
ਕੌਰ ਬੀ ਨੇ ਆਪਣੀ ਮਾਤਾ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ...
ਜਲੰਧਰ: ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਬਹੁਤ ਹੀ ਪਿਆਰੀ ਜਿਹੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਆਪਣੀ ਮਾਂ ਵੱਲੋਂ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਲਈ ਕੀਤੇ ਸਹਿਯੋਗ ਅਤੇ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਹੈ।
Kaur Bਕੌਰ ਬੀ ਨੇ ਆਪਣੀ ਮਾਤਾ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਕੁਝ ਰਿਸ਼ਤੇ ਰੂਹ ਦੇ, ਪਿਆਰ ਦੇ, ਆਦਰ ਦੇ। ਮੇਰੀ ਜ਼ਿੰਦਗੀ 'ਚ ਇੱਕੋ ਇਕ ਇਹ ਮਾਂ ਦਾ ਰਿਸ਼ਤਾ ਜਿੱਥੇ ਮੈਂ ਬਿਨਾਂ ਗਲਤੀ ਤੋਂ ਵੀ ਝੁਕ ਸਕਦੀ ਹਾਂ, ਥੈਂਕ ਯੂ ਸੋ ਮਚ ਬੀਬੀ ਜੀ, ਤੁਹਾਡਾ ਆਸ਼ੀਰਵਾਦ ਨਾ ਹੁੰਦਾ ਸ਼ਾਇਦ ਅੱਜ ਮੈਨੂੰ ਕੋਈ ਵੀ ਨਾਂ ਜਾਣਦਾ ਹੁੰਦਾ।''
Kaur B and his Mother ਉਨ੍ਹਾਂ ਨੇ ਅੱਗੇ ਲਿਖਿਆ, ''ਹਾਂ ਇਕ ਹੋਰ ਗੱਲ ਜਿਹੜੇ 'ਪਰਾਂਦੇ' ਮੈਂ ਲਾਹੌਰ ਦਾ ਪਰਾਂਦਾ ਗੀਤ 'ਚ ਪਾਏ ਹਨ, ਉਹ ਸਾਡੇ ਬੀਬੀ ਜੀ ਦੇ ਤੀਹ ਸਾਲ ਪੁਰਾਣੇ ਪਰਾਂਦੇ ਹਨ। ਸੱਚੀਂ ਮੈਂ ਬਹੁਤ ਖੁਸ਼ ਹਾਂ ਅਤੇ ਆਪਣੇ-ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੀ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ ਟੈਗ ਕੀਤਾ ਹੈ ਮਾਵਾਂ ਧੀਆਂ।''
ਕੌਰ ਬੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।
ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਅਸਲ ਨਾਂ ਬਲਜਿੰਦਰ ਕੌਰ ਹੈ ਅਤੇ ਕੌਰ ਬੀ ਨਾਂ ਉਨ੍ਹਾਂ ਨੂੰ ਬੰਟੀ ਬੈਂਸ ਨੇ ਦਿੱਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।