
ਸ਼ੁਰੂਆਤ ਤੋਂ ਹੀ ਵਿਵਾਦਾਂ 'ਚ ਰਹੀ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ 'ਤੇ ਇਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਕ ਲਗਾ ਦਿਤੀ ਹੈ।
ਸ਼ੁਰੂਆਤ ਤੋਂ ਹੀ ਵਿਵਾਦਾਂ 'ਚ ਰਹੀ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ 'ਤੇ ਇਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਕ ਲਗਾ ਦਿਤੀ ਹੈ। ਫ਼ਿਲਮ ਵਿਚ ਮੌਜੂਦ ਕੁੱਝ ਤੱਥਾਂ ‘ਤੇ ਸਿੱਖ ਸੰਗਤ ਨੂੰ ਇਤਰਾਜ਼ ਸੀ, ਜਿਸ ਕਰ ਕੇ ਐਸਜੀਪੀਸੀ ਨੇ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿਤੀ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਜਦੋਂ ਤਕ ਫ਼ਿਲਮ 'ਚੋਂ ਇਤਰਾਜ਼ਯੋਗ ਤੱਥਾਂ ਨੂੰ ਹਟਾਇਆ ਨਹੀਂ ਜਾਂਦਾ ਫ਼ਿਲਮ ‘ਤੇ ਰੋਕ ਜਾਰੀ ਰਹੇਗੀ।Nanak Shah Fakirਐਸਜੀਪੀਸੀ ਨੇ ਫ਼ਿਲਮ ਦੀ ਸਮੀਖਿਆ ਲਈ ਇਕ ਹੋਰ ਕਮੇਟੀ ਦਾ ਗਠਨ ਕੀਤਾ ਹੈ। ਜਦੋਂ ਕਿ ਐਸਜੀਪੀਸੀ ਨੇ ਇਸ ਕਮੇਟੀ ਨੂੰ ਰਿਪੋਰਟ ਸੌਂਪਣ ਲਈ ਕੋਈ ਸਮਾਂ ਸੀਮਾ ਨਹੀਂ ਦਿਤੀ। ਦਸ ਦਈਏ ਕਿ ਪਹਿਲਾਂ ਐਸਜੀਪੀਸੀ ਨੇ ਫ਼ਿਲਮ ਨੂੰ ਨਾ ਸਿਰਫ਼ ਪ੍ਰਵਾਨਗੀ ਦਿਤੀ ਸੀ ਸਗੋਂ ਗੁਰਦੁਆਰਾ ਪ੍ਰਬੰਧਕਾਂ ਅਤੇ ਉਨ੍ਹਾਂ ਵਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਨੂੰ ਵੀ ਪੱਤਰ ਲਿਖ ਕੇ ਫ਼ਿਲਮ ਨੂੰ ਪ੍ਰਮੋਟ ਕਰਨ ਵਿਚ ਸਹਿਯੋਗ ਦੇਣ ਲਈ ਕਿਹਾ ਸੀ। ਇਹ ਚਿੱਠੀਆਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਚੁੱਕੀਆਂ ਹਨ।
Nanak Shah Fakirਐਸਜੀਪੀਸੀ ਨੇ ਹਾਲ ਹੀ ‘ਚ ਹੋਈ ਕਮੇਟੀ ਦੀ ਮੀਟਿੰਗ ‘ਚ ਫ਼ਿਲਮ ਦੇ ਪ੍ਰੋਡਿਊਸਰ ਹਰਜਿੰਦਰ ਸਿੰਘ ਸਿੱਕਾ ਨੂੰ ਵੀ ਬੁਲਾਇਆ ਸੀ ਪਰ ਸਿੱਕਾ ਮੀਟਿੰਗ ‘ਚ ਨਹੀਂ ਆਏ ਅਤੇ ਹੁਣ ਸਿੱਖ ਸਰਕਲ ਵਲੋਂ ਫ਼ਿਲਮ ਦਾ ਵੱਧ ਰਿਹਾ ਵਿਰੋਧ ਦੇਖ ਹੁਣ ਮੁੜ ਤੋਂ ਇਸ ਫ਼ਿਲਮ 'ਤੇ ਪਾਬੰਦੀ ਲਗਾ ਦਿਤੀ ਹੈ। ਸਿੱਕਾ ਨੂੰ ਇਕ ਤਾਜ਼ਾ ਚਿੱਠੀ ਲਿਖਦੇ ਹੋਏ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਨਿਰਦੇਸ਼ ਦਿਤਾ ਕਿ ਜਦੋਂ ਤਕ ਉਪ-ਕਮੇਟੀ ਅਪਣੀ ਰਿਪੋਰਟ ਨਹੀਂ ਦੇ ਦਿੰਦੀ, ਪ੍ਰੋਡਿਊਸਰ ਇਸ ਫਿਲਮ ਨੂੰ ਰਿਲੀਜ਼ ਨਾ ਕਰਨ। ਦਸ ਦਈਏ ਕਿ ਫ਼ਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ।