
‘ਜੱਗੀ’ ਦੀ ਕਹਾਣੀ ਪੰਜਾਬ ਦੇ ਇਕ ਪੇਂਡੂ ਸਕੂਲੀ ਲੜਕੇ ਦੀ ਜ਼ਿੰਦਗੀ ’ਤੇ ਅਧਾਰਿਤ ਹੈ ਜਿਸ ਨੂੰ ਸਮਲਿੰਗੀ ਸਮਝੇ ਜਾਣ ’ਤੇ ਕੌੜਾ ਤਜਰਬਾ ਤੇ ਜਿਨਸੀ ਸ਼ੋਸ਼ਣ ਹੰਢਾਉਣਾ ਪੈਂਦਾ ਹੈ
ਚੰਡੀਗੜ੍ਹ: ਇੰਡੀਅਨ ਫਿਲਮ ਫੈਸਟੀਵਲ ਆਫ਼ ਲਾਸ ਏਂਜਲਸ (IFFLA) ਨੇ ਆਪਣੇ 20ਵੇਂ ਸਾਲਾਨਾ ਐਡੀਸ਼ਨ ਲਈ ਅਵਾਰਡ ਜੇਤੂਆਂ ਦਾ ਐਲਾਨ ਕੀਤਾ ਹੈ। ਇਸ ਦੌਰਾਨ ਚੰਡੀਗੜ੍ਹ-ਅਧਾਰਤ ਥੀਏਟਰ ਅਭਿਨੇਤਾ ਅਤੇ ਡੈਬਿਊ ਫਿਲਮ ਨਿਰਮਾਤਾ ਅਨਮੋਲ ਸਿੱਧੂ ਦੀ ਫ਼ਿਲਮ ‘ਜੱਗੀ’ ਨੂੰ ਪਹਿਲੀ ਸਰਬੋਤਮ ਫ਼ਿਲਮ ਵਜੋਂ ‘ਉਮਾ ਦਾ ਕੁਨਹਾ’ ਐਵਾਰਡ ਤੇ ‘ਔਡੀਐਂਸ ਚੁਆਇਸ ਐਵਾਰਡ’ ਮਿਲਿਆ। ਫ਼ਿਲਮ ‘ਜੱਗੀ’ ਦੀ ਕਹਾਣੀ ਪੰਜਾਬ ਦੇ ਇਕ ਪੇਂਡੂ ਸਕੂਲੀ ਲੜਕੇ ਦੀ ਜ਼ਿੰਦਗੀ ’ਤੇ ਅਧਾਰਿਤ ਹੈ ਜਿਸ ਨੂੰ ਸਮਲਿੰਗੀ ਸਮਝੇ ਜਾਣ ’ਤੇ ਕੌੜਾ ਤਜਰਬਾ ਤੇ ਜਿਨਸੀ ਸ਼ੋਸ਼ਣ ਹੰਢਾਉਣਾ ਪੈਂਦਾ ਹੈ।
Chandigarh-based filmmaker’s Punjabi film ‘Jaggi’ wins 2 awards in Los Angeles
ਇਸ ਫੈਸਟੀਵਲ ਦਾ 20ਵਾਂ ਐਡੀਸ਼ਨ ਇਸ ਸਾਲ ਪ੍ਰਤੱਖ ਤੌਰ ’ਤੇ 28 ਅਪਰੈਲ ਤੋਂ ਪਹਿਲੀ ਮਈ ਤੱਕ ਕਰਵਾਇਆ ਗਿਆ। ਭਾਰਤੀ ਸੁਤੰਤਰ ਸਿਨੇਮਾ ਅਤੇ ਉਭਰਦੀਆਂ ਆਵਾਜ਼ਾਂ ਦੀ ਸਮਰਥਕ IFFLA ਦੀ ਸੰਸਥਾਪਕ ਮੈਂਬਰ ਉਮਾ ਦਾ ਕੁਨਹਾ ਨੇ ਕਿਹਾ, “ਭਾਰਤ ਵਿਚ ਕੁਝ ਸੁਤੰਤਰ ਫਿਲਮਾਂ ਪੰਜਾਬੀ ਭਾਸ਼ਾ ਵਿਚ ਬਣੀਆਂ ਹਨ ਅਤੇ ਇਹਨਾਂ ਵਿਚੋਂ ਕੋਈ ਵਿਰਲੀ ਹੀ ਵੱਡੇ ਫੈਸਟੀਵਲ ਵਿਚ ਪਹੁੰਚ ਕੇ ਦਰਸ਼ਕਾਂ ਤੱਕ ਪਹੁੰਚਣ ਦਾ ਮੌਕਾ ਪ੍ਰਾਪਤ ਕਰਦੀ ਹੈ। ਉਹਨਾਂ ਕਿਹਾ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਣਾ ਚਾਹੀਦਾ ਹੈ। ਤਾਂ ਜੋ ਲੋਕ ਇਸ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰ ਸਕਣ। ਇਸ ਫਿਲਮ ਨੂੰ ਅਜਿਹੇ ਮਾਹੌਲ ਵਿਚ ਦੇਖਣ ਦੀ ਲੋੜ ਹੈ ਜਿੱਥੇ ਜਿਨਸੀ ਮਾਮਲਿਆਂ ਨੂੰ ਖੁੱਲ੍ਹ ਕੇ ਸੰਬੋਧਿਤ ਨਹੀਂ ਕੀਤਾ ਜਾਂਦਾ”।
Chandigarh-based filmmaker’s Punjabi film ‘Jaggi’ wins 2 awards in Los Angeles
ਪ੍ਰੋਗਰਾਮਿੰਗ ਦੇ ਨਿਰਦੇਸ਼ਕ ਰਿਤੇਸ਼ ਮਹਿਤਾ ਨੇ ਕਿਹਾ, "ਜੱਗੀ ਇਕ ਅਜਿਹੇ ਵਿਸ਼ੇ ’ਤੇ ਅਧਾਰਿਤ ਕਹਾਣੀ ਹੈ ਜਿਸ ਬਾਰੇ ਕੋਈ ਵੀ ਗੱਲ ਨਹੀਂ ਕਰਦਾ, ਜਿਸ ਵੱਲ ਧਿਆਨ ਦੇਣ ਦੀ ਸਖ਼ਤ ਲੋੜ ਹੈ। ਪਹਿਲੀ ਵਾਰ ਫ਼ਿਲਮ ਬਣਾ ਰਹੀ ਇਕ ਟੀਮ ਦਾ ਇੰਨਾ ਸ਼ਾਨਦਾਰ ਕੰਮ ਤਾਰੀਫ਼ ਦੇ ਕਾਬਿਲ ਹੈ। ਸ਼ੁਰੂਆਤ ਵਿਚ ਜੱਗੀ ਇਕ ਸ਼ਾਰਟ ਫਿਲਮ ਵਜੋਂ ਸ਼ੁਰੂ ਕੀਤੀ ਗਈ ਸੀ ਪਰ ਇਹ ਇਕ ਸ਼ਾਨਦਾਰ ਫੀਚਰ ਫਿਲਮ ਬਣ ਕੇ ਤਿਆਰ ਹੋਈ ਹੈ।