ਬੱਬੂ ਮਾਨ ਦਾ ਦਿੜ੍ਹਬਾ ਅਖਾੜਾ ਦੇਖਣ ਲਈ ਫ਼ੈਨਜ਼ ਨੇ ਚਲਾਈਆਂ ਫਰੀ ਬੱਸਾਂ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Feb 11, 2020, 5:17 pm IST
Updated Feb 11, 2020, 5:17 pm IST
ਫ਼ੈਨਜ਼ ਨੇ ਭਾਰੀ ਇਕੱਠ ਹੋਣ ਕਾਰਨ ਦਰੱਖਤਾਂ ‘ਤੇ ਚੜ੍ਹ ਦੇਖਿਆ ਅਖਾੜਾ
Babbu Maan Live Show Dirba
 Babbu Maan Live Show Dirba

ਸੰਗਰੂਰ: ਪੰਜਾਬ ਦੇ ਨੌਜਵਾਨਾਂ ਦੀ ਜਾਨ ਅਤੇ ਸ਼ਾਨ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਦਿੜਬੇ ‘ਚ ਜਿੱਥੇ ਖੁੱਲ੍ਹਾਂ ਅਖਾੜਾ ਲਗਾਇਆ ਗਿਆ, ਉੱਥੇ ਹੀ ਬੱਬੂ ਮਾਨ ਦੇ ਫੈਨਜ਼ ‘ਚ ਇੱਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ।

Free Bus ServiceFree Bus Service

Advertisement

ਬੱਬੂ ਮਾਨ ਹਾਲੇ ਲਾਈਵ ਸ਼ੋਅ ਲਈ ਆਏ ਵੀ ਨਹੀਂ ਸੀ ਕਿ ਉਨ੍ਹਾਂ ਦੇ ਫ਼ੈਨਜ਼ ਦਾ ਪਹਿਲਾਂ ਹੀ ਭਾਰੀ ਇੱਕਠ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਲਾਈਵ ਸ਼ੋਅ ਤੋਂ ਇਕ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦਾ ਲਾਈਵ ਸ਼ੋਅ ਵੀ ਦਿੜ੍ਹਬਾ ‘ਚ ਦੇਖਣ ਨੂੰ ਮਿਲਿਆ ਪਰ ਬੱਬੂ ਦੇ ਲਾਈਵ ਸ਼ੋਅ ਨੂੰ ਉਨ੍ਹਾਂ ਦੇ ਕੱਟੜ ਫ਼ੈਨਜ਼ ਵਿਚ ਐਨਾ ਉਤਸ਼ਾਹ ਸੀ ਕਿ ਜਿਸ ਨੂੰ ਸੁਣ ਕੇ ਤੁਸੀਂ ਖ਼ੁਦ ਵੀ ਹੈਰਾਨ ਹੋ ਜਾਉਗੇ।

Maan FansMaan Fans

 ਦਅਰਸਲ ਮਾਨ ਦੇ ਫ਼ੈਨਜ਼ ਵੱਲੋਂ ਫਰੀ ਬੱਸ ਸਰਵਿਸ ਚਲਾਈ ਗਈ, ਜਿੰਨਾਂ ਵੱਲੋਂ ਲੋਕਾਂ ਨੂੰ ਮੁਫਤ ‘ਚ ਅਖਾੜੇ ਤੱਕ ਪਹੁੰਚਾਇਆ ਗਿਆ। ਕਈ ਮਾਨ ਦੇ ਫ਼ੈਨਜ਼ ਟਰੱਕਾਂ, ਟਰਾਲੀਆਂ, ਕਾਰਾਂ ਉੱਤੇ ਉਨ੍ਹਾਂ ਦੇ ਕੱਟੜ ਫ਼ੈਨਜ਼ ਦੇ ਬੈਨਰ ਲਗਾ ਕੇ ਵੀ ਪੁੱਜੇ।

Maan FansMaan Fans

ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਅਖਾੜੇ ਦੌਰਾਨ ਇੱਕ ਫ਼ੈਨ ਤਾਂ ਬੱਬੂ ਮਾਨ ਨੂੰ ਦੇਖਣ ਲਈ ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਦਰੱਖਤ ‘ਤੇ ਹੀ ਚੜ੍ਹ ਗਿਆ ਤਾਂ ਜੋ ਉਹ ਬੱਬੂ ਮਾਨ ਨੂੰ ਉੱਚੀ ਜਗ੍ਹਾਂ ਚੜ੍ਹ ਕੇ ਚੰਗੀ ਤਰ੍ਹਾਂ ਦੇਖ ਸਕੇ।

Maan FansMaan Fans

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕੇ ਬੱਬੂ ਮਾਨ ਦਾ ਫੈਨ ਇੱਕ ਦਰੱਖਤ ‘ਤੇ ਚੜ੍ਹ ਕੇ ਸੁਣ ਰਹਾ ਸੀ, ਜੋ ਕਿ ਸਿਰਫ਼ ਬੱਬੂ ਮਾਨ ਦਾ ਹੀ ਨਹੀਂ ਬਲਕਿ ਬਾਕੀ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣਿਆ।

Babbu MaanBabbu Maan

ਦੱਸ ਦੇਈਏ ਕਿ ਬੱਬੂ ਮਾਨ ਵਧੀਆ ਗਾਇਕੀ ਅਤੇ ਸੋਚ ਕਾਰਨ ਅਕਸਰ ਹੀ ਚਰਚਾ ‘ਚ ਰਹਿੰਦੇ ਹਨ। ਜਿਸਨੂੰ ਪੰਜਾਬ ਦੇ ਨੌਜਵਾਨ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਦੇਖਣ ਅਤੇ ਸੁਣਨ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ।

Advertisement

 

Advertisement
Advertisement