Singer R Nait's Show: ਬੀਤੇ ਦਿਨ ਗਾਇਕ R Nait ਦੇ ਸ਼ੋਅ ਦੌਰਾਨ ਡਿੱਗਿਆ ਸੀ ਟੈਂਟ
Singer R Nait's Show post News : ਬੀਤੇ ਦਿਨ ਪੰਜਾਬੀ ਗਾਇਕ ਆਰ ਨੇਤ ਦੇ ਸ਼ੋਅ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਸੀ। ਦੱਸ ਦੇਈਏ ਕਿ ਲੋਕ ਸ਼ੋਅ ਦੌਰਾਨ ਟੈਂਟ 'ਤੇ ਚੜ੍ਹ ਗਏ ਸਨ, ਜ਼ਿਆਦਾ ਲੋਕਾਂ ਦੇ ਚੜ੍ਹਨ ਕਾਰਨ ਟੈਂਟ ਹੇਠਾਂ ਡਿੱਗ ਗਿਆ ਸੀ। ਰਾਹਤ ਦੀ ਗੱਲ ਰਹੀ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
ਇਸ ਹਾਦਸੇ ਮਗਰੋਂ ਆਰ ਨੇਤ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਸ ਹਾਦਸੇ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਆਰ ਨੇਤ ਨੇ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਕਿ ਸਾਰੇ ਪਿਆਰ ਕਰਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ, ਮਲੋਟ ਸ਼ੋਅ ਦੀਆਂ ਸਵੇਰ ਤੋਂ ਖ਼ਬਰਾਂ ਚੱਲ ਰਹੀਆਂ ਹਨ। ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਕੱਠ ਜ਼ਿਆਦਾ ਹੋਣ ਕਰਕੇ ਬਹੁਤ ਪਿਆਰ ਕਰਨ ਵਾਲੇ ਟੈਂਟਾਂ ਉਪਰ ਬੈਠੇ ਹੋਏ ਸਨ, ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਆਪਣੀ ਜਾਨ ਤੋਂ ਵੱਧ ਕੇ ਕੁਝ ਨਹੀਂ, ਇਹ ਅਣਗਹਿਲੀਆਂ ਨਾ ਵਰਤਿਆ ਕਰੋ। ਤੁਸੀਂ ਸਭ ਨੇ ਬਹੁਤ ਪਿਆਰ ਦਿੱਤਾ। ਤੁਹਾਡੇ ਅੱਗੇ ਸਿਰ ਝੁਕਦਾ, ਬੱਸ ਦੁੱਖ ਹੁੰਦਾ ਕਿਸੇ ਦੇ ਵੀ ਕੋਈ ਸੱਟ ਫੇਟ ਵੱਜ ਜਾਂਦੀ। ਕਿੰਨੀ ਕਿੰਨੀ ਦੂਰ ਤੋਂ ਤੁਸੀਂ ਆਉਂਦੇ ਹੋ, ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵਾਹਿਗੁਰੂ ਜੀ ਮਿਹਰ ਕਰੇ ਸਭ 'ਤੇ, ਤੁਹਾਡੇ ਪਿਆਰ ਦਾ ਕਦੇ ਦੇਣ ਨਹੀਂ ਦੇ ਸਕਦਾ। ਖਿਆਲ ਰੱਖਿਆ ਕਰੋ, ਫ਼ਿਕਰ ਹੁੰਦਾ ਤੁਹਾਡਾ।''
ਜ਼ਿਕਰਯੋਗ ਹੈ ਕਿ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਟੈਂਟ ‘ਤੇ ਚੜ੍ਹੇ ਲੋਕਾਂ ਨੂੰ ਨੀਚੇ ਉਤਰਨ ਦੀ ਅਪੀਲ ਵੀ ਕੀਤੀ ਗਈ, ਪਰ ਲੋਕਾਂ ਨੇ ਪ੍ਰਬੰਧਕਾਂ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਲੋਕਾਂ ਨੇ ਟੈਂਟ ‘ਤੇ ਚੜ੍ਹਨਾ ਜਾਰੀ ਰੱਖਿਆ। ਜਿਸ ਕਾਰਨ ਅਚਾਨਕ ਟੈਂਟ ਡਿੱਗ ਗਿਆ ਤੇ ਉਸ ‘ਤੇ ਬੈਠੇ ਲੋਕ ਨੀਚੇ ਡਿੱਗ ਗਏ। ਜਿਸ ਕਾਰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।