ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਪੰਜਾਬੀ ਇੰਡਸਟਰੀ ਦੇ ਇਨ੍ਹਾਂ ਕਲਾਕਾਰਾਂ ਨੇ ਕੀਤਾ ਮਰਹੂਮ ਗਾਇਕ ਨੂੰ ਯਾਦ 
Published : Jun 11, 2022, 4:15 pm IST
Updated : Jun 11, 2022, 4:19 pm IST
SHARE ARTICLE
late Sidhu Moosewala
late Sidhu Moosewala

'SYL ਗਾਣਾ ਸੁਣ ਕੇ ਸਾਰੇ ਖੜ੍ਹੇ ਹੋ ਕੇ ਸਲੂਟ ਕਰਨਗੇ'

ਚੰਡੀਗੜ੍ਹ : ਪੰਜਾਬੀ ਸੰਗੀਤ ਤੋਂ ਸ਼ੁਰੂਆਤ ਕਰ ਕੇ ਪੂਰੀ ਦੁਨੀਆ ਵਿਚ ਨਾਮ ਬਣਾਉਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਜਨਮਦਿਨ ਮੌਕੇ ਸੋਸ਼ਲ ਮੀਡੀਆ 'ਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। 

Amardeep Singh gillAmardeep Singh gill

ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਸਾਂਝੀ ਕੀਤੀ ਪੋਸਟ 
''ਜਨਮਦਿਨ ਮੁਬਾਰਕ ਸ਼ੇਰਾ ! ਤੂੰ ਤਾਂ ਸਦਾ ਹੀ ਜਿਊਂਦਾ ਰਹੇਂਗਾ, ਤੇਰਾ ਜਨਮਦਿਨ ਰਹਿੰਦੀ ਦੁਨੀਆ ਤੱਕ ਹਰ ਸਾਲ ਮਨਾਇਆ ਜਾਇਆ ਕਰੇਗਾ। ਪ੍ਰਮਾਤਮਾ ਭੈਣ ਚਰਨ ਕੌਰ ਜੀ ਅਤੇ ਬਾਈ ਬਲਕੌਰ ਸਿੰਘ ਜੀ ਦੇ ਵੀ ਅੰਗ ਸੰਗ ਹੈ ਇਸ ਲਈ ਹੀ ਤਾਂ ਤੇਰੇ ਜਾਣ ਤੋਂ ਬਾਅਦ ਬਤੌਰ ਮਾਂ-ਬਾਪ ਉਹਨਾਂ ਨੇ ਮਿਸਾਲ ਕਾਇਮ ਕਰ ਦਿੱਤੀ। ਤੂੰ ਮਾਪਿਆਂ ਦਾ ਸਰਵਣ ਪੁੱਤ ਸੀ, ਬੇਸ਼ੱਕ ਲੋਕ ਅਸਲ ਸਰਵਣ ਦੇ ਮਾਂ ਬਾਪ ਦਾ ਨਾਂ ਨਹੀਂ ਜਾਣਦੇ ਪਰ ਤੇਰੇ ਮਾਂ-ਬਾਪ ਦਾ ਨਾਂ ਸਦਾ ਤੇਰੇ ਨਾਂ ਦੇ ਨਾਲ ਲਿਆ ਜਾਵੇਗਾ। ਚੜ੍ਹਦੀ ਕਲਾ !!

photo photo

ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਮਨਿੰਦਰ ਬੁੱਟਰ ਨੇ ਸਾਂਝੀ ਕੀਤੀ ਪੋਸਟ
SYL ਗਾਣਾ ਸੁਣ ਕੇ ਸਾਰੇ ਖੜ੍ਹੇ ਹੋ ਕੇ ਸਲੂਟ ਕਰਨਗੇ- ਮਨਿੰਦਰ ਬੁੱਟਰ
“ਰਹਿੰਦੀ ਦੁਨੀਆ ਤੱਕ ਨਾਮ ਰਹਿਣਾ ਬਾਈ ਤੇਰਾ, ਨਾ ਹੀ ਤੇਰੇ ਵਰਗਾ ਸਰਵਣ ਪੁੱਤਰ ਮਿਲਣਾ ਤੇ ਨਾ ਹੀ ਕਦੇ ਉਹ ਗਰਜਦੀ ਆਵਾਜ਼ ਮਿਲਣੀ। ਮੇਰੀ ਗੱਲ ਯਾਦ ਰੱਖਿਓ SYL ਗਾਣਾ ਸੁਣ ਕੇ ਖੜ੍ਹੇ ਹੋ ਕੇ ਸਲੂਟ ਕਰੋਗੇ ਤੁਸੀਂ ਸਾਰੇ।   

ਮਰਹੂਮ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਅਦਾਕਾਰਾ ਸਰਗੁਨ ਮਹਿਤਾ ਨੇ ਸਾਂਝੀ ਕੀਤੀ ਪੋਸਟ
“ਓਹਦੀ ਪਛਾਣ ਦੁਨੀਆ ’ਚੋਂ ਅਲੱਗ ਦਿਸਦੀ
ਡਰੇਕ ਦੀਆਂ ਸਟੋਰੀਆਂ ’ਚ ਪੱਗ ਦਿਸਦੀ”

memories with sidhu moosewala amemories with sidhu moosewala a

ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਦਿਲਜੀਤ ਦੁਸਾਂਝ ਨੇ ਕਿਹਾ
“Creativity..Music  ਕਿਤੇ ਨਹੀਂ ਜਾਂਦਾ” 

ਮਰਹੂਮ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਗਾਇਕ ਤਰਸੇਮ ਜੱਸੜ ਦਾ ਸਵਾਲ
“ਹਰ ਕੋਈ ਤੈਨੂੰ ਯਾਦ ਕਰ ਰਿਹਾ, ਪਰ ਸੱਚ ਕਿੱਥੇ ਐ?”

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement