਨਾਂ ਨੂੰ ਹੱਕ ਮਿਲਣ ਅਤੇ ਸਭ ਸਹੀ ਸਲਾਮਤ ਅਪਣੇ ਘਰ ਵਾਪਸ ਆਉਣ।'
ਪੰਜਾਬੀ ਸਿੰਗਰ ਸ਼ੈਰੀ ਮਾਨ ਤੇ ਨਿਮਰਤ ਖਹਿਰਾ ਨੇ ਨੇ ਵੀ ਟਵੀਟ ਕਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਭਾਈਚਾਰੇ ਨੂੰ ਹਮਾਇਤ ਦੇਣ ਲਈ ਪੰਜਾਬੀ ਮਨੋਰੰਜਨ ਜਗਤ ਦੇ ਸਿਤਾਰੇ ਲਗਾਤਾਰ ਮੋਰਚੇ ਵਿਚ ਸ਼ਮੂਲੀਅਤ ਕਰ ਰਹੇ ਹਨ।
Punjabi singers
ਕਿਸਾਨ ਆਗੂ ਤੇ ਕੇਂਦਰੀ ਮੰਤਰੀ ਦਿੱਲੀ ਸਥਿਤ ਵਿਗਿਆਨ ਭਵਨ ਵਿਖੇ ਦੁਪਹਿਰ 2 ਵਜੇ ਮੀਟਿੰਗ ਕਰਨਗੇ। ਦੱਸ ਦਈਏ ਕਿ ਹੁਣ ਤੱਕ 6 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜਿਸ ਵਿਚ ਕੋਈ ਹੱਲ ਨਹੀਂ ਨਿਕਲਿਆ।