
ਕਿਸਾਨਾਂ ਵਿਰੁੱਧ ਬਿਆਨ ਦੇਣ ਲਈ ਮੁਆਫੀ ਮੰਗੇ ਕੰਗਨਾ- ਸਿਰਸਾ
ਨਵੀਂ ਦਿੱਲੀ: ਅਪਣੇ ਹੱਕਾਂ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕਮੇਟੀ ਨੇ ਕੰਗਨਾ ਨੂੰ ਤੁਰੰਤ ਟਵੀਟ ਹਟਾਉਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ।
Kangana Ranaut
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਦੱਸਿਆ ਕਿ ਉਹਨਾਂ ਨੇ ਕੰਗਨਾ ਨੂੰ ਬਜ਼ੁਰਗ ਕਿਸਾਨ ਬੀਬੀ ਦੇ 100 ਰੁਪਏ 'ਤੇ ਧਰਨੇ ਵਿਚ ਆਉਣ ਸਬੰਧੀ ਟਿਪਣੀ ਵਾਲੇ ਇਤਰਾਜ਼ਯੋਗ ਟਵੀਟ 'ਤੇ ਕਾਨੂੰਨੀ ਨੋਟਿਸ ਭੇਜਿਆ ਹੈ। ਕੰਗਨਾ ਦੇ ਟਵੀਟ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਸ਼ ਵਿਰੋਧੀ ਦਿਖਾ ਰਹੇ ਹਨ। ਅਸੀਂ ਕਿਸਾਨਾਂ ਦੇ ਵਿਰੋਧ ਵਿਚ ਦਿੱਤੇ ਗਏ ਕੰਗਨਾ ਦੇ ਬਿਆਨ ਲਈ ਉਸ ਕੋਲੋਂ ਬਿਨਾਂ ਕਿਸੇ ਸ਼ਰਤ ਮੁਆਫੀ ਦੀ ਮੰਗ ਕਰਦੇ ਹਾਂ।
We have sent a legal notice to @KanganaTeam for her derogatory tweet calling the aged mother of a farmer as a woman available for ₹100. Her tweets portray farmers protest as antinational
— Manjinder Singh Sirsa (@mssirsa) December 4, 2020
We demand an unconditional apology from her for her insensitive remarks on farmers protest pic.twitter.com/AWNfmwpIyT
ਜ਼ਿਕਰਯੋਗ ਹੈ ਕਿ ਕੰਗਨਾ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕਿਸਾਨੀ ਸੰਘਰਸ਼ ਵਿਚ ਸ਼ਾਮਲ ਇਕ ਬਜ਼ੁਰਗ ਬੀਬੀ ਨੂੰ ਸ਼ਾਹੀਨ ਬਾਗ ਅੰਦੋਲਨ ਦੀ ਮਸ਼ਹੂਰ ਦਾਦੀ ਬਿਲਕਿਸ ਬਾਨੋ ਦੱਸਿਆ ਸੀ। ਕੰਗਨਾ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਇਹ ਬੀਬੀਆਂ 100 ਰੁਪਏ ਵਿਚ ਪ੍ਰਦਰਸ਼ਨ ਕਰਨ ਲਈ ਆਈਆਂ ਹਨ।
Farmers Protest
ਕੰਗਨਾ ਨੇ ਅਪਣੇ ਟਵੀਟ ਨਾਲ ਬਜ਼ੁਰਗ ਮਾਤਾ ਮਹਿੰਦਰ ਕੌਰ ਤੇ ਬਿਲਕਿਸ ਬਾਨੋ ਦੀ ਫੋਟੋ ਸ਼ੇਅਰ ਕੀਤੀ ਸੀ। ਕੰਗਨਾ ਦੇ ਇਸ ਟਵੀਟ ਨੂੰ ਲੈ ਕੇ ਉਸ ਦੀ ਕਾਫ਼ੀ ਅਲੋਚਨਾ ਹੋਈ। ਪੰਜਾਬ ਵਿਚ ਮਸ਼ਹੂਰ ਕਲਾਕਾਰਾਂ ਤੇ ਅਦਾਕਾਰਾਂ ਨੇ ਵੀ ਕੰਗਨਾ ਦੇ ਇਹਨਾਂ ਬਿਆਨਾਂ ਨੂੰ ਲੈ ਕੇ ਉਸ ਦੀ ਨਿੰਦਾ ਕੀਤੀ। ਕੰਗਨਾ ਦੇ ਇਸ ਟਵੀਟ 'ਤੇ ਬਜ਼ੁਰਗ ਕਿਸਾਨ ਬੀਬੀ ਮਹਿੰਦਰ ਕੌਰ ਨੇ ਵੀ ਕੰਗਨਾ ਨੂੰ ਕਰਾਰਾ ਜਵਾਬ ਦਿੱਤਾ ਸੀ।