ਡਾ.ਹਰਸ਼ਿੰਦਰ ਕੌਰ ਦੀ ਪੁਸਤਕ 'ਚੁੱਪ ਦੀ ਚੀਖ' ਹਾਲੀਵੁਡ 'ਚ ਪ੍ਰਵਾਨ ਚੜ੍ਹੀ 
Published : Apr 4, 2018, 4:02 pm IST
Updated : Apr 4, 2018, 4:02 pm IST
SHARE ARTICLE
Dr.Harshinder kaur
Dr.Harshinder kaur

ਇਥੇ ਦੱਸਣਯੋਗ ਹੈ ਕਿ ਉਨ੍ਹਾਂ ਵੱਲੋਂ ਲਿਖੀ ਕਿਤਾਬ 'ਚੁੱਪ ਦੀ ਚੀਖ' 'ਤੇ ਫਿਲਮ ਬਣਨ ਜਾ ਰਹੀ ਹੈ

ਕਹਿੰਦੇ ਨੇ ਪੰਜਾਬੀ ਜਿਥੇ ਵੀ ਜਾਂਦੇ ਨੇ ਆਪਣੀ ਵੱਖਰੀ ਹੀ ਪਛਾਣ ਬਣਾਉਂਦੇ ਨੇ । ਅਜਿਹੇ ਬਹੁਤ ਸਾਰੇ ਪੰਜਾਬੀ ਹਨ ਜੋ ਵਿਦੇਸ਼ਾਂ 'ਚ ਜਾ ਵੱਸੇ ਹਨ ਪਰ ਵਿਦੇਸ਼ਾਂ ਚ ਰਹਿੰਦੇ ਹੋਏ ਵੀ ਪੰਜਾਬ ਨਾਲ ਇੰਨੇ ਕੁ ਜੁੜੇ ਹਨ ਕਿ ਉਹ ਇੱਥੋਂ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਅਤੇ ਦੁੱਖ ਸੁੱਖ ਨੂੰ ਆਪਣਾ ਹੀ ਸਮਝਦੇ ਹਨ । ਇਨ੍ਹਾਂ 'ਚੋਂ ਹੀ ਇਕ ਹੈ ਪੰਜਾਬ ਦੀ ਮਸ਼ਹੂਰ ਲੇਖਿਕਾ ਡਾ.ਹਰਸ਼ਿੰਦਰ ਕੌਰ , ਜਿੰਨਾ ਨੇ ਔਰਤਾਂ ਦੇ ਹਲਾਤਾਂ ਨੂੰ ਸਮਝਦੇ ਹੋਏ ਇਸ 'ਚ ਸੁਧਾਰ ਕਰਨ ਦੀ ਠਾਣੀ ਹੈ, ਅਤੇ ਇਸ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ,ਚੁਕੀ ਹੈ। ਦਸ ਦਈਏ ਕਿ ਪੰਜਾਬ ਦੀ ਇਹ ਧੀ ਅਤੇ ਮਹਾਨ ਲੇਖਿਕਾ ਡਾ.ਹਰਸ਼ਿੰਦਰ ਕੌਰ ਕਿਸੇ ਵੀ ਤਰ੍ਹਾਂ ਦੇ ਤਾਰੁਖ ਦੀ ਮੁਹਤਾਜ਼ ਨਹੀਂ ਹੈ।Dr.Harshinder kaur Dr.Harshinder kaurਇਥੇ ਦੱਸਣਯੋਗ ਹੈ ਕਿ ਉਨ੍ਹਾਂ ਵੱਲੋਂ ਲਿਖੀ ਕਿਤਾਬ 'ਚੁੱਪ ਦੀ ਚੀਖ' 'ਤੇ ਫਿਲਮ ਬਣਨ ਜਾ ਰਹੀ ਹੈ ਅਤੇ ਇਸ ਫ਼ਿਲਮ ਤੋਂ ਹੋਣ ਵਾਲੀ ਕਮਾਈ ਨੂੰ ਪੰਜਾਬ ਦੀਆਂ ਉਨ੍ਹਾਂ ਕੁੜੀਆਂ ਦੀ ਪੜ੍ਹਾਈ ਲਈ ਖਰਚ ਕੀਤਾ ਜਾਵੇਗਾ ਜੋ ਕਿਸੇ ਕਾਰਨ ਤੋਂ ਪੜ੍ਹਾਈ ਨਹੀਂ ਕਰ ਪਾ ਰਹੀਆਂ। ਇਥੇ ਖ਼ਾਸ ਗੱਲ ਜਾਣ ਕੇ ਤੁਹਾਨੂੰ ਹੋਰ ਵੀ ਖੁਸ਼ੀ ਹੋਵੇਗੀ ਕਿ ਇਸ ਪੰਜਾਬੀ ਲੇਖਿਕਾ ਦੀ ਕਿਤਾਬ ਤੇ ਬਣਨ ਵਾਲੀ ਫ਼ਿਲਮ ਹਿੰਦੀ ਜਾਂ ਪੰਜਾਬੀ ਸਿਨੇਮਾ 'ਚ ਨਹੀਂ ਬਲਕਿ ਇਸ ਨੂੰ ਹਾਲੀਵੁੱਡ ਦੀ ਫਿਲਮ ਨਿਰਮਾਤਾ ਮਿਸ ਅਮਾਂਡਾ ਬਣਾ ਰਹੀ ਹੈ ਜਿਸ ਦਾ ਨਾਮ 'ਚੁੱਪ ਦੀ ਚੀਖ' 'ਤੇ ਹੀ ਅਧਾਰਿਤ ਅੰਗਰੇਜ਼ੀ ਟਾਈਟਲ  'ਰੋਰਿੰਗ ਸਾਇਲੈਂਸ' ਮਿਲਿਆ ਹੈ। Dr.Harshinder kaur Dr.Harshinder kaurਤੁਹਾਨੂੰ ਦਸ ਦਈਏ ਲੇਖਿਕਾ ਹਰਸ਼ਿੰਦਰ ਦਾ ਅਸਲ ਕੰਮ ਔਰਤਾਂ ਤੇ ਹੋ ਰਹੇ ਜੁਲਮ ਰੋਕਣਾ ਤੇ ਖਾਸ ਕਰ ਕੇ ਮਾਦਾ ਬਾਲ ਤੇ ਭਰੂਣ ਹੱਤਿਆਵਾਂ ਰੋਕਣ ਦੀ ਜਦੋਜਹਿਦ ਹੈ। ਇਸ ਦੀ ਸ਼ੁਰੂਆਤ 1996 ਵਿੱਚ ਹੋਈ ਜਦੋਂ ਉਹ ਤੇ ਉਸ ਦਾ ਡਾਕਟਰ ਪਤੀ ਕਿਸੇ ਪਿੰਡ ਵਿੱਚ ਮੁਫ਼ਤ ਡਾਕਟਰੀ ਸਹਾਇਤਾ ਦੇ ਸਮਾਜ ਸੇਵਾ ਦੇ ਕਾਰਜ ਵਿੱਚ ਗਏ। ਉੱਥੇ ਉਨ੍ਹਾਂ ਇੱਕ ਨਵਜਾਤ ਬੱਚੀ ਨੂੰ ਕੁੱਤਿਆਂ ਵਲੋਂ ਨੋਚਦੇ ਹੋਏ ਉਸ ਦੇ ਲਹੂ ਲੁਹਾਨ ਅੰਗਾਂ ਨੂੰ ਵੇਖਿਆ।ਪਿੰਡ ਵਿਚੋਂ ਪਤਾ ਲੱਗਣ ਤੇ ਕਿ ਇਹ ਬੱਚੀ ਚੌਥੀ ਧੀ ਪੈਦਾ ਹੋਣ ਕਾਰਨ ਉਹਦੀ ਮਾਂ ਵੱਲੋਂ ਹੀ ਪਤੀ ਵੱਲੋਂ ਆਪਣੀਆਂ ਬਾਕੀ ਧੀਆਂ ਤੇ ਆਪਣੇ ਤ੍ਰਿਸਕਾਰੇ ਜਾਣ ਦੇ ਡਰ ਕਾਰਨ ਕੁੱਤਿਆਂ ਅੱਗੇ ਸੁੱਟ ਦਿੱਤੀ ਗਈ ਸੀ,ਤਾਂ ਡਾਕਟਰ ਹਰਸ਼ਿੰਦਰ ਦੇ ਕੋਮਲ ਮਨ ਨੇ ਇਸ ਮਾਦਾ ਬਾਲ ਤੇ ਭਰੂਣ ਹੱਤਿਆ ਵਿਰੁੱਧ ਸੰਘਰਸ਼ ਕਰਣ ਦਾ ਬੀੜਾ ਚੁੱਕ ਲਿਆ। ਆਪਣੀ ਜੇਬ ਵਿਚੋਂ 52 ਲੜਕੀਆਂ ਦੀ ਪੜ੍ਹਾਈ ਦਾ ਖਰਚ ਬਰਦਾਸ਼ਤ ਕਰਨ ਦੇ ਅਰੰਭ ਨਾਲ ਉਸ ਨੇ ਸਮਾਜ ਸੇਵੀ ਸੰਸਥਾ ਹਰਸ਼ ਚੈਰੀਟੇਬਲ ਟਰੱਸਟ ਦਾ ਮੁੱਢ ਬੰਨ੍ਹਿਆ। ਇਸ ਟਰੱਸਟ ਦੀ ਉਹ ਜਮਾਂਦਰੂ ਪ੍ਰਧਾਨ ਹੈ।ਇਸ ਵੇਲੇ ਤੱਕ ਇਹ ਸੰਸਥਾ 329 ਲੜਕੀਆਂ ਦੀ ਪੂਰੀ ਪੜ੍ਹਾਈ ਦਾ ਖਰਚ ਉਠਾ ਚੁੱਕੀ ਹੈ।Dr.Harshinder kaur Dr.Harshinder kaurਗੱਲ ਕਰੀਏ ਫ਼ਿਲਮ ਦੀ ਤਾਂ ਇਸ ਬਾਰੇ ਬੋਲਦਿਆਂ ਅਮਾਂਡਾ ਨੇ ਦੱਸਿਆ ਕਿ ਫਿਲਮ ਬਣਾਉਣ ਦੀ ਤਿਆਰੀ ਹੋ ਚੁਕੀ ਹੈ। ਉਨ੍ਹਾਂ ਦੱਸਿਆ ਕਿ ਇਹ ਕਹਾਣੀ ਇਕ ਸਾਧਾਰਣ ਔਰਤ ਦੀ ਹੈ ਅਤੇ ਉਹ ਇਸ ਫਿਲਮ ਦਾ ਕੁੱਝ ਹਿੱਸਾ ਲਾਸ ਏਂਜਲਸ ਅਤੇ ਕੁੱਝ ਬਾਹਰੀ ਇਲਾਕਿਆਂ 'ਚ ਸ਼ੂਟਿੰਗ ਹੋਵੇਗੀ । ਉੱਤਰੀ ਅਮਰੀਕਾ ਦੌਰੇ 'ਤੇ ਆਈ ਡਾ.ਹਰਸ਼ਿੰਦਰ ਨੇ ਦੱਸਿਆ ਕਿ ਉਹ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ,''ਮੈਂ ਚਾਹੁੰਦੀ ਹਾਂ ਕਿ ਫਿਲਮ ਤੋਂ ਹੋਣ ਵਾਲੀ ਆਮਦਨ ਨਾਲ ਪੰਜਾਬ 'ਚ ਕੁੜੀਆਂ ਦਾ ਭਵਿੱਖ ਬਣ ਸਕੇ।'' ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਹ ਫਿਲਮ ਪੰਜਾਬੀ ਸਮੇਤ ਕਈ ਭਾਸ਼ਾਵਾਂ 'ਚ ਡੱਬ ਕੀਤੀ ਜਾਵੇਗੀ ਤਾਂ ਕਿ ਦੁਨੀਆ ਭਰ ਦੇ ਲੋਕ ਇਸ ਫਿਲਮ ਨੂੰ ਦੇਖ ਕੇ ਕੁੱਝ ਸਿੱਖ ਸਕਣ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement