ਨਹੀਂ ਹੋਈ ਪਾਕਿਸਤਾਨੀ ਗਾਇਕ ਆਰਿਫ ਲੋਹਾਰ ਦੀ ਮੌਤ, ਫਰਜ਼ੀ ਪੋਸਟ ਵਾਇਰਲ 
Published : May 9, 2021, 3:00 pm IST
Updated : May 9, 2021, 3:00 pm IST
SHARE ARTICLE
Arif Lohar
Arif Lohar

ਅਸਲ ’ਚ ਆਰਿਫ ਲੋਹਾਰ ਦੀ ਪਤਨੀ ਦੀ ਅੱਜ ਮੌਤ ਹੋਈ ਹੈ, ਜਿਸ ਨੂੰ ਆਰਿਫ ਲੋਹਾਰ ਦੀ ਮੌਤ ਦੱਸਿਆ ਜਾ ਰਿਹਾ ਹੈ।

ਚੰਡੀਗੜ੍ਹ - ਮਸ਼ਹੂਰ ਪਾਕਿਸਤਾਨੀ ਗਾਇਕ ਆਰਿਫ ਲੋਹਾਰ ਦੀ ਮੌਤ ਬਾਰੇ ਫਰਜ਼ੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਹਾਲਾਂਕਿ ਇਹ ਖ਼ਬਰਾਂ ਸਿਰਫ ਅਫਵਾਹਾਂ ਹੀ ਹਨ। ਅਸਲ ’ਚ ਆਰਿਫ ਲੋਹਾਰ ਦੀ ਪਤਨੀ ਦੀ ਅੱਜ ਮੌਤ ਹੋਈ ਹੈ, ਜਿਸ ਨੂੰ ਆਰਿਫ ਲੋਹਾਰ ਦੀ ਮੌਤ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਆਰਿਫ ਲੋਹਾਰ ਦੀ ਪਤਨੀ ਦੀ ਮ੍ਰਿਤਕ ਦੇਹ ਕੋਲ ਉਨ੍ਹਾਂ ਦਾ ਬੇਟਾ ਖੜ੍ਹਾ ਨਜ਼ਰ ਆ ਰਿਹਾ ਹੈ। ਆਰਿਫ ਦੀ ਪਤਨੀ ‘ਫਾਰੂਕ ਹਸਪਤਾਲ’ ਲਾਹੌਰ ਵਿਖੇ ਦਾਖ਼ਲ ਸੀ।

Photo

ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਕਈ ਪੰਜਾਬੀ ਕਲਾਕਾਰਾਂ ਵਲੋਂ ਬਿਨ੍ਹਾਂ ਖ਼ਬਰ ਦੀ ਪੁਸ਼ਟੀ ਕੀਤੇ ਆਰਿਫ ਲੋਹਾਰ ਦੀ ਮੌਤ ਦੀ ਅਫਵਾਹ ਫੈਲਾਈ ਜਾ ਰਹੀ ਸੀ। ਆਰਿਫ ਨੇ ਬੀਤੇ ਦਿਨੀਂ ਪਾਕਿਸਤਾਨੀ ਸੈਲੇਬ੍ਰਿਟੀ ਸਾਹਿਬਾ ਦੇ ਸ਼ੋਅ ‘ਲਾਈਫਟਾਈਲ ਵਿਦ ਸਾਹਿਬਾ’ ਲਈ ਸ਼ੂਟ ਕੀਤਾ ਸੀ। ਇਹ ਐਪੀਸੋਡ ਈਦ ਮੌਕੇ ਪ੍ਰਸਾਰਿਤ ਹੋਵੇਗਾ।

arif lahor arif lohar 

ਜ਼ਿਕਰਯੋਗ ਹੈ ਕਿ ਆਰਿਫ ਲੋਹਾਰ ਆਪਣੇ ਗੀਤ ‘ਜੁਗਨੀ’ ਕਰਕੇ ਦੁਨੀਆ ਭਰ ’ਚ ਬੇਹੱਦ ਮਕਬੂਲ ਹੋਏ ਹਨ। ਆਰਿਫ ਦੇ ਅਨੇਕਾਂ ਅਜਿਹੇ ਗੀਤ ਹਨ, ਜੋ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਵਲੋਂ ਵਾਰ-ਵਾਰ ਸੁਣੇ ਜਾਂਦੇ ਹਨ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement