ਭਾਰਤ-ਕੈਨੇਡਾ ਤਣਾਅ ਦੇ ਚਲਦਿਆਂ ਗੁਰਦਾਸ ਮਾਨ ਦਾ ਕੈਨੇਡਾ ਸ਼ੋਅ ਮੁਲਤਵੀ
Published : Oct 8, 2023, 1:10 pm IST
Updated : Oct 8, 2023, 1:21 pm IST
SHARE ARTICLE
Gurdas Maan Canada show postponed due to India-Canada tension
Gurdas Maan Canada show postponed due to India-Canada tension

ਟੀਮ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ

 

ਚੰਡੀਗੜ੍ਹ: ਭਾਰਤ-ਕੈਨੇਡਾ ਤਣਾਅ ਦੇ ਚਲਦਿਆਂ ਗੁਰਦਾਸ ਮਾਨ ਦਾ ਕੈਨੇਡਾ ਸ਼ੋਅ ਮੁਲਤਵੀ ਕਰ ਦਿਤਾ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬੀ ਗਾਇਕ ਦੀ ਟੀਮ ਵਲੋਂ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਗਈ।

ਟੀਮ ਨੇ ਲਿਖਿਆ, “ਸਾਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਗੁਰਦਾਸ ਮਾਨ ਜੀ ਦੇ ਇਸ ਮਹੀਨੇ ਹੋਣ ਵਾਲੇ 'ਅੱਖੀਆਂ ਉਡੀਕਦੀਆਂ' ਕੈਨੇਡਾ ਟੂਰ ਦੀਆਂ ਤਾਰੀਖਾਂ ਅੱਗੇ ਪਾ ਦਿਤੀਆਂ ਗਈ ਹਨ। ਅਸੀਂ ਸਮਝ ਸਕਦੇ ਹਾਂ ਕਿ ਇਹ ਖ਼ਬਰ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਕਾਫੀ ਨਿਰਾਸ਼ਾ ਭਰੀ ਹੈ ਅਤੇ ਅਸੀਂ ਕਿਸੇ ਵੀ ਪਰੇਸ਼ਾਨੀ ਲਈ ਦਿਲੋਂ ਮੁਆਫੀ ਮੰਗਦੇ ਹਾਂ। ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਕੂਟਨੀਤਕ ਤਣਾਅ ਦੇ ਮੱਦੇਨਜ਼ਰ ਅਤੇ ਅਣਕਿਆਸੇ ਹਾਲਾਤਾਂ 'ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ, ਇਹ ਫ਼ੈਸਲਾ ਲਿਆ ਗਿਆ ਹੈ ਕਿ ਇਸ ਸਮੇਂ ਸ਼ੋਆਂ ਨੂੰ ਰੱਦ ਕਰਨਾ ਸੱਭ ਤੋਂ ਜ਼ਿੰਮੇਵਾਰ ਅਤੇ ਜ਼ਰੂਰੀ ਕਦਮ ਹੈ”।

Photo

ਟੀਮ ਨੇ ਅੱਗੇ ਕਿਹਾ ਕਿ ਅਸੀਂ ਇਸ ਸ਼ੋਅ ਵਿਚ ਸ਼ਾਮਲ ਹਰ ਕਿਸੇ ਵਿਅਕਤੀ ਵਲੋਂ ਪਾਏ ਯੋਗਦਾਨ ਨਾਲ ਵਾਕਫ਼ ਹਾਂ ਅਤੇ ਇਸ ਤਬਦੀਲੀ ਨਾਲ ਹੋਈ ਕਿਸੇ ਵੀ ਅਸੁਵਿਧਾ ਦਾ ਸਾਨੂੰ ਬੇਹੱਦ ਅਫਸੋਸ ਹੈ। ਇਸ ਦੌਰਾਨ ਸ਼ੋਅ ਲਈ ਦਿਤੀ ਗਈ ਕਿਸੇ ਵੀ ਰਜਿਸਟ੍ਰੇਸ਼ਨ ਫੀਸ ਜਾਂ ਖਰੀਦੀਆਂ ਟਿਕਟਾਂ ਨੂੰ ਵਾਪਸ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।  ਰਿਫੰਡ ਬਾਰੇ ਜਾਣਕਾਰੀ ਸਿੱਧੇ ਤੌਰ 'ਤੇ ਈਮੇਲ/ਵੈੱਬਸਾਈਟ/ਜਾਂ ਕਿਸੇ ਤਰੀਕੇ ਰਾਹੀਂ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇਗੀ। ਟੀਮ ਨੇ ਦਸਿਆ ਕਿ ਨਵੀਆਂ ਤਾਰੀਖਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement