ਗੁਰਦਾਸ ਮਾਨ ਦੀ ਨੂੰਹ ਨੇ ਪਤੀ ਤੋਂ ਲਗਵਾਇਆ ਝਾੜੂ!
Published : Feb 6, 2020, 1:27 pm IST
Updated : Feb 6, 2020, 1:47 pm IST
SHARE ARTICLE
Photo
Photo

ਮਸ਼ਹੂਰ ਪੰਜਾਬੀ ਕਲਾਕਾਰ ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਅਤੇ ਸਾਬਕਾ ਮਿਸ ਇੰਡੀਆ ਅਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਦਾ 31 ਜਨਵਰੀ ਨੂੰ ਵਿਆਹ ਹੋਇਆ ਸੀ।

ਚੰਡੀਗੜ੍ਹ: ਮਸ਼ਹੂਰ ਪੰਜਾਬੀ ਕਲਾਕਾਰ ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਅਤੇ ਸਾਬਕਾ ਮਿਸ ਇੰਡੀਆ ਅਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਦਾ 31 ਜਨਵਰੀ ਨੂੰ ਵਿਆਹ ਹੋਇਆ ਸੀ। ਹਾਲੇ ਵਿਆਹ ਨੂੰ ਇਕ ਹਫਤਾ ਵੀ ਨਹੀਂ ਹੋਇਆ ਕਿ ਸਿਮਰਨ ਕੌਰ ਮੁੰਡੀ ਨੇ ਅਪਣੇ ਪਤੀ ਗੁਰਇਕ ਮਾਨ ਨੂੰ ਆਉਂਦਿਆਂ ਹੀ ਘਰ ਦੇ ਕੰਮਾਂ ਵਿਚ ਲਗਾ ਦਿੱਤਾ ਹੈ।

Gurdas Mann's son Gurrickk G Mann marries Simran Kaur Mundi Photo

ਸਿਮਰਨ ਕੌਰ ਮੁੰਡੀ ਨੇ ਅਪਣੇ ਇੰਟਾਗ੍ਰਾਮ ਅਕਾਊਂਟ ਤੋਂ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਵਿਚ ਗਰੁਇਕ ਮਾਨ ਝਾੜੂ ਲਗਾਉਂਦੇ ਹੋਏ ਦਿਖਈ ਦੇ ਰਹੇ ਹਨ।ਦਰਅਸਲ ਸਿਮਰਨ ਨੇ ਮਜ਼ਾਕ ਵਿਚ ਇਹ ਫੋਟੋ ਸ਼ੇਅਰ ਕੀਤੀ ਹੈ। ਉਹਨਾਂ ਨੇ ਗੁਰਇਕ ਮਾਨ ਦੀ ਫੋਟੋ ਦੇ ਕੈਪਸ਼ਨ ਵਿਚ ਲਿਖਿਆ, ‘ਹੈਪੀਲੀ ਮੈਰਿਡ’। ਇਸ ਫੋਟੋ ਵਿਚ ਸਿਮਰਨ ਵੀ ਕੁਝ ਬਣਾਉਂਦੀ ਹੋਈ ਦਿਖ ਰਹੀ ਹੈ।

 

 
 
 
 
 
 
 
 
 
 
 
 
 

Happily Married ? @gurickkmaan ?

A post shared by Simmran K Mundi (@simrankaurmundi) on

 

ਦੋਵਾਂ ਦੀ ਇਸ ਫੋਟੋ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਈ ਲੋਕਾਂ ਨੇ ਇਸ ਫੋਟੋ ‘ਤੇ ਕੁਮੈਂਟ ਕਰਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਦੱਸ ਦਈਏ ਕਿ ਦੋਵਾਂ ਦੇ ਵਿਆਹ ਦੀ ਖ਼ਬਰ ਇਹਨਾਂ ਦੇ ਚਾਹੁਣ ਵਾਲਿਆਂ ਲ਼ਈ ਸਰਪ੍ਰਾਈਜ਼ ਸੀ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ।

Gurdas Mann's son Gurrickk G Mann marries Simran Kaur Mundi Photo

ਪਟਿਆਲਾ ਦੇ ਮਾਲ ਰੋਡ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਗੁਰਇਕ ਮਾਨ ਅਤੇ ਸਿਮਰਨ ਕੌਰ ਦੇ ਅਨੰਦ ਕਾਰਜ ਹੋਏ। ਇਸ ਤੋਂ ਬਾਅਦ ਹੋਟਲ ਨੀਮਰਾਣਾ ਵਿਚ ਲਗਪਗ 600 ਮਹਿਮਾਨਾਂ ਲਈ ਕੋਲੋਨੀਅਲ ਲੰਚ ਦਾ ਪ੍ਰਬੰਧ ਕੀਤਾ ਗਿਆ। ਗੁਰਦਾਸ ਮਾਨ ਦੇ ਪੁੱਤਰ ਦੇ ਵਿਆਹ ਵਿਚ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਨਾਮਵਾਰ ਗਾਇਕ ਅਤੇ ਅਦਾਕਾਰ ਖਿੱਚ ਦਾ ਕੇਂਦਰ ਬਣੇ।

Gurdas Maan's son and daughter-in-law bowed in Sri HarimandirPhoto

 ਬੱਬੂ ਮਾਨ, ਬਾਦਸ਼ਾਹ, ਜੈਜੀ ਬੀ ਹੋਰ ਵੀ ਕਈ ਵੱਡੇ-ਵੱਡੇ ਗਾਇਕਾਂ ਨੇ ਸ਼ਿਰਕਤ ਕੀਤੀ। ਵਿਆਹ ਤੋਂ ਦੋ ਦਿਨ ਬਾਅਦ ਗੁਰਦਾਸ ਮਾਨ ਦੇ ਪੁੱਤਰ ਤੇ ਨੂੰਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement