
ਬਿੱਗ ਬਾੱਸ 11 'ਚ ਆਉਣ ਤੋਂ ਬਾਅਦ ਤਾਂ ਹਰਿਆਣਾ ਦੀ ਸਪਨਾ ਚੌਧਰੀ ਦੀ ਲੋਕਪ੍ਰਿਅਤਾ ਪਹਿਲਾਂ ਨਾਲੋਂ ਵੀ ਦੁੱਗਣੀ ਹੋ ਗਈ ਹੈ
ਬਿੱਗ ਬਾੱਸ 11 'ਚ ਆਉਣ ਤੋਂ ਬਾਅਦ ਤਾਂ ਹਰਿਆਣਾ ਦੀ ਸਪਨਾ ਚੌਧਰੀ ਦੀ ਲੋਕਪ੍ਰਿਅਤਾ ਪਹਿਲਾਂ ਨਾਲੋਂ ਵੀ ਦੁੱਗਣੀ ਹੋ ਗਈ ਹੈ । ਹਰਿਆਣਾ ਦੀ ਡਾਂਸਰ ਨੇ ਹੁਣ ਭੋਜਪੁਰੀ, ਪੰਜਾਬੀ 'ਤੇ ਹਿੰਦੀ ਭਾਸ਼ਾ ਦੀਆਂ ਫ਼ਿਲਮਾਂ 'ਤੇ ਗੀਤਾਂ ਵਿਚ ਧੁੱਮਾਂ ਮਚਾ ਰਹੀ ਹੈ ।
Sapna chaudhary
ਸਪਨਾ ਚੌਧਰੀ ਬਾਲੀਵੁਡ ਦੀ ਕਈ ਫ਼ਿਲਮਾਂ ਵਿਚ ਆਪਣਾ ਜਾਦੂ ਬਖੇਰ ਚੁੱਕੀ ਹੈ । ਉਥੇ ਹੀ ਕੁੱਝ ਦਿਨ ਪਹਿਲਾਂ ਭੋਜਪੁਰੀ ਦੇ ਸਪੇਸ਼ਲ ਸਾਂਗ ਵਿਚ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਨਾਲ ਹੀ ਪੰਜਾਬੀ ਫ਼ਿਲਮ ਦੇ ਇਕ ਗੀਤ ਵਿਚ ਵੀ ਸਪਨਾ ਚੌਧਰੀ ਨੇ ਆਪਣਾ ਜਲਵਾ ਬਿਖੇਰਿਆ ਸੀ।
Sapna chaudhary
ਹੁਣ ਸਪਨਾ ਚੌਧਰੀ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ , ਜਿਸ ਵਿਚ ਉਸਨੇ ਸਿਰ ਉੱਤੇ ਪੱਲੂ ਪਾਇਆ ਹੋਇਆ ਹੈ 'ਤੇ ਉਹ ਬਹੁਤ ਹੀ ਮਸਤ ਅੰਦਾਜ 'ਚ ਕਹਿ ਰਹੀ ਹੈ ਕਿ ਸਤਾਇਆ ਨਾ ਕਰੋ . . . । ਸਪਨਾ ਚੌਧਰੀ ਦੇ ਇਸ ਵੀਡੀਓ 'ਤੇ ਹੁਣ ਤੱਕ ਲੱਖਾਂ ਵਿਊਜ ਆ ਚੁੱਕੇ ਹਨ।
Sapna chaudhary
ਬਿੱਗ ਬਾੱਸ 11 ਤੋਂ ਬਾਅਦ ਸਪਨਾ ਚੌਧਰੀ ਸੋਸ਼ਲ ਮੀਡਿਆ ਦੀ ਵਾਇਰਲ ਕਵੀਨ ਹੋ ਗਈ ਹੈ। ਉਸ ਦੇ ਪੰਜਾਬੀ ਗੀਤ ਨੇ ਵੀ ਬੀਤੇ ਦਿਨੀ ਧਮਾਲ ਮਚਾ ਰੱਖਿਆ ਸੀ। ਸਪਨਾ ਚੌਧਰੀ ਦਾ ਗੀਤ 'ਬਿੱਲੌਰੀ ਅੱਖ' ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸਪਨਾ ਚੌਧਰੀ ਦੇ ਨਾਲ ਕਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਵੀ ਨਜ਼ਰ ਆ ਰਹੇ ਹਨ। ਆਪਣੇ ਅੰਦਾਜ ਨਾਲ ਲੱਖਾਂ ਫੈਂਸ ਨੂੰ ਦੀਵਾਨਾ ਬਣਾਉਣ ਵਾਲੀ ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਹਰ ਗੀਤ ਹੀ ਇੰਟਰਨੇਟ ਤੇ ਵਾਇਰਲ ਹੋ ਜਾਂਦਾ ਹੈ।
Sapna chaudhary
ਦੱਸ ਦਈਏ ਕਿ ਇਸਤੋਂ ਪਹਿਲਾਂ ਸਪਨਾ ਚੌਧਰੀ ਦਾ ਇਕ ਹੋਰ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਰਿੰਗ ਵਿਚ ਅਦਾਕਾਰਾ ਰਾਖੀ ਸਾਵੰਤ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਸੀ । ਤੇ ਜਿਸ ਪੰਜਾਬੀ ਗੀਤ ਦੀ ਗੱਲ ਉਰੇ ਹੋ ਰਹੀ ਹੈ ਉਹ ਪੰਜਾਬੀ ਫ਼ਿਲਮ 'ਜੱਗਾ ਜਿਉਂਦਾ ਏ' ਦਾ ਗੀਤ ਹੈ ਤੇ ਜਿਸ ਉੱਤੇ ਸਪਨਾ ਚੌਧਰੀ ਠੁਮਕੇ ਲਗਾਉਂਦੀ ਹੋਈ ਵਿਖ ਰਹੀ ਹੈ। 'ਬਿੱਲੋਰੀ ਅੱਖ' ਵਿਚ ਜ਼ਬਰਦਸਤ ਲੁਕ ਵਿਚ ਦਿਖ ਰਹੇ ਹਨ। ਕਾਲੇ ਰੰਗ ਦੇ ਲਹਿੰਗੇ ਵਿਚ ਉਹ ਬਿਲਕੁੱਲ ਅਲੱਗ ਲਗ ਰਹੀ ਹੈ।