ਦੁਸਾਂਝਾਂਵਾਲੇ ਨੇ ਟਵਿਟਰ 'ਤੇ ਬਣਾਈ ਕੰਗਨਾ ਦੀ ਰੇਲ, ਸਿਤਾਰਿਆਂ ਨੇ ਦਿਲਜੀਤ ਨੂੰ ਦੱਸਿਆ Rockstar 
Published : Dec 4, 2020, 12:33 pm IST
Updated : Dec 4, 2020, 12:33 pm IST
SHARE ARTICLE
Diljit Dosanjh-Kangana Ranaut
Diljit Dosanjh-Kangana Ranaut

ਕੰਗਨਾ ਨਾਲ ਟਵਿਟਰ ਵਾਰ ਤੋਂ ਬਾਅਦ ਦਿਲਜੀਤ ਦੇ ਸਮਰਥਨ 'ਚ ਆਏ ਕਈ ਸਿਤਾਰੇ  

ਚੰਡੀਗੜ੍ਹ: ਪੰਜਾਬੀ ਕਲਾਕਾਰ ਦਿਲਜੀਤ ਦੁਸਾਂਝ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਚਾਲੇ ਛਿੜੀ ਟਵਿਟਰ ਜੰਗ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਚਲਦਿਆਂ ਬੀਤੇ ਦਿਨ ਦਿਲਜੀਤ ਨੇ ਕੰਗਨਾ ਰਣੌਤ ਨੂੰ ਚੰਗੀ ਨਸੀਹਤ ਦਿੱਤੀ, ਜਿਸ ਤੋਂ ਬਾਅਦ ਕੰਗਨਾ ਕਾਫ਼ੀ ਟਰੋਲ ਵੀ ਹੋਈ।

Diljit DosanjhDiljit Dosanjh

ਬਜ਼ੁਰਗ ਕਿਸਾਨ ਬੀਬੀਆਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਕੰਗਨਾ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ। ਇਸ ਨੂੰ ਲੈ ਕੇ ਦਿਲਜੀਤ 'ਤੇ ਕੰਗਨਾ ਵਿਰੁੱਧ ਟਵੀਟ ਕੀਤਾ। ਇਸ ਦੇ ਜਵਾਬ ਵਿਚ ਕੰਗਨਾ ਨੇ ਟਵਿਟਰ 'ਤੇ ਦਿਲਜੀਤ ਨੂੰ 'ਕਰਨ ਜੋਹਰ ਦਾ ਪਾਲਤੂ' ਕਿਹਾ ਸੀ।

Diljit and KanganaDiljit Dosanjh-Kangana Ranaut

ਕੰਗਨਾ ਨੇ ਟਵੀਟ ਕੀਤਾ, 'ਓ ਕਰਨ ਜੋਹਰ ਦੇ ਪਾਲਤੂ! ਜੋ ਦਾਦੀ ਸ਼ਾਹੀਨ ਬਾਗ ਵਿਚ ਅਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ ਉਹ ਬਿਲਕਿਸ ਬਾਨੋ ਦਾਦੀ ਕਿਸਾਨਾਂ ਦੇ ਐਮਐਸਪੀ ਲਈ ਵੀ ਧਰਨਾ ਦਿੰਦੇ ਹੋਏ ਦਿਖਾਈ ਦਿੱਤੀ। ਮਹਿੰਦਰ ਕੌਰ ਜੀ ਨੂੰ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਚਲਾਇਆ ਤੁਸੀਂ ਲੋਕਾਂ ਨੇ? ਇਸ ਨੂੰ ਬੰਦ ਕਰੋ।'

Diljit Dosanjh-Kangana RanautDiljit Dosanjh-Kangana Ranaut

ਇਸ ਤੋਂ ਬਾਅਦ ਦਿਲਜੀਤ ਨੇ ਕੰਗਨਾ ਨੂੰ ਜਵਾਬ ਦਿੰਦਿਆਂ ਕਿਹਾ, 'ਤੂੰ ਜਿੰਨੇ ਲੋਕਾਂ ਦੇ ਨਾਲ ਫਿਲਮ ਕੀਤੀ ਤੂੰ ਉਹਨਾਂ ਸਾਰਿਆਂ ਦੀ ਪਾਲਤੂ ਹੈ..?? ਫਿਰ ਤਾਂ ਲਿਸਟ ਲੰਬੀ ਹੋ ਜਾਵੇਗੀ ਮਾਲਕਾਂ ਦੀ...? ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਹਨ... ਝੂਠ ਬੋਲ ਕੇ ਲੋਕਾਂ ਨੂੰ ਭੜਕਾਉਣਾ ਤੇ ਜਜ਼ਬਾਤਾਂ ਨਾਲ ਖੇਡਣਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ।'

TweetTweet

ਇਸ ਤੋਂ ਬਾਅਦ ਕਾਫ਼ੀ ਸਮਾਂ ਦਿਲਜੀਤ ਤੇ ਕੰਗਨਾ ਵਿਚਾਲੇ ਬਹਿਰ ਜਾਰੀ ਰਹੀ। ਇਸ ਦੌਰਾਨ ਦਿਲਜੀਤ ਨੂੰ ਪੰਜਾਬੀ ਤੇ ਬਾਲੀਵੁੱਡ ਸਿਤਾਰਿਆਂ ਦਾ ਸਾਥ ਮਿਲਿਆ। ਰਣਜੀਤ ਬਾਬਾ, ਐਮੀ ਵਿਰਕ, ਜੱਸੀ ਗਿੱਲ, ਸਾਰਾ ਗੁਰਪਾਲ, ਮੀਕਾ ਸਿੰਘ ਤੇ ਗਿੱਪੀ ਗਰੇਵਾਲ ਤੋਂ ਇਲਾਵਾ ਕਈ ਬਾਲੀਵੁੱਡ ਸਿਤਾਰਿਆਂ ਨੇ ਦਿਲਜੀਤ ਨੂੰ ਰੋਕਸਟਾਰ ਦੱਸਿਆ। 

