
ਪੰਜਾਬੀ ਗਾਇਕ Lehmber Hussainpuri ਵਲੋਂ ਆਪਣੀ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਅੱਜ ਗਾਇਕ ਦਾ ਪਰਿਵਾਰ ਫਿਰ ਤੋਂ ਇਕੱਠਾ ਹੋ ਗਿਆ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ (Lehmber Hussainpuri) ਵਲੋਂ ਆਪਣੀ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਅੱਜ ਗਾਇਕ ਦਾ ਪਰਿਵਾਰ ਫਿਰ ਤੋਂ ਇਕੱਠਾ ਹੋ ਗਿਆ ਹੈ। ਮਹਿਲਾ ਕਮਿਸ਼ਨ ਪੰਜਾਬ (Punjab Rajya Mahila Commision) ਨੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਖੁਸ਼ੀ ਜ਼ਾਹਿਰ ਕੀਤੀ।
Lehmber Hussainpuri With Wife
ਇਹ ਵੀ ਪੜ੍ਹੋ: ਵੈਕਸੀਨ ਘੁਟਾਲਾ: ਸੁਖਬੀਰ ਬਾਦਲ ਨੇ ਘੇਰੀ ਬਲਬੀਰ ਸਿੱਧੂ ਦੀ ਕੋਠੀ
ਇਸ ਦੇ ਨਾਲ ਹੀ ਉਹਨਾਂ ਲਹਿੰਬਰ ਹੁਸੈਨਪੁਰੀ (Lehmber Hussainpuri) ਅਤੇ ਉਹਨਾਂ ਦੇ ਪਰਿਵਾਰ ਦੀਆਂ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿਚ ਲਹਿੰਬਰ ਅਪਣੀ ਪਤੀ ਅਤੇ ਬੱਚਿਆਂ ਦੇ ਗਲ ਲੱਗ ਦੇ ਭਾਵੁਕ ਦਿਖਾਈ ਦੇ ਰਹੇ ਸਨ।
Manisha Gulati
ਇਹ ਵੀ ਪੜ੍ਹੋ: 'ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਹੀ ਸਿਰਫ ਇਕੋ-ਇਕ ਤਰੀਕਾ'
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Manisha Gulati ) ਨੇ ਫੇਸਬੁੱਕ ’ਤੇ ਲਿਖਿਆ, ‘ਅੱਜ ਮੇਰਾ ਦਿਲ ਬਹੁਤ ਖੁਸ਼ ਹੈ। ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਇਕ ਚੰਗਾ ਜ਼ਰੀਆ ਬਣੀ ਹੈ। ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਲਹਿੰਬਰ ਅਤੇ ਉਹਨਾਂ ਦੀ ਪਤਨੀ ਦੀ ਅੱਜ ਕਮਿਸ਼ਨ ਵਲੋਂ ਸੁਲ੍ਹਾ-ਸਫਾਈ ਕਰਵਾ ਦਿੱਤੀ ਹੈ’।
Lehmber Hussainpuri With Children
ਇਹ ਵੀ ਪੜ੍ਹੋ: ਦਿੱਲੀ ਵਿਚ ਟੀਕਾਕਰਨ ਦਾ ਵੱਡਾ ਅਭਿਆਨ, ''ਜਿਥੇ ਵੋਟ ਉਥੇ ਟੀਕਾਕਰਨ''
ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਇਹਨਾਂ ਦੇ ਪਰਿਵਾਰ 'ਚ ਰਿਸ਼ਤੇਦਾਰਾਂ ਦੀ ਦਖਲ ਨੂੰ ਦੇਖਦੇ ਹੋਏ ਦੋਵਾਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲਹਿੰਬਰ ਦੀ ਪਤਨੀ ਅਤੇ ਬੇਟੀ ਨੇ ਉਸ ਉੱਤੇ ਕੁੱਟਮਾਰ ਦੇ ਦੋਸ਼ ਲਗਾਏ ਸਨ। ਇਸ ਦੌਰਾਨ ਉਹਨਾਂ ਦੇ ਘਰ ਦੇ ਬਾਹਰ ਕਾਫੀ ਹੰਗਾਮ ਵੀ ਹੋਇਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਉੱਤੇ ਕਾਰਵਾਈ ਸ਼ੁਰੂ ਕੀਤੀ ਸੀ।