
ਗਾਇਕੀ ਦੇ ਉਸਤਾਦ ਬੱਬੂ ਮਾਨ ਨੇ ਚਮਕਾਇਆ ਦਰਸ਼ਨ ਲਾਖੇਵਾਲਾ ਨੂੰ...
ਜਗਰਾਓਂ : ਸੰਗੀਤ ਰੂਹ ਦੀ ਅਸਲ ਖੁਰਾਕ ਹੈ, ਜਿਸ ਕਰਕੇ ਚੰਗੇ ਬੋਲਾਂ ਨੂੰ ਸ੍ਰੋਤੇ ਹਮੇਸ਼ਾ ਪਿਆਰ ਦਿੰਦੇ ਹੋਣ ਕਰਕੇ ਚੰਗੀ ਗਾਇਕੀ ਅਤੇ ਗੀਤਕਾਰੀ ਹਮੇਸ਼ਾ ਲੋਕਾਂ ਦੇ ਸਿਰ ਚੜ੍ਹ ਬੋਲਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਗਾਇਕ ਦਰਸ਼ਨ ਲੱਖੇਵਾਲਾ ਨੇ ਪਿੰਡ ਅਖਾੜਾ ਵਿਖੇ ਗੱਲਬਾਤ ਕਰਦਿਆਂ ਕੀਤਾ।
Lakhewala
ਉਨ੍ਹਾਂ ਦੱਸਿਆ ਕਿ ਪ੍ਰਸਿੱਧ ਗਾਇਕੀ ਦੇ ਉਸਤਾਦ 'ਬੱਬੂ ਮਾਨ' ਦੇ ਯਤਨਾਂ ਸਦਕਾ 7 ਫ਼ਰਵਰੀ ਨੂੰ ਉਹ ਅਪਣੀ ਪੂਰੀ ਐਲਬਮ 'ਅੱਤ ਸ਼ਿਕਾਰੀ' ਲੈ ਕੇ ਸ੍ਰੋਤਿਆਂ ਦੀ ਕਚਰਿਹੀ ਵਿਚ ਹਾਜ਼ਰ ਹੋਣ ਜਾ ਰਹੇ ਹਨ। ਐਲਬਮ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਐਲਬਮ ਵਿਚ ਹਰ ਤਰ੍ਹਾਂ ਦੇ ਅੱਠ ਗੀਤ ਹਨ।
Babbu Maan with Darshan Lakhewala
ਜੋ ਸ੍ਰੋਤਿਆਂ ਨੂੰ ਖ਼ੂਬ ਪਸੰਦ ਆਉਣਗੇ। ਦਰਸ਼ਨ ਲੱਖੇਵਾਲੇ ਨੇ ਕਿਹਾ ਕਿ ਸ੍ਰੋਤਿਆਂ ਵੱਲੋਂ ਉਨ੍ਹਾਂ ਨੂੰ ਹਮੇਸ਼ਾਂ ਹੀ ਪਿਆਰ ਦਿੱਤਾ ਗਿਆ ਹੈ, ਜਿਸ ਦੇ ਉਹ ਹਮੇਸ਼ਾ ਧੰਨਵਾਦੀ ਰਹਿਣਗੇ। ਇਸ ਮੌਕੇ ਜਗਰਾਜ ਸਿੰਘ ਰਾਜੂ, ਹਰਵਿੰਦਰ ਸਿੰਘ ਅਖਾੜਾ, ਸਤਿੰਦਰ ਸਿੰਘ, ਮਨਿੰਦਰ ਸਿੰਘ ਅਤੇ ਜਿੰਦਰ ਸਿੰਘ ਆਦਿ ਹਾਜਰ ਸਨ।