
ਪੰਜਾਬ ਦਾ ਪ੍ਰਸਿੱਧ ਕਲਾਕਾਰ ਬੱਬੂ ਮਾਨ ਜੋ ਕੇ ਪੰਜਾਬ ਦੇ ਨੌਜਵਾਨਾਂ ਦੀ ਰਗ-ਰਗ...
ਸ਼੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਦਾ ਪ੍ਰਸਿੱਧ ਕਲਾਕਾਰ ਬੱਬੂ ਮਾਨ ਜੋ ਕੇ ਪੰਜਾਬ ਦੇ ਨੌਜਵਾਨਾਂ ਦੀ ਰਗ-ਰਗ ‘ਚ ਵਸਦੈ ਅਤੇ ਉਸਦਾ ਨਾਮ ਸੁਣ ਕੇ ਹੀ ਲੋਕ ਵਾਹ ਵਾਹ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ, ਉੱਥੇ ਹੀ ਹੁਣ ਬੱਬੂ ਮਾਨ ਦੀ ਸੋਚ ਬਾਰੇ ਵੀ ਜਾਣ ਕੇ ਲੋਕ ਉਹਨਾਂ ਦੀ ਤਾਰੀਫ਼ ਕਰਨ ਅਤੇ ਦੁਆਵਾਂ ਦੇਣ ਲਈ ਮਜ਼ਬੂਰ ਹੋ ਜਾਣਗੇ।
Babbu Maan
ਦਅਰਸਲ, ਬੱਬੂ ਮਾਨ ਵੱਲੋਂ ਹੁਣ ਬਾਬੇ ਨਾਨਕ ਦੇ ਸੰਦੇਸ਼ ‘ਤੇ ਡੱਟ ਕੇ ਪਹਿਰਾ ਦਿੱਤਾ ਜਾ ਰਿਹੈ ਹੈ। ਬੱਬੂ ਮਾਨ ਹੁਣ ਆਪਣੀ ਨਿੱਜੀ ਜ਼ਮੀਨ ‘ਚੋਂ ਬੇਸਹਾਰਾਂ ਲੋਕਾਂ ਲਈ ਘਰ ਬਣਾ ਕੇ ਦੇ ਰਹੇ ਹਨ। ਜਿਸਦਾ ਨਾਮ ਬੱਬੂ ਮਾਨ ਫੈਨ ਕਲੋਨੀ ਰੱਖਿਆ ਜਾਵੇਗਾ।
Babbu Maan
ਬੱਬੂ ਮਾਨ ਦੇ ਜੱਦੀ ਪਿੰਡ ਖੰਟ ਮਾਨਪੁਰ ਵਿਖੇ ਬਣਨ ਵਾਲੀ ਇਸ ਫੈਨ ਕਾਲੋਨੀ ਵਿਚ ਬੇਸਹਾਰਾ ਲੋੜਵੰਦ ਕਿਸੇ ਵੀ ਜਾਤ ਧਰਮ ਮਜ਼ਹਬ ਦੇ ਬੇਘਰੇ ਲੋਕ ਆ ਕੇ ਆਪਣੀ ਜ਼ਿੰਦਗੀ ਬਸਰ ਕਰ ਸਕਣਗੇ।
Babbu Maan
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਉੱਘੇ ਗਾਇਕ ਬੱਬੂ ਮਾਨ ਵੱਲੋਂ ਖੰਟ ਮਾਨਪੁਰ ਵਿਖੇ ਬਣਾਈ ਜਾਣ ਵਾਲੀ ਫੈਨ ਕਾਲੋਨੀ ਵਿਚ ਬੱਬੂ ਮਾਨ ਵੱਲੋਂ ਬੇਘਰੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਜੋ ਕਿ ਬਹੁਤ ਵੱਡੀ ਸ਼ਲਾਘਾਯੋਗ ਅਤੇ ਪ੍ਰਸੰਸਾ ਵਾਲੀ ਗੱਲ ਹੈ ਤੇ ਪਿੰਡ ਵਾਲਿਆਂ ਵੱਲੋਂ ਇਸ ਉੱਦਮ ਨੂੰ ਬੇਹੱਦ ਸਲਾਹਿਆ ਜਾ ਰਿਹਾ ਹੈ।
Babbu Maan
ਦੱਸ ਦਈਏ ਕਿ ਪਿੰਡ ਖਾਨਪੁਰ ਖੰਟ ਮਾਨਪੁਰ ਵਿਚ ਬਣਨ ਵਾਲੀ ਫੈਨ ਕਲੋਨੀ ਵਿਚ ਛਾਂਦਾਰ ਫਲਦਾਰ ਅਤੇ ਔਰਗੈਨਿਕ ਫਲਾਂ ਦੇ ਬੂਟੇ ਲਗਾਏ ਜਾਣਗੇ, ਜਿਸ ਨਾਲ ਕਾਲੋਨੀ ਦਾ ਵਾਤਾਵਰਨ ਹਰਾ ਭਰਾ ਤੇ ਖਿੜਿਆ ਰਹੇਗਾ।