
ਰੋਸ਼ਨ ਪ੍ਰਿੰਸ ਦੀ ਫ਼ਿਲਮ ਰਾਂਝਾ ਰਿਫਿਊਜੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਹਾਲ ਹੀ ਇਸ ਫ਼ਿਲਮ ਦੇ ਕੁੱਝ ਪੋਸਟਰ ਸਾਹਮਣੇ ਆਏ ਸਨ, ਜਿਨ੍ਹਾਂ 'ਚ ਰੋਸ਼ਨ ਪ੍ਰਿੰਸ ....
ਰੋਸ਼ਨ ਪ੍ਰਿੰਸ ਦੀ ਫ਼ਿਲਮ ਰਾਂਝਾ ਰਿਫਿਊਜੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਹਾਲ ਹੀ ਇਸ ਫ਼ਿਲਮ ਦੇ ਕੁੱਝ ਪੋਸਟਰ ਸਾਹਮਣੇ ਆਏ ਸਨ, ਜਿਨ੍ਹਾਂ 'ਚ ਰੋਸ਼ਨ ਪ੍ਰਿੰਸ ਅਤੇ ਸਾਨਵੀਂ ਧੀਮਾਨ ਦੇ ਨਾਲ ਨਿਸ਼ਾ ਬਾਨੋਂ ਵੀ ਨਜ਼ਰ ਆਈ ਸੀ । ਰਿਲੀਜ ਹੋਏ ਟ੍ਰੇਲਰ ਵਿਚ ਫਿਲਮ ਦੇ ਅੰਦਰ ਦੀ ਕਹਾਣੀ ਦੀ ਜੋ ਝਲਕ ਦਿਖਾਈ ਗਈ ਹੈ ਉਹ ਬੜੀ ਹੀ ਰੋਚਕ ਹੈ ਜਿਸ ‘ਚ ਬਾਰਡਰ ‘ਤੇ ਗੰਭੀਰ ਸਥਿਤੀ ਨੂੰ ਬੜੇ ਹੀ ਕਾਮੇਡੀ ਢੰਗ ਨਾਲ ਵਿਖਾਇਆ ਗਿਆ ਹੈ।
ਇਕ ਪੋਸਟਰ ਵਿਚ ਰੋਸ਼ਨ ਪ੍ਰਿੰਸ ਸਾਨਵੀ ਦੇ ਨਾਲ ਨਜ਼ਰ ਆ ਰਹੇ ਸਨ ਅਤੇ ਦੂੱਜੇ ਪੋਸਟਰ ਵਿਚ ਉਹ ਨਿਸ਼ਾ ਬਾਨੋਂ ਦੇ ਨਾਲ ਨਜ਼ਰ ਆ ਰਹੇ ਸਨ। ‘ਜੇ. ਬੀ. ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਹਨ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ।
‘ਲਾਵਾਂ ਫੇਰੇ’ ਨਾਲ ਹਰ ਪਾਸੇ ਛਾ ਚੁੱਕੇ ਰੌਸ਼ਨ ਪ੍ਰਿੰਸ ਲਈ ਇਹ ਫਿਲਮ ਬੇਹੱਦ ਖਾਸ ਹੈ। ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ ‘ਚ ਵੱਖ-ਵੱਖ ਕਿਰਦਾਰਾਂ ‘ਚ ਦੇਖਣਗੇ। ਹੁਣ ਤੱਕ ਰਿਲੀਜ਼ ਹੋਏ ਟ੍ਰੇਲਰ ਤੋਂ ਦਰਸ਼ਕ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਾਉਣ 'ਚ ਕਮਿਆਬ ਹੋਏ ਹਨ। ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ।
ਰੋਸ਼ਨ ਨੂੰ ਉਮੀਦ ਹੈ ਕਿ ਹੋਰਨਾਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਫਿਲਮ ਰਾਂਝਾ ਰਿਫਿਊਜੀ ਪਸੰਦ ਆਏਗੀ। ਇਸ ਫਿਲਮ ਦੇ ਕਈ ਪੋਸਟਰ ਹੁਣ ਤੱਕ ਆ ਚੁੱਕੇ ਨੇ ਅਤੇ ਹੁਣ ਫਿਲਮ ਦੇ ਟ੍ਰੇਲਰ ਆਉਣ ਤੋਂ ਬਾਅਦ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਜ਼ਰੀਏ ਦਰਸ਼ਕ ਪਹਿਲੀ ਵਾਰ ਇੱਕ ਸੰਗੀਨ ਮਹੌਲ ‘ਚ ਕਾਮੇਡੀ ਅਤੇ ਮਨੋਰੰਜਨ ਦਾ ਲੁਤਫ ਉਠਾ ਸਕਣਗੇ।