ਗਿੱਪੀ ਗਰੇਵਾਲ ਨੇ ਦਿਲਜੀਤ ਨੂੰ ਕਿਹਾ, 'ਓ ਦਿਲਜੀਤ ਦੁਸਾਂਝ ਕਿੱਥੇ ਮਗਜ ਮਾਰੀ ਜਾਨੇ ਓ। ਇਸ ਕੁੜੀ ਦੀ ਮਦਦ ਕਰੋ ਤੇ ਇਸ ਨੂੰ ਪਾਗਲਖਾਨੇ ਭਰਤੀ ਕਰਵਾਓ। ਇਸ ਦਾ ਕਸੂਰ ਨਹੀਂ ਇਹ ਹਿਲ ਗਈ ਵਿਚਾਰੀ ਜਾ ਮੋਦੀ ਹੁਣਾ ਨੇ ਹਿਲਾ ਦਿੱਤੀ'।

ਐਮੀ ਵਿਰਕ ਨੇ ਇਕ ਐਡਿਟ ਕੀਤੀ ਵੀਡੀਓ ਨੂੰ ਲੈ ਕੇ ਦਿਲਜੀਤ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ ਸਾਰਾ ਗੁਰਪਾਲ ਤੇ ਹਿਮਾਂਸ਼ੀ ਖੁਰਾਣਾ ਨੇ ਵੀ ਕੰਗਨਾ ਨੂੰ ਖਰੀਆਂ-ਖਰੀਆਂ ਸੁਣਾਈਆਂ। ਰਣਜੀਤ ਬਾਵੇ ਨੇ ਕੰਗਨਾ ਤੇ ਦਿਲਜੀਤ ਨੂੰ ਟੈਗ ਕਰਦਿਆਂ ਕੰਗਨਾ ਨੂੰ ਨਸੀਹਤ ਦਿੱਤੀ। 

ਰਣਜੀਤ ਬਾਵੇ ਲਿਖਿਆ 'ਕੰਗਨਾ ਉਹ ਤੇਰਾ ਫੁੱਫੜ 2002 'ਚ ਹੀ ਸਟਾਰ ਬਣ ਗਿਆ ਸੀ। ਤੇਰੀ ਉਦੋਂ ਨਲੀ ਵੱਗਦੀ ਹੁਣੀ। ਧੁੱਕੀ ਕੱਢੀ ਪਈ ਜੱਟ ਨੇ ਸਾਰੇ ਪਾਸੇ। ਸਰਦਾਰ ਕਦੇ ਵੀ ਕਿਸੇ ਦੀ ਗੁਲਾਮੀ ਨਹੀਂ ਕਰਦੇ, ਆਪਣੇ ਦਮ 'ਤੇ ਆਏ ਅੱਗੇ। ਤੈਨੂੰ ਆਪ ਨੂੰ ਪਤਾ ਨਹੀਂ ਹੋਣਾ ਤੂੰ ਕਿੰਨਿਆਂ ਦੀ ਚਮਚੀ ਆ ਇਸ ਟਾਈਮ।'

ਇਸ ਤੋਂ ਇਲਾਵਾ ਪੰਜਾਬੀ ਸਿੰਗਰ ਮੀਕਾ ਸਿੰਘ ਨੇ ਵੀ ਕੰਗਨਾ ਵਿਰੁੱਧ ਅਪਣਾ ਗੁੱਸਾ ਦਿਖਾਇਆ। ਮੀਕਾ ਸਿੰਘ ਨੇ ਟਵੀਟ ਕਰਦਿਆਂ ਲਿਖਿਆ. 'ਮੇਰੇ ਦਿਲ ਵਿਚ ਕੰਗਨਾ ਲਈ ਬਹੁਤ ਸਨਮਾਨ ਸੀ। ਬਲਕਿ ਜਦੋਂ ਉਹਨਾਂ ਦੇ ਦਫ਼ਤਰ ਵਿਚ ਭੰਨਤੋੜ ਹੋਈ ਸੀ ਤਾਂ ਮੈਂ ਟਵੀਟ ਵੀ ਕੀਤਾ ਸੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਗਲਤ ਸੀ। ਕੰਗਨਾ ਨੂੰ ਇਕ ਔਰਤ ਹੋਣ ਨਾਤੇ ਬਜ਼ੁਰਗ ਔਰਤ ਪ੍ਰਤੀ ਸਤਿਕਾਰ ਦਿਖਾਉਣਾ ਚਾਹੀਦਾ। ਜੇਕਰ ਤੁਹਾਡੇ ਅੰਦਰ ਥੋੜੀ ਜਿਹੀ ਵੀ ਤਮੀਜ਼ ਹੈ ਤਾਂ ਮਾਫੀ ਮੰਗੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ'।

ਕੰਗਨਾ ਤੇ ਦਿਲਜੀਤ ਦੀ ਜ਼ੁਬਾਨੀ ਜੰਗ ਵਿਚ ਸਵਰਾ ਭਾਸਕਰ, ਕੁਬਰਾ ਸੈਤ, ਫਰਾਹ ਖ਼ਾਨ ਅਲੀ, ਪ੍ਰਕਾਸ਼ ਰਾਜ, ਜੀਸ਼ਾਨ ਆਯੂਬ, ਰਿਤਿਕ ਰੋਸ਼ਨ ਆਦਿ ਕਈ ਲੋਕਾਂ ਨੇ ਦਿਲਜੀਤ ਦਾ ਸਮਰਥਨ ਕੀਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement