'ਸਿੰਗਾ' ਤੇ ਨਵਨੀਤ ਢਿੱਲੋਂ ਦੀ ਫ਼ਿਲਮ 'ਉੱਚੀਆਂ ਉਡਾਰੀਆਂ' ਦੇ ਲਾਂਚ ਲਈ ਕਰਵਾਇਆ ਸ਼ਾਨਦਾਰ ਪ੍ਰੋਗਰਾਮ
Published : Dec 5, 2021, 2:26 pm IST
Updated : Dec 5, 2021, 2:26 pm IST
SHARE ARTICLE
uchiyan udaarian
uchiyan udaarian

ਇਮੇਜਿਜ਼ ਇੰਟਰਨੈਸ਼ਨਲ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ 

ਚੰਡੀਗੜ੍ਹ : ਇਮੇਜਿਜ਼ ਇੰਟਰਨੈਸ਼ਨਲ ਨੇ 'ਸਿੰਗਾ' ਅਤੇ 'ਨਵਨੀਤ ਕੌਰ ਢਿੱਲੋਂ' ਦੇ ਨਾਲ ਆਪਣੇ ਨਵੇਂ ਪ੍ਰੋਜੈਕਟ 'ਉੱਚੀਆਂ ਉਡਾਰੀਆਂ' ਦਾ ਐਲਾਨ ਕਰਨ ਲਈ ਇੱਕ ਸ਼ਾਨਦਾਰ ਲਾਂਚ ਈਵੈਂਟ ਦਾ ਆਯੋਜਨ ਕੀਤਾ। ਆਮ ਤੌਰ 'ਤੇ, ਲਾਂਚ ਪਾਰਟੀਆਂ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਅਤੇ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਕੀਤੀਆਂ ਜਾਂਦੀਆਂ ਹਨ।

Uchiyan Udaarian castUchiyan Udaarian cast

ਹਾਲਾਂਕਿ, ਫ਼ਿਲਮ ਦੀ ਘੋਸ਼ਣਾ ਵੱਡੇ ਪੱਧਰ 'ਤੇ ਕਰਨ ਲਈ, ਨਿਰਮਾਤਾਵਾਂ ਨੇ ਐਲਾਨ ਵਾਲੇ ਦਿਨ ਸ਼ਾਨਦਾਰ ਲਾਂਚ ਪਾਰਟੀ ਦਾ ਆਯੋਜਨ ਕੀਤਾ। ਸਿੰਗਾ, ਨਵਨੀਤ ਕੌਰ ਢਿੱਲੋਂ, ਨਿਰਮਲ ਰਿਸ਼ੀ, ਬਨਿੰਦਰ ਬਨੀ, ਪ੍ਰਕਾਸ਼ ਗੜੂ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਰਵਿੰਦਰ ਮੰਡ, ਜਸਵੰਤ ਸਿੰਘ ਰਾਠੌਰ, ਰਾਜ ਧਾਲੀਵਾਲ, ਸਮਰ ਕਤਿਆਣ, ਹਰੀਸ਼ ਕਾਲੜਾ ਸਮੇਤ ਸਮੁੱਚੀ ਸਟਾਰ ਕਾਸਟ, ਨਿਰਮਾਤਾ, ਨਿਰਦੇਸ਼ਕ, ਕਰੂ ਮੈਂਬਰ ਪਾਰਟੀ ਵਿੱਚ ਸ਼ਾਮਲ ਹੋਏ।

ਇਹ ਸਮਾਗਮ ਬਹੁਤ ਹਿੱਟ ਰਿਹਾ ਕਿਉਂਕਿ ਸਿੰਗਾ ਦੇ ਪ੍ਰਸ਼ੰਸਕ ਆਪਣੇ ਪਸੰਦੀਦਾ ਸਟਾਰ ਦੁਆਰਾ ਇੱਕ ਹੋਰ ਫ਼ਿਲਮ ਦੇ ਐਲਾਨ ਤੋਂ ਬਾਅਦ ਬਹੁਤ ਉਤਸ਼ਾਹਿਤ ਹਨ ਅਤੇ ਕਹਾਣੀ ਬਾਰੇ ਹੋਰ ਜਾਣਨ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫ਼ਿਲਮ 'ਸੁਖਜਿੰਦਰ ਸਿੰਘ ਬੱਬਲ' ਦੁਆਰਾ ਲਿਖੀ ਗਈ ਹੈ, ਵੀਰੇਂਦਰ ਭੱਲਾ' ਦੁਆਰਾ ਨਿਰਮਿਤ ਹੈ ਅਤੇ ਸਹਾਇਕ ਨਿਰਦੇਸ਼ਕ 'ਮੁਹੰਮਦ ਦਿਲਸ਼ਾਦ' ਦੇ ਨਾਲ 'ਇਮਰਾਨ ਸ਼ੇਖ' ਦੁਆਰਾ ਫ਼ਿਲਮ ਨਿਰਦੇਸ਼ਤ ਕੀਤੀ ਜਾਵੇਗੀ।

Uchiyan Udaarian castUchiyan Udaarian cast

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਮਰਾਨ ਸ਼ੇਖ ਨੇ ਨਾਢੂ ਖਾਂ ਅਤੇ ਬਿਗ ਡੈਡੀ ਦਾ ਨਿਰਦੇਸ਼ਨ ਕੀਤਾ ਹੈ ਅਤੇ ਜਲਦੀ ਹੀ ਫ਼ਿਲਮ 'ਸਯੋਨੀ' 2022 ਵਿੱਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੀ ਐਡਿਟਿੰਗ 'ਬੰਟੀ ਨਾਗੀ', ਜੋ ਬਾਲੀਵੁੱਡ ਦਾ ਵੱਡਾ ਨਾਮ ਹੈ, ਦੁਆਰਾ ਕੀਤੀ ਜਾਵੇਗੀ, ਜਿਸ ਨੇ ਸੂਰਿਆਵੰਸ਼ੀ, ਗੋਲਮਾਲ, ਗੋਲਮਾਲ ਅਗੇਨ  ਵਰਗੀਆਂ ਹੋਰ ਕਈ ਬਲਾਕਬਸਟਰ ਬਾਲੀਵੁੱਡ ਫ਼ਿਲਮਾਂ ਐਡਿਟ ਕੀਤੀਆਂ ਹਨ। ਫ਼ਿਲਮ ਦਾ ਸੰਗੀਤ 'ਗੌਰਵ ਦੇਵ ਅਤੇ ਕਾਰਤਿਕ ਦੇਵ' ਵੱਲੋਂ ਦਿੱਤਾ ਜਾਵੇਗਾ ਅਤੇ ਡੀ.ਓ.ਪੀ 'ਸੋਨੀ ਸਿੰਘ' ਦੁਆਰਾ ਦਿੱਤਾ ਜਾਵੇਗਾ।

Uchiyan Udaarian castUchiyan Udaarian cast

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਦਿਲਕਸ਼ ਗੀਤਾਂ ਨਾਲ ਵੱਡਾ ਨਾਮ ਬਣਾਉਣ ਤੋਂ ਬਾਅਦ, ਸਿੰਗਾ ਆਪਣੀ ਅਦਾਕਾਰੀ ਦੇ ਹੁਨਰ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਲਈ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫ਼ਿਲਮ 'ਚ ਮੁੱਖ ਕਲਾਕਾਰ ਕਿਸ ਤਰ੍ਹਾਂ ਦੀਆਂ ਉਚੀਆਂ ਉਡਾਰੀਆਂ ਭਰਨਗੇ।

Uchiyan Udaarian castUchiyan Udaarian cast

ਫਿਲਹਾਲ, ਸਿਰਫ ਸਿਰਲੇਖ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਫ਼ਿਲਮ ਦਾ ਸਿਰਲੇਖ ਪ੍ਰਸ਼ੰਸਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਕੀ ਫ਼ਿਲਮ ਉੱਚੀਆਂ ਉਡਾਰੀਆਂ ਦੇ ਕਲਾਕਾਰਾਂ ਨੂੰ ਪਿਆਰ ਵਿੱਚ, ਕੈਰੀਅਰ ਵਿੱਚ ਸਫਲਤਾ ਜਾਂ ਵਿਦੇਸ਼ ਵਿੱਚ ਵਸਣ ਦੇ ਸੁਪਨੇ ਦੀ ਉੱਚੀ ਉਡਾਰੀ ਮਿਲੇਗੀ। ਖੈਰ, ਇਸ ਹਾਈ ਐਂਡ ਲਾਂਚ ਪਾਰਟੀ ਤੋਂ ਬਾਅਦ, ਅਸੀਂ ਇਹ ਮੰਨ ਸਕਦੇ ਹਾਂ ਕਿ ਇਹ ਵੱਡੇ ਬਜਟ ਦੀ ਫ਼ਿਲਮ ਵੀ ਬਹੁਤ ਹਿੱਟ ਹੋਵੇਗੀ ਅਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਜ਼ਰੂਰ ਖਰੀ ਉਤਰੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement